ਮੈਕਸੀਮਾ ਨੇ ਲਾਂਚ ਕੀਤੀ ਐਡਵਾਂਸ ਬਲੂਟੁੱਥ ਕਾਲਿੰਗ ਤੇ ਪਰਸਨਲਾਈਜ਼ QR ਕੋਡ ਫੀਚਰ ਵਾਲੀ ਸਮਾਰਟਵਾਚ
Thursday, Mar 02, 2023 - 04:50 PM (IST)
ਗੈਜੇਟ ਡੈਸਕ- ਦੇਸ਼ 'ਚ ਸਮਾਰਟਵਾਚ ਮੈਨਿਊਫੈਕਚਰਿੰਗ ਸੈਗਮੈਂਟ 'ਚ ਤੇਜ਼ੀ ਨਾਲ ਵਿਕਸਿਤ ਹੁੰਦੇ ਪਲੇਅਰਾਂ 'ਚੋਂ ਇਕ ਮੈਸਕੀਮਾ ਨੇ ਐਡਵਾਂਸ ਅਤੇ ਸਟਾਈਲਿਸ਼ ਸਮਾਰਟਵਾਚ ਮੈਕਸ ਪ੍ਰੋ ਸਕਾਈ ਦੇ ਲਾਂਚ ਦੇ ਨਾਲ ਵਿਅਰੇਬਲ ਤਕਨਾਲੋਜੀ ਨੂੰ ਫਿਰ ਤੋਂ ਨਵਾਂ ਆਯਾਮ ਦਿੱਤਾ ਹੈ। ਮੈਕਸੀਮਾ ਦੀ ਸਮਾਰਟਵਾਚ ਦੀ ਵਿਆਪਕ ਰੇਂਜ ਦਾ ਇਹ ਨਵਾਂ ਐਡੀਸ਼ਨ ਅਨੋਖੇ ਫੀਚਰਜ਼ ਜਿਵੇਂ ਸਕਰੀਨ ਲਾਕ ਵਿਦ ਪਾਸਵਰਡ ਅਤੇ ਪਰਸਨਲਾਈਜ਼ ਕਿਊ.ਆਰ. ਕੋਡਸ ਬਣਾਉਣ ਦੇ ਆਪਸ਼ਨ ਆਦਿ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਮੈਕਸ ਪ੍ਰੋ ਸਕਾਈ ਸਮਾਰਟਵਾਚ ਹੁਣ ਬਾਜ਼ਾਰ 'ਚ ਉਪਲੱਬਧ ਹੈ ਜਿਸਨੂੰ 1799 ਰੁਪਏ ਦੀ ਆਕਰਸ਼ਕ ਕੀਮਤ 'ਤੇ ਓਮਨੀਚੈਨਲ ਪਲੇਟਫਾਰਮਾਂ ਤੋਂ ਖ਼ਰੀਦਿਆ ਜਾ ਸਕਦਾ ਹੈ।
ਮੈਕਸ ਪ੍ਰੋ ਸਕਾਈ ਸਮਾਰਟਵਾਚ ਦੇ ਫੀਚਰਜ਼
ਮੈਕਸ ਪ੍ਰੋ ਸਕਾਈ ਬ੍ਰਾਈਟ ਕਲਰਸ ਵਾਲੀ 1.85 ਇੰਚ ਦੀ ਡਿਸਪਲੇਅ, 240x280 ਪਿਕਸਲ ਰੈਜ਼ੋਲਿਊਸ਼ਨ, ਆਲਵੇਜ ਆਨ ਫੀਚਰ ਅਤੇ 150 ਤੋਂ ਜ਼ਿਆਦਾ ਵਾਚ ਫੇਸਿਜ਼ ਦੇ ਨਾਲ ਆਉਂਦੀ ਹੈ। ਮੈਕਸੀਮਾ ਦੀ ਨਵੀਂ ਸਮਾਰਟਵਾਚ 5 ਆਕਰਸ਼ਕ ਰੰਗਾਂ- ਮਿਡਨਾਈਟ ਬਲੈਕ, ਗੋਲਡ ਬਲਕ, ਗੋਲਡ ਪੀਚ, ਆਰਮੀ ਗਰੀਨ, ਸਿਲਵਰ ਬਲਿਊ 'ਚ ਉਪਲੱਬਧ ਹੈ। ਇਸਦੇ ਕੁਝ ਸ਼ਾਨਦਾਰ ਫੀਚਰਜ਼ ਹਨ ਹਾਈ ਡੈਫੀਨੇਸ਼ਨ, ਸਪੀਕਰ ਅਤੇ ਮਾਈਕ ਨਾਲ ਲੈਸ ਐਡਵਾਂਸ ਬਲੂਟੁੱਥ ਕਾਲਿੰਗ ਚਿੱਪ, ਕਾਨਟੈਕਟਸ ਐਡ ਕਰਨ ਦੇ ਆਪਸ਼ਨ, ਰੀਸੈਂਟ ਕਾਲ ਲੋਗਸ, ਡਾਇਲ ਪੈਡਸ, ਵੈਦਰ ਅਪਡੇਟਸ, ਤਿੰਨ ਮੈਨਿਊ ਸਟਾਈਲ, ਸਪਲਿਟ ਸਕਰੀਨ ਆਦਿ। ਆਧੁਨਿਕ ਤਕਨਾਲੋਜੀ ਵਾਲੀ ਇਹ ਸਮਾਰਟਵਾਚ ਬਿਲਟ-ਇਨ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਵੌਇਸ ਅਸਿਸਟੈਂਸ ਅਤੇ ਇਨ-ਬਿਲਟ ਮਾਈਕ ਅਤੇ ਸਪੀਕਰ ਦੇ ਨਾਲ ਆਉਂਦੀ ਹੈ।
ਮੈਕਸੀਮਾ ਦੇ ਮੈਨੇਜਿੰਗ ਪਾਰਟਨਰ ਮੰਜੋਤ ਪੁਰੇਵਾਲ ਦਾ ਕਹਿਣਾ ਹੈ ਕਿ ਮੈਕਸਿਮਾ ਦੀ ਸਿਰਜਣਾਤਮਕ ਅਤੇ ਪੇਸ਼ੇਵਰ ਟੀਮ ਹਮੇਸ਼ਾ ਵਧੀਆ ਤਕਨੀਕਾਂ ਨਾਲ ਉੱਚ ਗੁਣਵੱਤਾ ਵਾਲੀਆਂ ਸਮਾਰਟਵਾਚਿਜ਼ ਲਿਆਉਣ ਲਈ ਸਮਰਪਿਤ ਰਹੀ ਹੈ। ਜਿਸ ਵਿਚ ਆਧੁਨਿਕ ਫੀਚਰਜ਼ ਦਿੱਤੇ ਜਾਂਦੇ ਹਨ। ਇਸ ਵਾਰ ਅਸੀਂ ਪਰਸਨਲਾਈਜ਼ਡ ਕਿਊ.ਆਰ. ਕੋਡ ਦਾ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸਦੀ ਮਦਦ ਨਾਲ ਉਪਭੋਗਤਾ ਆਪਣੇ ਬਿਜ਼ਨੈੱਸ, ਪੇਮੈਂਟ, ਕਾਨਟੈਕਟ ਕਿਊ.ਆਰ. ਕੋਡਸ ਨੂੰ ਸਿੱਧਾ ਵਾਚ ਨੂੰ ਭੇਜ ਸਕਦੇ ਹਨ ਅਤੇ ਜਦੋਂ ਚਾਹੁਣ ਇਸਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਹੋਰ ਸਮਾਰਟਵਾਚ ਦੀ ਤਰ੍ਹਾਂ ਮੈਕਸ ਪ੍ਰੋ ਸਕਾਈ ਵੀ ਬਹੁਤ ਲੋਕਪ੍ਰਸਿੱਧ ਹੋਵੇਗੀ ਅਤੇ ਜਲਦ ਹੀ ਸਾਡੇ ਉਪਭੋਗਤਾਵਾਂ ਲਈ ਸਟਾਈਲ ਸਟੇਟਮੈਂਟ ਬਣ ਜਾਵੇਗੀ।
ਮੈਕਸੀਮਾ ਹਮੇਸ਼ਾ ਤੋ ਅਜਿਹੀਆਂ ਸਮਾਰਟਵਾਚਿਜ਼ ਡਿਜ਼ਾਈਨ ਕਰਦੀ ਰਹੀ ਹੈ ਜੋ ਨਾ ਸਿਰਫ ਸਟਾਈਲ ਨੂੰ ਬਿਹਤਰ ਬਣਾਉਂਦੇ ਹਨ ਸਗੋਂ ਫਿਟਨੈੱਸ ਪ੍ਰੇਮੀਆਂ ਨੂੰ ਵੀ ਖੂਬ ਲੁਭਾਉਂਦੀਆਂ ਹਨ। ਮੈਕਸ ਪ੍ਰੋ ਸਕਾਈ ਸ਼ਾਨਦਾਰ ਡਿਜ਼ਾਈਨ 'ਚ ਮਲਟੀਪਲ ਸਪੋਰਟਸ ਮੋਡਸ ਦੇ ਨਾਲ ਆਉਂਦੀ ਹੈ। ਇਸਤੋਂ ਇਲਾਵਾ ਉਪਭੋਗਤਾਵਾਂ ਦੀ ਜੀਵਨਸ਼ੈਲੀ ਨੂੰ ਤੰਦਰੁਸਤ ਬਣਾਉਣ ਲਈ ਇਸ ਵਿਚ ਕਈ ਐਡਵਾਂਸਡ ਫੀਚਰਜ਼ ਵੀ ਹਨ ਜਿਵੇਂ- ਡ੍ਰਿੰਕਿੰਗ/ਸੀਡੈਂਟਰੀ ਰਿਮਾਇੰਡਰ, ਐੱਲ.ਸੀ. 10ਏ ਹਾਰਟ ਰੇਟ ਸੈਂਸਰ, ਐੱਚ.ਆਰ./ਐੱਸ.ਪੀ.ਓ.2/ਸਲੀਪ/ਸਟਰੈੱਸ ਮਾਨੀਟਰਿੰਗ ਫੀਚਰਜ਼ ਆਦਿ। ਮੈਕਸ ਪ੍ਰੋ ਸਕਾਈ ਆਈ.ਪੀ.67 ਵਾਟਰ ਰੈਜਿਸਟੈਂਟ ਨਾਲ ਲੈਸ ਹੈ। ਅਜਿਹੇ 'ਚ ਤੁਸੀਂ ਸਵੀਮਿੰਗ ਸਣੇ ਕਿਸੇ ਵੀ ਐਕਟੀਵਿਟੀ ਦੌਰਾਨ ਇਸਨੂੰ ਪਹਿਨ ਸਕਦੇ ਹਨ।
ਫਿਟਨੈੱਸ ਪ੍ਰੇਮੀਆਂ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ ਮੈਕਸੀਮਾ ਨੇ ਹਾਲ ਹੀ 'ਚ ਕ੍ਰਿਕਟਰ ਸੁਰਯਕੁਮਾਰ ਯਾਦਵ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਸੀ। ਸੁਰਯਕੁਮਾਰ ਯਾਦਵ ਭਾਰਤੀ ਕ੍ਰਿਕਟ ਦਾ ਮਸ਼ਹੂਰ ਚਿਹਰਾ ਹੈ, ਜਿਸਨੂੰ ਆਪਣੀ ਸ਼ਾਨਦਾਰ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ। ਉਹ ਲੱਖਾਂ ਕ੍ਰਿਕਟਰ ਪ੍ਰੇਮੀਆਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਚੁੱਕੇ ਹਨ।