ਨਵੀਂ ਮਾਰੂਤੀ S-cross ਦੇ ਫੇਸਲਿਸਟ ਵਰਜਨ ਤੋਂ ਚੁੱਕਿਆ ਪਰਦਾ

Friday, Jul 08, 2016 - 11:42 AM (IST)

ਨਵੀਂ ਮਾਰੂਤੀ S-cross ਦੇ ਫੇਸਲਿਸਟ ਵਰਜਨ ਤੋਂ ਚੁੱਕਿਆ ਪਰਦਾ

ਜਲੰਧਰ- ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਪ੍ਰੀਮੀਅਮ ਕਰਾਸਓਵਰ ਐੱਸ-ਕਰਾਸ ਦੇ ਫੇਸਲਿਫਟ ਵਰਜਨ ਤੋਂ ਪਰਦਾ ਚੁੱਕ ਦਿਤਾ ਹੈ। ਹੰਗਰੀ ''ਚ ਆਯੋਜਿਤ ਇਕ ਇੰਵੈਂਟ ''ਚ ਕੰਪਨੀ ਨੇ ਕਾਰ  ਦੇ ਫੇਸਲਿਸਟ ਵਰਜਨ ਨੂੰ ਪੇਸ਼ ਕੀਤਾ ਹੈ।

ਜੇਕਰ ਗਲ ਕਰੀਏ ਫੇਸਲਿਫਟ ਵਰਜਨ ਦੀ ਤਾਂ ਇਥੇ ਕੁਝ ਬਦਲਾਵ ਦੇਖਣ ਨੂੰ ਮਿਲਣਗੇ। ਫ੍ਰੰਟ ਪ੍ਰੋਫਾਇਲ ''ਤੇ ਕਾਫ਼ੀ ਕੰਮ ਕੀਤਾ ਗਿਆ ਹੈ। ਇਥੇ ਨਵੀਂ ਅਤੇ ਵੱਡੀ ਕ੍ਰੋਮ ਫਿਨਿਸ਼ਿੰਗ ਵਾਲੀ ਰੇਡੀਏਟਰ ਗਰਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਵੇਂ ਪ੍ਰੋਜੈਕਟਰ ਹੈਡਲੈਂਪਸ, ਐੱਲ. ਈ. ਡੀ ਡੇ-ਟਾਇਮ ਰਨਿੰਗ ਲਾਇਟਾਂ ਅਤੇ ਨਵੇਂ ਡਿਜ਼ਾਇਨ ਦਾ ਬੰਪਰ ਵੀ ਦਿੱਤਾ ਗਿਆ ਹੈ। ਸਾਇਡ ''ਚ ਜ਼ਿਆਦਾ ਬਦਲਾਵ ਨਹੀਂ ਕਰਦੇ ਹੋਏ ਅਲੌਏ ਵ੍ਹੀਲ  ਤੋਂ ਇਲਾਵਾ ਕੋਈ ਵੀ ਬਦਲਾਵ ਨਹੀਂ ਹੋਇਆ ਹੈ। ਪਿੱਛੇ ਦੀ ਵੱਲ ਵੀ ਮਾਮੂਲੀ ਬਦਲਾਵ ਹੋਏ ਹਨ,  ਇਥੇ ਨਵੇਂ ਡਿਜ਼ਾਇਨ ਦੇ ਟੇਲਲੈਂਪਸ ਦੇਖਣ ਨੂੰ ਮਿਲਣਗੇ।

ਇੰਟੀਰਿਅਰ- ਕਾਰ ਦੇ ਇੰਟੀਰਿਅਰ ਡਿਪਾਰਟਮੇਂਟ ''ਚ ਵੀ ਕੁਝ ਬਦਲਾਵ ਕੀਤੇ ਗਏ ਹਨ। ਇਨ੍ਹਾਂ ''ਚ ਨਵਾਂ ਇੰਫੋਟੇਨਮੇਂਟ ਸਿਸਟਮ ਅਤੇ ਮਲਟੀ ਇੰਫਾਰਮੇਸ਼ਨ ਡਿਸਪਲੇ ਸ਼ਾਮਿਲ ਹੈ। ਕਾਰ  ਦੇ ਡੈਸ਼ਬੋਰਡ ਨੂੰ ਪਹਿਲਾਂ ਦੀ ਤਰ੍ਹਾਂ ਆਲ ਬਲੈਕ ਥੀਮ ''ਚ ਰੱਖਿਆ ਗਿਆ ਹੈ। ਸੇਂਟਰ ਕੰਸੋਲ ਅਤੇ ਸਟੀਅਰਿੰਗ ਵ੍ਹੀਲ ''ਤੇ ਸਿਲਵਰ ਫਿਨਿਸ਼ਿੰਗ ਦਿੱਤੀ ਗਈ ਹੈ।

ਇੰਜਣ- ਕਾਰ ਦੇ ਇੰਜਣ ਪਾਵਰ ਦੀ ਗੱਲ ਕਰੀਏ ਤਾਂ ਹੰਗਰੀ ''ਚ ਪੇਸ਼ ਕੀਤੀ ਗਈ ਐੱਸ-ਕਰਾਸ ''ਚ 1.4 ਲਿਟਰ ਬੂਸਟਰਜੇਟ ਪੈਟਰੋਲ ਇੰਜਣ ਲਗਾ ਹੋਇਆ ਹੈ। ਇਸ ਦੀ ਪਾਵਰ 141 ਪੀ. ਐੱਸ ਅਤੇ ਟਾਰਕ 220 ਐੱਨ. ਐੱਮ ਹੈ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਭਾਰਤ ''ਚ ਇਸ ਨੂੰ ਇਹ ਹੀ ਇੰਜਣ ਮਿਲੇਗਾ ਜਾਂ ਨਹੀਂ। ਅਨੁਮਾਨ ਹੈਕਿ ਭਾਰਤ ''ਚ ਇਸ ਨੂੰ 1.5 ਲਿਟਰ ਦੇ ਪੈਟਰੋਲ ਇੰਜਣ ਦੇ ਨਾਲ ਉਤਾਰਿਆ ਜਾ ਸਕਦਾ ਹੈ। ਹਾਲਾਂਕਿ ਮੌਜੂਦਾ ਐੱਸ-ਕਰਾਸ ''ਚ 1.3 ਲਿਟਰ ਅਤੇ 1.6 ਲਿਟਰ ਦੇ ਦੋ ਡੀਜ਼ਲ ਇੰਜਣ ਦਿੱਤੇ ਗਏ ਹਨ। ਇਨ੍ਹਾਂ ਦੀ ਪਾਵਰ ਕਰੀਬ ਕਰੀਬ 90 ਪੀ. ਐੱਸ ਅਤੇ 120 ਪੀ. ਐੱਸ ਹੈ। ਸੁਜ਼ੂਕੀ ਨੇ ਯੂਰੋਪੀ ਮਾਰਕੀਟ ''ਚ ਐੱਸ-ਕਰਾਸ ਦੇ ਫੇਸਲਿਫਟ ਵਰਜਨ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਸੰਭਾਵਨਾ ਹੈ ਕਿ ਕਾਰ ਨੂੰ ਰਸਮੀ ਰੂਪ ਨਾਲ ਪੈਰਿਸ ਮੋਟਰ ਸ਼ੋਅ-2016 ''ਚ ਪੇਸ਼ ਕੀਤਾ ਜਾਵੇਗਾ।


Related News