ਸੁਜ਼ੂਕੀ ਰੋਡ ਸੇਫਟੀ ਇੰਡੈਕਸ: ਦਿੱਲੀ ਅਤੇ ਬੰਗਲੌਰ ''ਚ ਵਧੀਆ ਅਤੇ ਸੁਰੱਖਿਅਤ ਸੜਕਾਂ

Wednesday, Mar 22, 2017 - 03:53 PM (IST)

ਸੁਜ਼ੂਕੀ ਰੋਡ ਸੇਫਟੀ ਇੰਡੈਕਸ: ਦਿੱਲੀ ਅਤੇ ਬੰਗਲੌਰ ''ਚ ਵਧੀਆ ਅਤੇ ਸੁਰੱਖਿਅਤ ਸੜਕਾਂ

ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੜਕ ਸੁਰੱਖਿਆ ਇੰਡੇਕਸ ਜਾਰੀ ਕੀਤਾ ਹੈ। ਇਸ ''ਚ ਰਾਸ਼ਟਰੀ ਰਾਜਧਾਨੀ ਅਤੇ ਮੁੰਬਈ ਸਮੇਤ ਅੱਠ ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ '' ਚ ਪੈਦਲ ਚੱਲਣ ਵਾਲੇ ਲੋਕਾਂ ਦੇ ਅਧਿਕਾਰਾਂ ਦੀ ਨਜ਼ਰ ਨਾਲ ਮੁੰਬਈ ਨੂੰ ਪਹਿਲਾਂ ਸਥਾਨ ਦਿੱਤਾ ਗਿਆ ਹੈ। ਕੁਨੈਕਵਿਟੀ, ਸੜਕਾਂ ਦੀ ਕੁਆਲਿਟੀ ਅਤੇ ਸੜਕ ਦੇ ਢਾਂਚੇ ''ਚ ਦਿੱਲੀ ਸਭ ਤੋਂ ਅੱਗੇ ਹੈ।

 

ਇੰਡੈਕਸ ਦੇ ਅਨੁਸਾਰ ਸੜਕ ਸੁਰੱਖਿਆ ਦੇ ਮਾਮਲੇ ''ਚ ਬੈਂਗਲੂਰੁ ਸਿਖਰ ''ਤੇ ਹੈ। ਜਦਕਿ ਸੜਕ ਸਾਫ-ਸਫਾਈ ਦੇ ਮਾਮਲੇ ''ਚ ਅਹਿਮਦਾਬਾਦ ਸਭ ਤੋਂ ਅੱਗੇ ਹੈ। ਇਸ ਇੰਡੈਕਸ ''ਚ ਨਾਗਰਿਕ ਦੇ ਵਿਚਾਰਾਂ ਅਤੇ ਜ਼ਮੀਨੀ ਪੱਧਰ ''ਤੇ ਸਰਵੇਖਣ ਦੇ ਆਧਾਰ ''ਤੇ ਕਈ ਸ਼੍ਰੇਣੀਆਂ ਬਣਾਈਆਂ ਗਈਆ ਸਨ। ਇਸ ਇੰਡੈਕਸ ''ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨੂੰ ਸੁਰੱਖਿਆ ਮਾਪਦੰਡਾਂ ਅਨੁਸਾਰ ਸੜਕਾਂ ''ਤੇ ਰੋਸ਼ਨੀ, ਰੱਖ-ਰਖਾਅ ਅਤੇ ਢਾਂਚੇ ਦੇ ਆਧਾਰ ਲਈ ਰੇਟਿੰਗ ਦਿੱਤੀ ਗਈ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੇਤੂ ਸ਼ਹਿਰਾਂ ਦੇ ਨਾਮ ਘੋਸ਼ਿਤ ਕੀਤੇ। ਇਸ ਇੰਡੈਕਸ ''ਚ ਪੁਣੇ, ਕਲਕਤਾ ਅਤੇ ਹੈਦਰਾਬਾਦ ਨੂੰ ਸ਼ਾਮਿਲ ਕੀਤਾ ਗਿਆ ਹੈ।


Related News