ਮਾਰੂਤੀ ਸੁਜ਼ੂਕੀ ਨੇ ਸ਼ੁਰੂ ਕੀਤੀ Baleno RS ਦੀ ਬੂਕਿੰਗ

Tuesday, Feb 28, 2017 - 02:11 PM (IST)

ਮਾਰੂਤੀ ਸੁਜ਼ੂਕੀ ਨੇ ਸ਼ੁਰੂ ਕੀਤੀ Baleno RS ਦੀ ਬੂਕਿੰਗ

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਲਈ ਸਾਲ 2017 ਕਾਫ਼ੀ ਖਾਸ ਮੰਨਿਆ ਜਾ ਰਿਹਾ ਹੈ। ਪਿਛਲੇ ਮਹੀਨਾਂ ਇਗਨਿਸ ਕਾਰ ਲਾਂਚ ਕਰਨ ਤੋਂ ਬਾਅਦ ਮਾਰੂਤੀ ਸੁਜ਼ੂਕੀ ਨਵੀਂ ਬਲੇਨੋ ਆਰ. ਐੱਸ ਨੂੰ3 ਮਾਰਚ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੀ ਆਨਲਾਈਨ ਬੂਕਿੰਗ ਸਿਰਫ 11 ਹਜ਼ਾਰ ਰੁਪਏ ਦੇ ਕੇ ਕੋਈ ਵੀ ਕਰਵਾ ਸਕਦਾ ਹੈ। ਇਹ ਪਹਿਲੀ ਹਾਈ ਪਰਫਾਰਮੈਂਸ ਕਾਰ ਹੋਵੇਗੀ, ਜਿਸ ਨੂੰ ਕੰਪਨੀ ਨੇਕਸਾ ਦੇ ਰਾਹੀ ਵੇਚੇਗੀ। 

www.nexaexperience.com  ਦੇ ਰਾਹੀ ਕੰਪਨੀ ਇਸ ਦੀ ਬੂਕਿੰਗ ਮਨਜ਼ੂਰ ਕਰ ਰਹੀ ਹੈ। ਇਸ ਕਾਰ ਦਾ ਲੋਕਾਂ ਨੂੰ ਬੇਸਵਰੀ ਤੋਂ ਇੰਤਜ਼ਾਰ ਇਸ ਲੀ ਵੀ ਹੈ ਕਿਉਂਕਿ ਮਾਰੂਤੀ ਸੁਜ਼ੂਕੀ ਇਸ ''ਚ ਆਪਣਾ ਨਾਂ 1.0 ਬੂਸਟਰਜੈੱਟ ਇੰਜਣ ਲਾ ਕੇ ਬਾਜ਼ਾਰ ''ਚ ਲਿਆ ਰਹੀ ਹੈ। ਇਹ ਇਕ ਡਾਇਰੈਕਟ ਟਰਬ ਇੰਜਣ ਹੈ। 
ਇਸ ਦੇ ਸਾਹਮਣੇ ਦਾ ਬੰਪਰ ਅਤੇ ਰਿਅਰ ਕਾਫੀ ਸਪੋਰਟੀ ਨਜ਼ਰ ਆਉਂਦਾ ਹੈ ਅਤੇ ਇਸ ਦਾ ਗ੍ਰਿਲ, ਰਿਅਰ ਅਤੇ ਸਾਈਡ ਅੰਡਰ ਬਾਡੀ ਸਪਵਾਈਲਰ ਅਗਲੇ ਸਾਲ ਐਡਜਸਟ ਕੀਤਾ ਗਿਆ ਹੈ। ਇਸ ਦੀ ਸਟਾਈਲਿੰਗ ਤੋਂ ਹੀ ਕਾਰ ਦੇ ਸਪੋਰਟੀ ਹੋਣ ਦਾ ਪਤਾ ਚੱਲਦਾ ਹੈ ਨਾਲ ਹੀ ਇਸ ਦੇ ਇਸ ਅੰਦਾਜ਼ ਨੂੰ ਕਾਲੇ ਸਪੋਰਟੀ ਅਲਾਇ ਵਹੀਲ ਵੀ ਸਪੋਰਟ ਕਰਦੇ ਹਨ। 
ਬਲੇਨੋ ਆਰ. ਐੱਸ ਦੇ ਫੀਚਰਸ -
ਸਾਈਡ ਇੰਪੈਕਟ ਕੰਪਲਾਇੰਸ, ਫ੍ਰੰਟਲ ਆਫਸੈੱਟ ਇੰਪੈਕਟ ਕੰਪਲਾਇੰਸ ਆਈਸੋਫਿਕਸ ਸੀਟ ਐਂਕਰੇਜ਼ੇਸ ਡਿਊਲ ਏਅਰਬੈਗਜ਼, ਪ੍ਰੀਟੇਂਸ਼ਨਰਸ ਅਤੇ ਫੋਰਸ ਲਿਮਟਿਰਸ ਨਾਲ ਦਿੱਤੀ ਗਈ ਸੀਟ ਬੇਲਟ ਫਰੰਟ ਅਤੇ ਰਿਅਰ ਡਿਸਕ ਬ੍ਰੇਕ ਏ. ਬੀ. ਏ. ਸੀ. ਅਤੇ ਈ. ਬੀ. ਜੀ. ਨਾਲ।
ਇੰਜਣ  - 998 ਸੀ. ਸੀ. 
ਜ਼ਿਆਦਾਤਰ ਸ਼ਕਤੀ - 75kW@5500 ਆਰ. ਪੀ. ਐੱਸ. 
ਟਾਰਕ- 150 ਐੱਨ. ਐੱਮ.@1700-4500 ਆਰ. ਪੀ. ਐੱਮ.
ਲੰਬਾਈ - 3995 ਮਿਲੀਮੀਟਰ 
ਚੌੜਾਈ - 1745 ਮਿਲੀਮੀਟਰ
ਉੱਚਾਈ - 1510 ਮਿਮੀ
ਬੂਟ ਸਮਰੱਥਾ - 339 ਲੀਟਰ 
ਵਹੀਲਬੇਸ - 2520 ਮਿਲੀਮੀਟਰ 
ਗ੍ਰਾਊਂਡ ਕਲੀਅਰੇਂਸ - 170 ਮਿਲੀਮੀਟਰ 

Related News