Auto Expo 2020: ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤੀ BS6 ਇੰਜਣ ਵਾਲੀ ਕੰਪੈਕਟ SUV ਇਗਨਿਸ
Friday, Feb 07, 2020 - 05:54 PM (IST)

ਆਟੋ ਡੈਸਕ– ਮਾਰੂਤੀ ਸੁਜ਼ੂਕੀ ਇੰਡੀਆ ਨੇ ਆਟੋ ਐਕਸਪੋ ’ਚ ਬੀ.ਐੱਸ.-6 ਪੈਟਰੋਲ ਇੰਜਣ ਵਾਲੀ ਕੰਪੈਕਟ ਐੱਸ.ਯੂ.ਵੀ. ਇਗਨਿਸ ਨੂੰ ਸ਼ੁੱਕਰਵਾਰ ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਦੇਸ਼ ਭਰ ’ਚ ਫੈਲੇ ਆਪਣੇ ਨੈਕਸਾ ਸ਼ੋਅਰੂਮ ਰਾਹੀਂ ਇਸ ਕਾਰ ਨੂੰ ਬਾਜ਼ਾਰ ’ਚ ਉਤਾਰੇ ਜਾਣ ਤੋਂ ਪਹਿਲਾਂ ਇਸ ਦੀ ਬੁਕਿੰਗ ਸ਼ੁਰੂ ਕੀਤੀ ਹੈ।
ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੈਨਿਚੀ ਆਯੁਕਾਵਾ ਨੇ ਕਿਹਾ ਕਿ ਮਾਰੂਤੀ ਸਜ਼ੂਕੀ ਨੇ ਨੈਕਸਾ ਪੋਰਟਫੋਲੀਓ ’ਚ ਇਗਨਿਸ ਦਾ ਖਾਸ ਸਥਾਨ ਹੈ। ਹਮੇਸ਼ਾ ਇਸ ਨੂੰ ਚਲਾਉਣ ’ਚ ਆਸਾਨੀ ਅਤੇ ਜਗ੍ਹਾ ਦੀ ਉਪਲੱਬਧਤਾ ਨੂੰ ਲੈ ਕੇ ਪ੍ਰਸ਼ੰਸਾ ਕੀਤੀ ਗਈ ਹੈ। ਲੋਕਾਂ ਨੂੰ ਐੱਸ.ਯੂ.ਵੀ. ਦੀ ਤਰ੍ਹਾਂ ਉੱਚੀ ਸੀਟ ਅਤੇ ਸੜਕ ’ਤੇ ਮੌਜੂਦਗੀ ਦਿਖਾਉਣ ਵਾਲੇ ਫੁਲੀ ਫੀਚਰਜ਼ ਕਾਰਾਂ ਪਸੰਦ ਹਨ। ਸਾਨੂੰ ਯਕੀਨ ਹੈ ਕਿ ਐੱਸ.ਯੂ.ਵੀ. ਦੀ ਤਰ੍ਹਾਂ ਡਿਜ਼ਾਈਨ ਅਤੇ ਅੰਦਰੋਂ ਖੁੱਲ੍ਹੀ ਜਗ੍ਹਾ ਕਾਰਨ ਨਵੀਂ ਇਗਨਿਸ ਗਾਹਕਾਂ ਨੂੰ ਪਸੰਦ ਆਏਗੀ।
ਫੀਚਰਜ਼
ਇਸ ਕਾਰ ’ਚ 17.78 ਸੈਂਟੀਮੀਟਰ ਦਾ ਸਮਾਰਟ ਪਲੇਅ ਸਟੂਡੀਓ, ਕਲਾਊਡ ਨਾਲ ਜੋੜੇ ਜਾਣ ’ਚ ਸਮਰੱਥ ਇੰਫੋਟੇਨਮੈਂਟ ਸਿਸਟਮ, ਟ੍ਰਾਫਿਕ ਦਾ ਤਾਜ਼ਾ ਹਾਲ ਦੱਸਣ, ਆਵਾਜ਼ ਦੀ ਪਛਾਣ ਕਰਨ ਅਤੇ ਚਾਲਕ ਨੂੰ ਸੁਰੱਖਿਆ ਪ੍ਰਤੀ ਸੂਚੇਤ ਕਰਦੇ ਰਹਿਣ ਵਰਗੇ ਕਈ ਹੋਰ ਫੀਚਰਜ਼ ਦਿੱਤੇ ਗਏ ਹਨ।