ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਫਿਰ ਵਧਾਏ ਕਾਰਾਂ ਦੇ ਰੇਟ

01/15/2022 1:53:39 PM

ਨਵੀਂ ਦਿੱਲੀ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਸ਼ਨੀਵਾਰ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਸ਼ਨੀਵਾਰ, ਯਾਨੀ ਅੱਜ ਕਿਹਾ ਕਿ ਉਸਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ’ਚ ਤੁਰੰਤ ਪ੍ਰਭਾਵ 4.3 ਫੀਸਦੀ ਤਕ ਦਾ ਵਾਧਾ ਕੀਤਾ ਹੈ। ਕੰਪਨੀ ਨੇ ਇਸਦੇ ਪਿੱਛੇ ਲਾਗਤ ’ਚ ਵਾਧੇ ਨੂੰ ਕਾਰਨ ਦੱਸਿਆ ਹੈ। ਕੰਪਨੀ ਨੇ ਆਪਣੇ ਸਾਰੇ ਮਾਡਲਾਂ ’ਤੇ 0.1 ਫੀਸਦੀ ਤੋਂ ਲੈ ਕੇ 4.3 ਫੀਸਦੀ ਦਾ ਵਾਧਾ ਕੀਤਾ ਹੈ। 

ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ

ਸਾਰੇ ਮਾਡਲਾਂ ’ਚ ਐਕਸ-ਸ਼ੋਅਰੂਮ (ਦਿੱਲੀ) ’ਚ ਔਸਤ ਮੁੱਲ ਵਾਧਾ 1.7 ਫੀਸਦੀ ਹੈ। ਨਵੀਆਂ ਕੀਮਤਾਂ ਸ਼ਨੀਵਾਰ ਯਾਨੀ ਅੱਜ ਤੋਂ ਲੱਗੂ ਹਨ। ਮਾਰੂਤੀ ਸੁਜ਼ੂਕੀ ਦੀ 3.15 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੀ ਅਲਟੋ ਤੋਂ ਲੈਕੇ 12.56 ਲੱਖ ਰੁਪਏ ਦੀ ਐੱਸ-ਕ੍ਰਾਸ ਤਕ ਕਾਰਾਂ ਬਾਜ਼ਾਰ ’ਚ ਉਪਲੱਬਧ ਹਨ। ਇਹ ਲੋਅਰ ਅਤੇ ਮਿਡ ਸੈਗਮੈਂਟ ’ਚ ਭਾਰਤੀ ਗਾਹਕਾਂ ਦੀ ਪਹਿਲੀ ਪਸੰਦ ਹਨ। 

ਇਹ ਵੀ ਪੜ੍ਹੋ– 26 ਸਾਲਾਂ ਬਾਅਦ ਫਿਰ ਭਾਰਤ ’ਚ ਫਰਾਟਾ ਭਰੇਗੀ Yezdi, 3 ਨਵੇਂ ਮਾਡਲਾਂ ’ਚ ਹੋਈ ਵਾਪਸੀ​​​​​​​

ਪਿਛਲੇ ਸਾਲ ਵੀ ਵਧਾਈ ਸੀ ਕੀਮਤ
ਮਾਰੂਤੀ ਸੁਜ਼ੂਕੀ ਨੇ ਪਿਛਲੇ ਸਾਲ ਕਾਰਾਂ ਦੀਆਂ ਕੀਮਤਾਂ ’ਚ 3 ਵਾਰ ਜਨਵਰੀ ’ਚ 1.4 ਫੀਸਦੀ, ਅਪ੍ਰੈਲ ’ਚ 1.6 ਫੀਸਦੀ ਅਤੇ ਸਤੰਬਰ ’ਚ 1.9 ਫੀਸਦੀ ਦਾ ਵਾਧਾ ਕੀਤਾ ਸੀ। ਇਸ ਨਾਲ ਕੰਪਨੀ ਦੇ ਵ੍ਹੀਕਲ ਕੁੱਲ 4.9 ਫੀਸਦੀ ਮਹਿੰਗੇ ਹੋ ਗਏ ਸਨ। ਪਿਛਲੇ ਮਹੀਨੇ ਕੰਪਨੀ ਨੇ ਕਿਹਾ ਸੀ ਕਿ ਪਿਛਲੇ ਇਕ ਸਾਲ ’ਚ ਸਟੀਲ, ਐਲੂਮੀਨੀਅਮ, ਤਾਂਬਾ, ਪਲਾਸਟਿਕ ਅਤੇ ਕੀਮਤਾਂ ਧਾਤੂਆਂ ਵਰਗੀਆਂ ਜ਼ਰੂਰੀ ਵਸਤੂਆਂ ਦੀ ਲਾਗਤ ’ਚ ਵਾਧੇ ਕਾਰਨ ਉਸ ਨੂੰ ਕੀਮਤਾਂ ’ਚ ਵਾਧੇ ਲਈ ਮਜ਼ਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ– ਇਸੇ ਸਾਲ ਲਾਂਚ ਹੋ ਸਕਦੀ ਹੈ 5-ਡੋਰ Force Gurkha, ਜਾਣੋ ਕੀ ਹੋ ਸਕਦੇ ਹਨ ਬਦਲਾਅ


Rakesh

Content Editor

Related News