Maruti suzuki ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਬੰਦ ਕਰ'ਤਾ Grand Vitara ਦਾ ਇਹ ਮਾਡਲ
Wednesday, Apr 16, 2025 - 05:00 PM (IST)

ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੀ ਲੋਕਪ੍ਰਸਿੱਧ SUV Grand Vitara ਦਾ CNG ਵੇਰੀਐਂਟ ਨੂੰ ਬੰਦ ਕਰ ਦਿੱਤਾ ਹੈ। ਗ੍ਰੈਂਡ ਵਿਟਾਰਾ ਦਾ ਸੀਐੱਨਜੀ ਵੇਰੀਐਂਟ 2023 'ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਐੱਸ.ਯੂ.ਵੀ. ਦੇ ਗਾਹਕ ਪੈਟਰੋਲ ਅਤੇ ਹਾਈਬ੍ਰਿਡ ਵੇਰੀਐਂਟਸ ਦੀ ਖਰੀਦ ਸਕਦੇ ਹਨ। ਹਾਲਾਂਕਿ, ਕੰਪਨੀ ਨੇ ਅਧਿਕਾਰਤ ਤੌਰ 'ਤੇ ਸੀਐੱਨਜੀ ਵੇਰੀਐਂਟ ਦੇ ਬੰਦ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਪਰ ਮੀਡੀਆ ਰਿਪੋਰਟਾਂ ਮੁਤਾਬਕ, ਘੱਟ ਵਿਕਰੀ ਕਾਰਨ ਇਸ ਵੇਰੀਐਂਟ ਨੂੰ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ 8 ਅਪ੍ਰੈਲ 2025 ਨੂੰ ਐੱਸ.ਯੂ.ਵੀ. ਦੀ ਕੀਮਤ 'ਚ 41,000 ਰੁਪਏ ਤਕ ਦਾ ਵਾਧਾ ਕੀਤਾ ਗਿਆ ਸੀ।
ਗ੍ਰੈਂਡ ਵਿਟਾਰਾ ਸੀਐੱਨਜੀ ਵੇਰੀਐਂਟ 'ਚ 1.5 ਲੀਟਰ ਇੰਜਣ ਦਿੱਤਾ ਗਿਆ ਸੀ, ਜੋ 88PS ਦੀ ਪਾਵਰ ਅਤੇ 122Nm ਦਾ ਟਾਰਕ ਜਨਰੇਟ ਕਰਦਾ ਸੀ। ਸੀਐੱਨਜੀ ਆਪਸ਼ਨ ਦੇ ਨਾਲ ਇਹ ਐੱਸ.ਯੂ.ਵੀ. 26.60 km/kg ਦੀ ਮਾਈਲੇਜ ਦਿੰਦੀ ਸੀ। ਇੰਜਣ ਅਤੇ ਮਾਈਲੇਜ ਦੇ ਲਿਹਾਜ ਨਾਲ ਇਹ ਇਕ ਬਿਹਤਰੀਨ ਗੱਡੀ ਸੀ ਅਤੇ ਇਸ ਵਿਚ ਸਪੇਸ ਦੀ ਕੋਈ ਕਮੀ ਨਹੀਂ ਸੀ। 5 ਲੋਕ ਆਰਾਮ ਨਾਲ ਇਸ ਵਿਚ ਬੈਠ ਸਕਦੇ ਸਨ ਅਤੇ ਇਹ ਗੱਡੀ ਸਿਟੀ ਡਰਾਈਵ ਨੂੰ ਲੈ ਕੇ ਹਾਈਵੇਅ 'ਤੇ ਚੰਗੀ ਚੱਲਦੀ ਸੀ।
ਹੁਣ ਪੈਟਰੋਲ ਅਤੇ ਹਾਈਬ੍ਰਿਡ ਵੇਰੀਐਂਟਸ ਉਪਲੱਬਧ
ਮਾਰੂਤੀ ਗ੍ਰੈਂਡ ਵਿਟਾਰਾ ਨੂੰ ਹੁਣ ਸਿਰਫ 1.5 ਲੀਟਰ ਪੈਟਰੋਲ ਇੰਜਣ ਅਤੇ ਸਟਰਾਂਗ ਹਾਈਬ੍ਰਿਡ ਤਕਨੀਕ ਨਾਲ ਹੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਵਿਚ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਮਿਲਦਾ ਹੈ। ਹਾਲ ਹੀ 'ਚ ਕੰਪਨੀ ਨੇ ਗ੍ਰੈਂਡ ਵਿਟਾਰਾ 'ਚ ਨਵੇਂ ਫੀਚਰਜ਼ ਵੀ ਜੋੜੇ ਹਨ, ਜਿਸ ਨਾਲ ਇਸਦੀ ਵੈਲਿਊ ਹੋਰ ਵੀ ਵਧ ਗਈ ਹੈ। ਇਸਦੀ ਕੀਮਤ 11.42 ਲੱਖ ਰੁਪਏ ਤੋਂ ਲੈ ਕੇ 20.68 ਲੱਖ ਰੁਪਏ ਤਕ ਹੈ।