ਮਾਰੂਤੀ ਸੁਜ਼ੂਕੀ ਨੇ SMG ਨਾਲ ਰਲੇਵੇਂ ਦੀ ਪ੍ਰਕਿਰਿਆ ਕੀਤੀ ਪੂਰੀ

Monday, Dec 01, 2025 - 01:07 PM (IST)

ਮਾਰੂਤੀ ਸੁਜ਼ੂਕੀ ਨੇ SMG ਨਾਲ ਰਲੇਵੇਂ ਦੀ ਪ੍ਰਕਿਰਿਆ ਕੀਤੀ ਪੂਰੀ

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਸੁਜ਼ੂਕੀ ਮੋਟਰ ਗੁਜਰਾਤ ਨਾਲ ਰਲੇਵੇਂ ਦੀ ਯੋਜਨਾ ਅੱਜ ਤੋਂ ਲਾਗੂ ਹੋ ਗਈ ਹੈ। ਮੋਟਰ ਵਾਹਨ ਨਿਰਮਾਤਾ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਦੱਸਿਆ ਕਿ ਯੋਜਨਾ ਦੀ ਪ੍ਰਭਾਵਸ਼ੀਲਤਾ ਦੇ ਨਤੀਜੇ ਵਜੋਂ ਕੰਪਨੀ ਦੀ ਅਧਿਕਾਰਤ ਸ਼ੇਅਰ ਪੂੰਜੀ 'ਚ 15,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 

ਕੰਪਨੀ ਨੇ ਕਿਹਾ,''ਅਸੀਂ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕੰਪਨੀ ਨੇ ਮਾਨਯੋਗ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ ਵਲੋਂ ਜਾਰੀ ਆਦੇਸ਼ 'ਚ ਪ੍ਰਮਾਣਿਤ ਕਾਪੀ ਦਾਖ਼ਲ ਕਰ ਦਿੱਤੀ ਹੈ। ਇਸ 'ਚ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਸੁਜ਼ੂਕੀ ਮੋਟਰ ਗੁਜਰਾਤ (ਐੱਸਐੱਮਜੀ) ਦੇ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) 'ਚ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਅਨੁਸਾਰ ਇਹ ਯੋਜਨਾ ਅੱਜ ਇਕ ਦਸੰਬਰ 2025 ਤੋਂ ਲਾਗੂ ਹੋ ਗਈ ਹੈ।'' ਯੋਜਨਾ ਦੇ ਅਧੀਨ ਤੈਅ ਤਰੀਕ ਇਕ ਅਪ੍ਰੈਲ 2025 ਹੈ ਅਤੇ ਇਸ ਤਰ੍ਹਾਂ ਐੱਸਐੱਮਜੀ 'ਚ ਰਲੇਵਾਂ ਪੂਰਾ ਹੋ ਗਿਆ ਹੈ।


author

DIsha

Content Editor

Related News