ਟੋਇਟਾ ਨੇ 11.5 ਹਜ਼ਾਰ ਅਰਬਨ ਕਰੂਜ਼ਰ ਹਾਈਡਰ ਮੰਗਾਈਆਂ ਵਾਪਸ, ਜਾਣੋਂ ਵਜ੍ਹਾ
Friday, Nov 21, 2025 - 11:57 PM (IST)
ਆਟੋ ਡੈਸਕ- ਟੋਇਟਾ ਕਿਰਲੋਸਕਰ ਮੋਟਰ ਆਪਣੇ ਮੱਧ ਆਕਾਰ ਦੀ ਐੱਸ. ਵੀ. ਯੂ. ਅਰਬਨ ਕਰੂਜ਼ਰ ਹਾਈਡਰ ਦੀ 11,529 ਇਕਾਈਆਂ ਨੂੰ ਡੈਸ਼ਬੋਰਡ ਦੇ ਇਕ ਹਿੱਸੇ ਦੀ ਜਾਂਚ ਅਤੇ ਬਦਲਣ ਲਈ ਵਾਪਸ ਮੰਗਵਾ ਰਹੀ ਹੈ। ਇਨ੍ਹਾਂ ਇਕਾਈਆਂ ਨੂੰ ਵਾਪਸ ਮੰਗਵਾਉਣ ਦਾ ਮਕਸਦ 9 ਦਸੰਬਰ 2024 ਤੋਂ 29 ਅਪ੍ਰੈਲ 2025 ਦੀ ਮਿਆਦ ’ਚ ਬਣੇ 11,529 ਵਾਹਨਾਂ ’ਚ ਜੇਕਰ ‘ਕੰਬੀਨੇਸ਼ਨ ਮੀਟਰ’ ’ਚ ਖਰਾਬੀ ਪਾਈ ਜਾਂਦੀ ਹੈ, ਤਾਂ ਉਸ ਦੀ ਜਾਂਚ ਕਰਨਾ ਅਤੇ ਬਦਲਣਾ ਹੈ।
ਟੋਇਟਾ ਕਿਰਲੋਸਕਰ ਮੋਟਰ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਕਿ ਆਪਣੇ ‘ਸਭ ਤੋਂ ਪਹਿਲਾਂ ਗਾਹਕ’ ਦ੍ਰਿਸ਼ਟੀਕੋਣ ਅਤੇ ਉੱਚ ਗੁਣਵੱਤਾ ਮਾਪਦੰਡਾਂ ਪ੍ਰਤੀ ਵਚਨਬੱਧਤਾ ਤਹਿਤ ਕੰਪਨੀ ਗਾਹਕਾਂ ਦੀਆਂ ਚਿੰਤਾਵਾਂ ਨੂੰ ਤੁਰੰਤ ਦੂਰ ਕਰਦੀ ਰਹੇਗੀ। ਕੰਪਨੀ ਨੇ ਕਿਹਾ ਕਿ ਟੋਇਟਾ ਡੀਲਰ ਪ੍ਰਤੀਨਿਧੀ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕਰਨਗੇ।
