Maruti ਨੇ ਲਾਂਚ ਕੀਤਾ S-Presso ਦਾ CNG ਵੇਰੀਐਂਟ, ਜਾਣੋ ਇਸ ਦੀ ਕੀਮਤ ਅਤੇ ਫੀਚਰਸ ਬਾਰੇ
Friday, Oct 14, 2022 - 06:54 PM (IST)

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ S-Presso ਦਾ CNG ਵਰਜ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ CNG ਵਰਜ਼ਨ ਨੂੰ 2 ਵੇਰੀਐਂਟਸ- LXi ਅਤੇ VXi 'ਚ ਲਾਂਚ ਕੀਤਾ ਹੈ। ਜਿਸ ਦੀ ਕੀਮਤ ਕ੍ਰਮਵਾਰ 5.90 ਲੱਖ ਅਤੇ 6.10 ਲੱਖ ਰੁਪਏ ਹੈ।
ਇੰਜਣ ਆਪਸ਼ਨ
S-Presso ਦੇ CNG ਵਰਜ਼ਨ ਦੇ ਇੰਜਣ ਵਿਕਲਪਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਮੌਜੂਦਾ 1.0-ਲੀਟਰ ਕੇ-ਸੀਰੀਜ਼ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ, ਜੋ 5300 rpm 'ਤੇ 56.69 PS ਦੀ ਪਾਵਰ ਜਨਰੇਟ ਕਰਦਾ ਹੈ। ਟਰਾਂਸਮਿਸ਼ਨ ਲਈ ਇਸ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। CNG ਮੋਡ 'ਚ ਇਹ ਇੰਜਣ 3400 rpm 'ਤੇ 82.1 Nm ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। S-Presso S-CNG 32.73 km/kg ਦੀ ਈਂਧਨ ਕੁਸ਼ਲਤਾ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : 10 ਹਜ਼ਾਰ ਤੋਂ ਵਧ ਕੀਮਤ ਵਾਲੇ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਲਈ ਸਰਕਾਰ ਨੇ ਜਾਰੀ ਕੀਤੇ ਇਹ
ਮਾਈਲੇਜ
ਮਾਈਲੇਜ ਦੇ ਮਾਮਲੇ ਵਿੱਚ, Vxi(O)/Vxi(O) AGS ਵੇਰੀਐਂਟ 25.30 kmpl ਦੀ ਮਾਈਲੇਜ ਦਿੰਦਾ ਹੈ। ਇਹੀ Vxi/Vxi MT ਵੇਰੀਐਂਟ 24.76 kmpl ਦੀ ਮਾਈਲੇਜ ਦੇਣ ਦੇ ਸਮਰੱਥ ਹੈ ਅਤੇ Std/Lxi MT ਵੇਰੀਐਂਟ 24.12 kmpl ਦੀ ਮਾਇਲੇਜ ਦੇਣ ਦੇ ਸਮਰੱਥ ਹੈ। ਪਰ CNG ਵੇਰੀਐਂਟ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਹ 32.73 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਮਾਈਲੇਜ ਦੇਵੇਗੀ।
ਲੁੱਕਸ, ਡਿਜ਼ਾਈਨ ਅਤੇ ਫੀਚਰਸ
ਦਿੱਖ ਅਤੇ ਡਿਜ਼ਾਈਨ ਦੇ ਮਾਮਲੇ ਵਿੱਚ, ਇਸਦੇ ਟੇਲਗੇਟ 'ਤੇ ਇੱਕ S-CNG ਬੈਜ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਕੋਈ ਹੋਰ ਕਾਸਮੈਟਿਕ ਅਪਡੇਟ ਨਹੀਂ ਕੀਤਾ ਗਿਆ ਹੈ। ਸੁਰੱਖਿਆ ਦੇ ਲਿਹਾਜ਼ ਨਾਲ, S Preso CNG ਵਿੱਚ ਦੋਹਰੇ ਏਅਰਬੈਗ, EBD ਦੇ ਨਾਲ ABS, ਰੀਅਰ ਪਾਰਕਿੰਗ ਸੈਂਸਰ ਅਤੇ ਸੀਟ ਬੈਲਟ ਰੀਮਾਈਂਡਰ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ 'ਚ ਲਾਂਚ ਹੋਈ ਨਵੀਂ Keeway SR 125, 1.19 ਲੱਖ ਹੈ ਸ਼ੁਰੂਆਤੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।