CNG ਵਰਜ਼ਨ ''ਚ ਲਾਂਚ ਹੋ ਸਕਦੀ ਹੈ Maruti Fronx
Saturday, Feb 18, 2023 - 01:40 PM (IST)
ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ 2023 'ਚ Fronx ਨੂੰ ਪੇਸ਼ ਕੀਤਾ ਸੀ, ਜਿਸਨੂੰ ਇਸ ਸਾਲ ਅਪ੍ਰੈਲ 'ਚ ਲਾਂਚ ਕਰ ਦਿੱਤਾ ਜਾਵੇਗਾ। ਹੁਣ ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਨਿਰਮਾਤਾ Fronx ਦੇ ਸੀ.ਐੱਨ.ਜੀ. ਮਾਡਲ ਨੂੰ ਵੀ ਪੇਸ਼ ਕਰਨ ਵਾਲੀ ਹੈ। ਮਾਰੂਤੀ ਦੇ ਹੋਰ ਮਾਡਲਾਂ ਦੀ ਤਰ੍ਹਾਂ ਇਸ ਵਿਚ ਵੀ ਫੈਕਟਰੀ ਫਿਟੇਡ ਸੀ.ਐੱਨ.ਜੀ. ਕਿੱਟ ਦੇ ਨਾਲ 1.2 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜੋ ਪੈਟਰੋਲ ਮੋਡ 'ਤੇ 90 bhp ਦੀ ਪਾਵਰ ਜਨਰੇਟ ਕਰ ਸਕਦਾ ਹੈ। ਉੱਥੇ ਹੀ ਸੀ.ਐੱਨ.ਜੀ. ਮੋਡ 'ਤੇ ਇਹ 77bhp ਦੀ ਪਾਵਰ ਅਤੇ 98.5 Nm ਟਾਰਕ ਜਨਰਟੇ ਕਰਨ 'ਚ ਸਮਰਥ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀ.ਐੱਨ.ਜੀ. ਵੇਰੀਐਂਟ ਸਿਰਫ Sigma, Delta and Delta+ 'ਚ ਹੀ ਪੇਸ਼ ਕੀਤਾ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ Fronx Delta 'ਚ 7.0- ਇੰਚ ਟੱਚਸਕਰੀਨ ਇੰਫੋਟੇਨਮੈਂਟ, ਵਾਇਰਲੈੱਸ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ, ਸਮਾਰਟ ਪਲੇਅ ਪ੍ਰੋ ਇੰਫੋਟੇਨਮੈਂਟ ਸਿਸਟਮ, ਵੌਇਸ ਅਸਿਸਟੈਂਟ ਫੀਚਰਜ਼, ਓਵਰ-ਦਿ-ਏਅਰ ਅਪਡੇਟ, 4-ਸਪੀਕਰ ਸਾਊਂਡ ਸਿਸਟਮ, ਇਲੈਕਟ੍ਰਿਕਲੀ ਐਡਜਸਟੇਬਲ ਵਿੰਗ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਇਸਦੇ ਲਾਂਚ ਨੂੰ ਲੈ ਕੇ ਫਿਲਹਾਲ ਇਹ ਸਪਸ਼ਟ ਨਹੀਂ ਹੋਇਆ ਕਿ ਇਸਨੂੰ ਸੀ.ਐੱਨ.ਜੀ. ਮਾਡਲ ਦੇ ਨਾਲ ਪੇਸ਼ ਕੀਤਾ ਜਾਵੇਗਾ ਜਾਂ ਨਹੀਂ। Fronx ਦੀ ਕੀਮਤ 8 ਲੱਖ ਤੋਂ 11 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ, ਜਦਕਿ ਸੀ.ਐੱਨ.ਜੀ. ਮਾਡਲ ਦੀ ਕੀਮਤ 'ਚ ਇਕ ਲੱਖ ਰੁਪਏ ਤਕ ਦਾ ਵਾਧਾ ਹੋ ਸਕਦਾ ਹੈ।