4 ਅਰਬ ਸਾਲ ਪਹਿਲਾਂ ਮੰਗਲ ''ਤੇ ਸੀ ਰਹਿਣ ਲਈ ਅਨੁਕੂਲ ਜਲਵਾਯੂ

Thursday, Aug 25, 2016 - 10:46 AM (IST)

4 ਅਰਬ ਸਾਲ ਪਹਿਲਾਂ ਮੰਗਲ ''ਤੇ ਸੀ ਰਹਿਣ ਲਈ ਅਨੁਕੂਲ ਜਲਵਾਯੂ
ਜਲੰਧਰ- ਮੰਗਲ ਗ੍ਰਹਿ ਦੇ ਇਕ ਪ੍ਰਾਚੀਨ ਖੇਤਰ ''ਚ ਨਦੀ ਤਲਹਟੀ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਲਗਭਗ 4 ਅਰਬ ਸਾਲ ਪਹਿਲਾਂ ਲਾਲ ਗ੍ਰਹਿ ''ਤੇ ਗਰਮ ਅਤੇ ਨਮ ਜਲਵਾਯੂ ਸੀ ਅਤੇ ਜੀਵਨ ਲਈ ਵੱਧ ਅਨੁਕੂਲ ਵਾਤਾਵਰਣ ਸੀ। ਅਧਿਐਨ ਵਿਚ ਅਰਬੀਆ ਟੇਰਾ ਨਾਂ ਦੇ ਉੱਤਰੀ ਮੈਦਾਨੀ ਇਲਾਕੇ ''ਚ 17000 ਕਿਲੋਮੀਟਰ ਤੱਕ ਨਦੀਆਂ ਦੀ ਤਲਹਟੀ ਦਾ ਪਤਾ ਲੱਗਾ, ਜਿਸ ਨਾਲ ਮੰਗਲ ''ਤੇ ਇਕ ਸਮੇਂ ਪਾਣੀ ਵਗਣ ਦੇ ਹੋਰ ਸਬੂਤ ਮਿਲੇ ਹਨ। ਯੂਨੀਵਰਸਿਟੀ ਕਾਲਜ ਲੰਡਨ ਦੇ ਜੇ. ਐੱਲ. ਡੇਵਿਸ ਨੇ ਕਿਹਾ ਕਿ ਸਾਨੂੰ ਹੁਣ ਇਲਾਕੇ ਵਿਚ ਨਦੀਆਂ ਦੇ ਹੋਣ ਦੇ ਸਬੂਤ ਮਿਲੇ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮੰਗਲ ਗਰਮ ਅਤੇ ਨਮ ਸੀ, ਜਿਸ ਨਾਲ ਇਸ ''ਤੇ ਕਿਸੇ ਠੰਡੇ ਅਤੇ ਖੁਸ਼ਕ ਗ੍ਰਹਿ ਦੀ ਤੁਲਨਾ ਵਿਚ ਰਹਿਣ ਲਈ ਵੱਧ ਅਨੁਕੂਲ ਵਾਤਾਵਰਣ ਸੀ।

Related News