ਲੱਖਾਂ ਫੋਨਾਂ 'ਤੇ ਬੰਦ ਹੋ ਜਾਣਗੇ, Maps, Gmail ਤੇ Youtube, ਜਾਣੋ ਵਜ੍ਹਾ
Thursday, Sep 09, 2021 - 12:59 PM (IST)
ਨਵੀਂ ਦਿੱਲੀ- ਗੂਗਲ ਦੇ ਮਸ਼ਹੂਰ ਐਪਸ ਦੁਨੀਆ ਭਰ ਦੇ ਬਹੁਤ ਸਾਰੇ ਐਂਡਰਾਇਡ ਸਮਾਰਟ ਫੋਨਸ 'ਤੇ ਬੰਦ ਹੋਣ ਜਾ ਰਹੇ ਹਨ। ਕੰਪਨੀ ਇਸ ਮਹੀਨੇ ਦੇ ਅੰਤ ਤੱਕ ਲੱਖਾਂ ਸਮਾਰਟ ਫੋਨਸ ਤੋਂ ਗੂਗਲ ਮੈਪਸ, ਯੂਟਿਬ ਅਤੇ ਜੀਮੇਲ ਵਰਗੇ ਐਪਸ ਨੂੰ ਸਪੋਰਟ ਕਰਨਾ ਬੰਦ ਕਰਨ ਜਾ ਰਹੀ ਹੈ।
ਗੂਗਲ ਨੇ ਆਪਣੀ ਵੈੱਬਸਾਈਟ 'ਤੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਐਂਡਰਾਇਡ ਵਰਜਨ 2.3 ਦੀ ਵਰਤੋਂ ਕਰਨ ਵਾਲੇ ਗਾਹਕ 27 ਸਤੰਬਰ ਤੋਂ ਆਪਣੇ ਡਿਵਾਈਸਿਸ 'ਤੇ ਗੂਗਲ ਅਕਾਉਂਟ 'ਤੇ ਲੌਗਇਨ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਗੂਗਲ ਦਾ ਐਂਡਰਾਇਡ 2.3 ਆਪਰੇਟਿੰਗ ਸਿਸਟਮ ਦਸੰਬਰ 2010 ਵਿਚ ਪੇਸ਼ ਕੀਤਾ ਗਿਆ ਸੀ, ਜੋ ਹੁਣ ਕਾਫੀ ਪੁਰਾਣਾ ਹੋ ਚੁੱਕਾ ਹੈ।
ਗੂਗਲ ਕਿਉਂ ਕਰ ਰਿਹੈ ਅਜਿਹਾ?
ਗੂਗਲ ਨੇ ਕਿਹਾ ਕਿ ਕੰਪਨੀ ਆਪਣੇ ਗਾਹਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਰਾਣੇ ਪਲੇਟਫਾਰਮਾਂ ਤੋਂ ਸਪੋਰਟ ਵਾਪਸ ਲੈ ਰਹੀ ਹੈ। ਕੰਪਨੀ ਅਕਸਰ ਐਂਡਰਾਇਡ ਸਾਫਟਵੇਅਰ ਦੇ ਪੁਰਾਣੇ ਸੰਸਕਰਣਾਂ ਲਈ ਸਪੋਰਟ ਵਾਪਸ ਲੈ ਲੈਂਦੀ ਹੈ। ਇਹ ਇਸ ਲਈ ਹੈ ਕਿਉਂਕਿ ਓਪਰੇਟਿੰਗ ਸਿਸਟਮ ਦੇ ਪੁਰਾਣੇ ਸੰਸਕਰਣ ਅਸਾਨੀ ਨਾਲ ਬੱਗ ਅਤੇ ਹੈਕਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਰਤਮਾਨ ਵਿਚ ਐਂਡਰਾਇਡ 11 ਨਵੀਨਤਮ ਐਂਡਰਾਇਡ ਸੰਸਕਰਣ ਹੈ ਅਤੇ ਜਲਦੀ ਹੀ ਐਂਡਰਾਇਡ 12 ਓਪਰੇਟਿੰਗ ਸਿਸਟਮ ਵੀ ਆ ਰਿਹਾ ਹੈ।