ਮਾਲਵੇਅਰ ਅਟੈਕ ਦਾ ਸ਼ਿਕਾਰ ਬਣ ਸਕਦੇ ਹਨ ਮਾਈਕ੍ਰੋਸਾਫਟ ਪਾਵਰ ਪੁਆਇੰਟ ਯੂਜ਼ਰਸ!

Tuesday, Nov 20, 2018 - 01:14 AM (IST)

ਮਾਲਵੇਅਰ ਅਟੈਕ ਦਾ ਸ਼ਿਕਾਰ ਬਣ ਸਕਦੇ ਹਨ ਮਾਈਕ੍ਰੋਸਾਫਟ ਪਾਵਰ ਪੁਆਇੰਟ ਯੂਜ਼ਰਸ!

ਗੈਜੇਟ ਡੈਸਕ : ਮਾਈਕ੍ਰੋਸਾਫਟ ਦੇ ਆਫਿਸ ਟੂਲਸ ਜਿਵੇਂ ਕਿ ਵਰਡ, ਐਕਸੈੱਲ ਤੇ ਪਾਵਰ ਪੁਆਇੰਟ ਦੀ ਪੂਰੀ ਦੁਨੀਆ ਵਿਚ ਕਾਫੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸੇ ਕਾਰਨ ਹੁਣ ਇਹ ਹੈਕਰਸ ਦੇ ਨਿਸ਼ਾਨੇ ’ਤੇ ਹਨ। ਪਾਵਰ ਪੁਆਇੰਟ ਵਿਚ ਅਜਿਹੀ ਸੁਰੱਖਿਆ ਖਾਮੀ ਦਾ ਪਤਾ ਲਾਇਆ ਗਿਆ ਹੈ, ਜਿਸ ਰਾਹੀਂ ਇਸ ’ਤੇ ਵੱਡਾ ਸਾਈਬਰ ਅਟੈਕ ਹੋ ਸਕਦਾ ਹੈ। ਇਸ ਦੇ ਨਾਲ ਹੀ ਮਾਲਵੇਅਰ ਅਟੈਕ ਹੋਣ ਦੀ ਵੀ ਸੰਭਾਵਨਾ ਹੈ ਅਤੇ ਇਸ ਰਾਹੀਂ ਯੂਜ਼ਰ ਦੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਖੋਜੀਆਂ ਨੇ ਮਾਈਕ੍ਰੋਸਾਫਟ ਪਾਵਰ ਪੁਆਇੰਟ ਦੀ ਅਜਿਹੀ ਖਾਮੀ ਫੜੀ ਹੈ, ਜਿਸ ਰਾਹੀਂ ਯੂਜ਼ਰਸ ’ਤੇ ਹੁਣ ਖਤਰਾ ਮੰਡਰਾਅ ਰਿਹਾ ਹੈ।

ਕੁਝ ਸਟੈੱਪਸ ਤੇ ਹੋ ਗਿਆ ਅਟੈਕ
ਪ੍ਰਸਿੱਧ ਖੋਜੀ ਮਾਰਕੋ ਰਾਮਿਲੀ ਨੇ ਇਹ ਸੁਰੱਖਿਆ ਖਾਮੀ ਫੜੀ ਹੈ ਅਤੇ ਇਸ ਨੂੰ ਕੁਝ-ਕੁਝ  phishing ਤਕਨੀਕ ਵਰਗਾ ਹੀ ਦੱਸਿਆ ਹੈ ਮਤਲਬ ਇਸ ਰਾਹੀਂ ਮਲੀਸ਼ੀਅਸ ਫਾਈਲ ਸਿੱਧੇ ਤੌਰ ’ਤੇ ਸ਼ਿਕਾਰ ਤਕ ਇਕ ਲਿੰਕ ਦੀ ਮਦਦ ਨਾਲ ਪਹੁੰਚਾ ਦਿੱਤੀ ਜਾਂਦੀ ਹੈ ਅਤੇ ਕੁਝ ਸਟੈੱਪਸ ਪੂਰੇ ਕਰਦਿਆਂ ਹੀ ਸਫਲ ਅਟੈਕ ਹੋ ਜਾਂਦਾ ਹੈ। ਖੋਜੀਆਂ ਨੇ ਇਸ ਅਟੈਕ ਬਾਰੇ ਪੂਰੀ ਜਾਣਕਾਰੀ ਦਾ ਵੇਰਵਾ ਸਾਂਝਾ ਕੀਤਾ ਹੈ ਪਰ ਅਸੀਂ ਤੁਹਾਨੂੰ ਆਮ ਸ਼ਬਦਾਂ ਵਿਚ ਇਸ ਬਾਰੇ ਦੱਸਾਂਗੇ।

ਇੰਝ ਲਾਈ ਜਾ ਸਕਦੀ ਹੈ ਸੁਰੱਖਿਆ ’ਚ ਸੰਨ੍ਹ
ਆਨਲਾਈਨ ਨਿਊਜ਼ ਵੈੱਬਸਾਈਟ ‘ਲੇਟੈਸਟ ਹੈਕਿੰਗ ਨਿਊਜ਼’ ਨੇ ਰਿਪੋਰਟ ਵਿਚ ਦੱਸਿਆ ਕਿ ਪਾਵਰ ਪੁਆਇੰਟ ’ਤੇ ਹੈਕਰ ਜਦੋਂ ਮਲੀਸ਼ੀਅਸ ਲਿੰਕ ਰਾਹੀਂ ਅਟੈਕ ਕਰਦਾ ਹੈ ਤਾਂ ਕਾਲੇ ਰੰਗ ਦੀ ਸਕਰੀਨ ਨਜ਼ਰ ਆਉਂਦੀ ਹੈ। ਮਾਰਕੋ ਰਾਮਿਲੀ ਨੇ ਦੱਸਿਆ ਕਿ ਇਸ ਨਾਲ ਟਾਰਗੈੱਟ ਦੀ ਡਿਵਾਈਸ ਵਿਚ ਇਨਫੈਕਟਿਡ ਫਾਈਲ ਡਾਊਨਲੋਡ ਹੋ ਜਾਂਦੀ ਹੈ, ਜੋ  wraeop.sct. ਨਾਂ ਨਾਲ ਸ਼ੋਅ ਹੁੰਦੀ ਹੈ। ਅਟੈਕ ਵੇਲੇ ਪਹਿਲਾਂ ਪਾਵਰ ਪੁਆਇੰਟ ਦੀ ਇੰਟਰਨਲ ਇਮੇਜ ਤਕ ਪਹੁੰਚ ਬਣਾਈ ਜਾਂਦੀ ਹੈ, ਫਿਰ ਮਲੀਸ਼ੀਅਸ ਫਾਈਲ ਨੂੰ ਐਗਜ਼ੀਕਿਊਟ ਕਰ ਦਿੱਤਾ ਜਾਂਦਾ ਹੈ।    (ਸੋਮਾ : latesthackingnews)


Related News