ਮਹਿੰਦਰਾ ਨੇ ਲਾਂਚ ਕੀਤਾ XUV500 ਦਾ ਨਵਾਂ ਵੈਰਿਅੰਟ, ਵਾਰ-ਵਾਰ ਨਹੀਂ ਬਦਲਣੇ ਪੈਣਗੇ ਗਿਅਰ

Wednesday, May 11, 2016 - 02:10 PM (IST)

ਮਹਿੰਦਰਾ ਨੇ ਲਾਂਚ ਕੀਤਾ XUV500 ਦਾ ਨਵਾਂ ਵੈਰਿਅੰਟ, ਵਾਰ-ਵਾਰ ਨਹੀਂ ਬਦਲਣੇ ਪੈਣਗੇ ਗਿਅਰ
ਜਲੰਧਰ: ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਮਸ਼ਹੂਰ ਐੱਸ. ਊ. ਵੀ ਮਹਿੰਦਰਾ ਐਕਸ. ਯੂ ਵੀ 500 ਦਾ ਆਟੋਮੈਟਿਕ ਵੈਰਿਅੰਟ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 14.29 ਲੱਖ ਰੂਪਏ (ਐਕਸ-ਸ਼ੋਰੂਮ ਮੁੰਬਈ) ਰੱਖੀ ਗਈ ਹੈ। ਹਾਲ ਹੀ ''ਚ ਕੰਪਨੀ ਨੇ ਐਕ. ਯੂ. ਵੀ ਦਾ ਨਵਾਂ ਵੈਰਿਅੰਟ ਲਾਂਚ ਕੀਤਾ ਸੀ ਜੋ 6 ਸਪੀਡ ਮੈਨੂਅਲ ਵਰਜਨ ਨਾਲ ਪੇਸ਼ ਕੀਤਾ ਗਿਆ ਸੀ।
 
 
ਐੱਕਸ.ਯੂ. ਵੀ 500  ਦੇ ਆਟੋਮੈਟਿਕ ਵੈਰਿਅੰਟ ''ਚ 2.2 ਲਿਟਰ ਡੀਜ਼ਲ ਇੰਜਣ ਮੋਟਰ ਲੱਗੀ ਹੈ ਜੋ 103kW ਦੀ ਪਾਵਰ ਅਤੇ 330Nm ਦਾ ਟਾਰਕ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਆਟੋਮੈਟਿਕ ਵਰਜਨ 7.4 ਲਿਟਰ ''ਚ 100 ਕਿ. ਮੀ ਦੀ ਦੂਰੀ ਤੈਅ ਕਰ ਸਕਦਾ ਹੈ।  ਸੱਤ ਸੀਟਾਂ ਵਾਲੀ ਇਹ ਐੱਸ. ਯੂ. ਵੀ ਭਾਰਤ ''ਚ ਮਿਲਣ ਵਾਲੀ ਸਭ ਤੋਂ ਸਸਤੀ-ਪਣ ਐੱਸ. ਯੂ. ਵੀ ਗੱਡੀਆਂ ''ਚੋਂ ਹੈ।
 
ਮਹਿੰਦਰਾ ਐਕਸ. ਯੂ. ਵੀ500 ਡਬਲਿਯੂ 6 ਆਟੋਮੈਟਿਕ ਦੇ ਸਪੈਸਿਫਿਕੇਸ਼ਨਸ 
ਇੰਜਣ -  2.2 ਲਿਟਰ 4 ਸਿਲੈਂਡਰ ਟਰਬੋ ਡੀਜ਼ਲ  
ਟਾਰਕ - 1600-2800 ਆਰ. ਪੀ. ਐੱਮ ''ਤੇ 330 ਐੱਨ. ਐੱਮ  
ਪਾਵਰ - 3750 ਆਰ. ਪੀ.ਐੱਮ ''ਤੇ 103 ਦੇ. ਡਬਲੀਯੂ
ਮਾਇਲੇਜ਼ - 7.4ਲਿਟਰ ''ਚ 100 ਕਿ. ਮੀ 
ਟਰਾਂਸਮਿਸ਼ਨ - 6 ਸਪੀਡ ਨਾਲ ਫ੍ਰੰਟ ਅਤੇ ਰਿਅਰ ਵ੍ਹੀਲ ਡਰਾਈਵ

Related News