Mahindra Thar ਦੇ ਦੋ ਐਂਟਰੀ ਲੈਵਲ ਮਾਡਲ ਬੰਦ, ਹੁਣ ਇੰਨੀ ਹੋਈ ਸ਼ੁਰੂਆਤੀ ਕੀਮਤ

Tuesday, Nov 10, 2020 - 06:29 PM (IST)

Mahindra Thar ਦੇ ਦੋ ਐਂਟਰੀ ਲੈਵਲ ਮਾਡਲ ਬੰਦ, ਹੁਣ ਇੰਨੀ ਹੋਈ ਸ਼ੁਰੂਆਤੀ ਕੀਮਤ

ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਹਾਲ ਹੀ ’ਚ ਲਾਂਚ ਹੋਈ ਆਫ ਰੋਡਰ 2020 ਮਹਿੰਦਰਾ ਥਾਰ ਦੇ ਐਂਟਰੀ ਲੈਵਲ AX ਅਤੇ AX Std ਮਾਡਲ ਨੂੰ ਲਾਈਨਅਪ ਤੋਂ ਹਟਾ ਦਿੱਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਇਨ੍ਹਾਂ ਦੋਵਾਂ ਮਾਡਲਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ ਮਾਡਲਾਂ ਦੀ ਕੀਮਤ 9.80 ਲੱਖ, 10.65 ਲੱਖਅਤੇ 10.85 ਲੱਖ ਰੁਪਏ ਸੀ। 

ਹੁਣ ਮਹਿੰਦਰਾ ਥਾਰ ਦੀ ਸ਼ੁਰੂਆਤੀ ਕੀਮਤ
ਐਂਟਰੀ ਲੈਵਲ ਮਾਡਲ ਬੰਦ ਹੋਣ ਤੋਂ ਬਾਅਦ ਹੁਣ ਕੰਪਨੀ ਦੀ ਇਸ ਕਾਰ ਦੀ ਸ਼ੁਰੂਆਤੀ ਕੀਮਤ 11.90 ਲੱਖ ਰੁਪਏ ਹੋ ਗਈ ਹੈ। ਇਹ ਕੀਮਤ ਥਾਰ ਦੇ AX O ਪੈਟਰੋਲ ਮਾਡਲ ਦੀ ਹੈ। ਕਾਰ ਦੇ ਪੈਟਰੋਲ ਮਾਡਲ ਦੀ ਕੀਮਤ ਹੁਣ 11.90 ਲੱਖ ਰੁਪਏ ਤੋਂ 13.55 ਲੱਖ ਰੁਪਏ ਹੋ ਗਈ ਹੈ। ਉਥੇ ਹੀ ਡੀਜ਼ਲ ਮਾਡਲ ਦੀ ਕੀਮਤ 12.10 ਲੱਖ ਰੁਪਏ ਤੋਂ 13.75 ਲੱਖ ਰੁਪਏ ਹੈ। 

ਆਧੁਨਿਕ ਸੁਰੱਖਿਆ ਫੀਚਰਜ਼ ਨਾਲ ਲੈਸ ਹੈ ਕਾਰ
ਇਸ ਕਾਰ ’ਚ ਸੁਰੱਖਿਆ ਲਈ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ, ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ ਰੋਲ ਓਵਰ ਮਿਟਿਗੇਸ਼ਨ, ਹਿੱਲ ਡਸੈਂਟ ਕੰਟਰੋਲ ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ। 

ਮਿਲੇਗੀ ਦਮਦਾਰ ਪਰਫਾਰਮੈਂਸ
ਨਵੀਂ ਥਾਰ 2.2 ਲੀਟਰ ਡੀਜ਼ਲ ਅਤੇ 2.0 ਲੀਟਰ mStallion ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਡੀਜ਼ਲ 130 ਬੀ.ਐੱਚ.ਪੀ. ਅਤੇ 320 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਪੈਟਰੋਲ ਇੰਜਣ 187 ਬੀ.ਐੱਚ.ਪੀ. ਦੀ ਪਾਵਰ ਅਤੇ 380 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 


author

Rakesh

Content Editor

Related News