ਫਰਾਂਸ ਦੇ ਰਾਸ਼ਟਰਪਤੀ ਦੇ ਬੇੜੇ ''ਚ ਸ਼ਾਮਲ ਹੋਇਆ ਮਹਿੰਦਰਾ ਦੀ ਮਲਕੀਅਤ ਵਾਲੀ ਕੰਪਨੀ ਦਾ ਇਹ ਸਕੂਟਰ
Wednesday, Sep 23, 2020 - 02:02 PM (IST)

ਆਟੋ ਡੈਸਕ- ਮਹਿੰਦਰਾ ਗਰੁੱਪ ਦੀ ਮਲਕੀਅਤ ਵਾਲੀ ਫਰਾਂਸੀਸੀ ਸਹਾਇਕ ਕੰਪਨੀ Peugeot Motocycles ਦਾ ਤਿੰਨ ਪਹੀਆਂ ਵਾਲਾ ਸਕੂਟਰ- ਮੈਟ੍ਰੋਪੋਲਿਸ ਹਾਲ ਹੀ 'ਚ ਫਰਾਂਸ ਦੇ ਰਾਸ਼ਟਰਪਤੀ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਫਰਾਂਸ 'ਚ ਨਵਾਂ ਤਿੰਨ ਪਹੀਆਂ ਵਾਲਾ ਸਕੂਟਰ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਹ ਐਲਿਸੀ ਪੈਲੇਸ 'ਚ ਵਾਹਨ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ 'ਤੇ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਸਪੱਸ਼ਟ ਰੂਪ ਨਾਲ ਚੰਗੀ ਕੰਪਨੀ 'ਚ ਅੱਗੇ ਵਧ ਰਹੇ ਹਾਂ।
We’re clearly moving in good company...’Peugeot Motocycles’—A @MahindraRise company... https://t.co/mdL6YYXqeW
— anand mahindra (@anandmahindra) September 21, 2020
ਚੀਨੀ ਪੁਲਸ ਦੇ ਬੇੜੇ 'ਚ ਵੀ ਹੋ ਚੁੱਕਾ ਹੈ ਸ਼ਾਮਲ
ਇਸ ਸਾਲ ਦੀ ਸ਼ੁਰੂਆਤ 'ਚ ਮਈ 2020 'ਚ ਸਕੂਟਰ ਦੇ ਅਧਿਕਾਰਤ ਲਾਂਚ ਤੋਂ ਬਾਅਦ ਚੀਨ 'ਚ ਗਵਾਂਗਡੋਂਗ ਸ਼ਹਿਰ ਦੀ ਪੁਲਸ ਦੇ ਬੇੜੇ 'ਚ Peugeot Metropolis ਨੂੰ ਸ਼ਾਮਲ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਬਾਰੇ ਟਵੀਟ ਕਰਦੇ ਹੋਏ ਆਨੰਦ ਮਹਿੰਦਰਾ ਨੇ ਫਰਾਂਸੀਸ ਸਰਕਾਰ ਨੂੰ ਆਪਣੇ ਬੇੜੇ 'ਚ ਮੈਟ੍ਰੋਪੋਲਿਸ ਨੂੰ ਸ਼ਾਮਲ ਕਰਨ ਲਈ ਵੀ ਕਿਹਾ। ਨਾਲ ਹੀ ਆਪਣੇ ਟਵੀਟ 'ਚ ਉਨ੍ਹਾਂ ਨੇ ਭਾਰਤ 'ਚ ਸਕੂਟਰ ਦੇ ਘੱਟ ਲਾਗਤ ਵਾਲੇ ਐਡੀਸ਼ਨ ਦੀ ਇੱਛਾ ਜ਼ਾਹਰ ਕੀਤੀ ਸੀ।
The Peugeot Metropolis 3-W scooter from our French Subsidiary inducted into the Guangdong Police SWAT teams’ arsenal. This video highlights the versatility of the men & the machine. (Pls don’t try this at home)@anandmahindra @PeugeotScootES pic.twitter.com/pfzWzgd8MA
— PRAKASH WAKANKAR (@pakwakankar) May 30, 2020
ਦਮਦਾਰ ਹੈ ਇੰਜਣ
Peugeot Metropolis ਇਕ ਤਿੰਨ ਪਹੀਆਂ ਵਾਲਾ ਸਕੂਟਰ ਹੈ। ਇਸ ਵਿਚ 399 ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 38.1 ਐੱਮ.ਐੱਮ. ਦੇ ਪੀਕ ਟਾਰਕ ਨਾਲ 35 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਸ ਸਕੂਟਰ 'ਚ 12 ਇੰਚ ਦੇ ਵ੍ਹੀਲ ਦੇ ਨਾਲ ਨਵੇਂ ਸੁਰੱਖਿਆ ਨਿਯਮਾਂ ਮੁਤਾਬਕ, ਏ.ਬੀ.ਐੱਸ., ਫਰੰਟ 'ਚ ਟਵਿਨ ਡਿਸਕ ਬ੍ਰੇਕ ਅਤੇ ਰੀਅਰ 'ਚ ਸਿੰਗਲ ਬ੍ਰੇਕ ਦਿੱਤੀ ਗਈ ਹੈ।
ਭਾਰਤ 'ਚ ਅਜੇ ਨਹੀਂ ਹੋਵੇਗਾ ਲਾਂਚ
ਫਿਲਹਾਲ ਇਸ ਸਕੂਟਰ ਦੇ ਭਾਰਤ 'ਚ ਲਾਂਚ ਹੋਣ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ। ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਭਾਰਤ 'ਚ ਨਜ਼ਰ ਆਏ। ਕੁਝ ਸਮਾਂ ਪਹਿਲਾਂ ਆਨੰਦ ਮਹਿੰਦਰਾ ਨੇ ਇਸ ਸਕੂਟਰ ਨੂੰ ਭਾਰਤ 'ਚ ਲਿਆਉਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਸ ਦੇ ਬਾਵਜੂਦ ਇਸ ਦੇ ਅਜੇ ਭਾਰਤ 'ਚ ਲਾਂਚ ਹੋਣ ਦੀ ਸੰਭਾਵਨਾ ਘੱਟ ਹੈ।