15 ਅਗਸਤ ਦੇ ਖ਼ਾਸ ਮੌਕੇ 'ਤੇ ਲਾਂਚ ਹੋਇਆ Mahindra Oja ਲਾਈਟਵੇਟ ਟਰੈਕਟਰ
Tuesday, Aug 15, 2023 - 02:39 PM (IST)
ਆਟੋ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਮਹਿੰਦਰਾ ਨੇ 15 ਅਗਤ 2023 ਨੂੰ ਮਹਿੰਦਰਾ ਓਜਾ ਟਰੈਕਟਰ (Mahindra OJA Tractors) ਦੀ ਗਲੋਬਲ ਲਾਂਚਿੰਗ ਕੀਤੀ ਹੈ। ਮਹਿੰਦਰਾ ਓਜਾ ਟਰੈਕਟਰ ਦੀ ਇਕ ਝਲਕ ਪਾਉਣ ਲਈ ਦੇਸ਼-ਵਿਦੇਸ਼ ਦੇ ਕਿਸਾਨ ਬੇਤਾਬ ਸਨ। ਮਹਿੰਦਰਾ ਓਜਾ ਟਰੈਕਟਰ ਨੂੰ ਤਕਨੀਕੀ ਰੂਪ ਨਾਲ ਸਭ ਤੋਂ ਉਨੱਤ ਪਲੇਟਫਾਰਮ 'ਤੇ ਵਿਕਸਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਨਹੀਂ ਚੱਲਿਆ ਇੰਸਟਾਗ੍ਰਾਮ ਦੇ Threads ਦਾ ਜਾਦੂ, ਇਕ ਮਹੀਨੇ 'ਚ ਘੱਟ ਹੋਏ 79 ਫ਼ੀਸਦੀ ਯੂਜ਼ਰਜ਼
ਮਹਿੰਦਰਾ ਐਂਡ ਮਹਿੰਦਰਾ ਦੇ ਨਵੇਂ ਐਲਾਨੇ ਗਲੋਬਲ ਟਰੈਕਟਰ ਪਲੇਟਫਾਰਮ ਵਿਚ ਚਾਰ ਸਬ-ਟਰੈਕਟਰ ਪਲੇਟਫਾਰਮ ਸ਼ਾਮਲ ਕੀਤੇ ਹਨ। ਇਹ ਸਬ-ਕੰਪੈਕਟ (20 ਤੋਂ 25 ਐੱਚ.ਪੀ.), ਕੰਪੈਕਟ (21 ਤੋਂ 30 ਐੱਚ.ਪੀ.), ਛੋਟੀ ਉਪਯੋਗਤਾ (26 ਤੋਂ 40 ਐੱਚ.ਪੀ.) ਅਤੇ ਵੱਡੀ ਉਪਯੋਗਤਾ (45 ਤੋਂ 70 ਐੱਚ.ਪੀ.)। ਮਹਿੰਦਰਾ ਓਜਾ ਟਰੈਕਟਰ ਬ੍ਰਾਂਡ ਨੂੰ ਗਲੋਬਲ ਟਰੈਕਟਰ ਪ੍ਰੋਕਰਾਮ ਕੇ2 ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ। ਕੇ2 ਮਹਿੰਦਰਾ ਦਾ ਸਭ ਤੋਂ ਮਹੱਤਵਪੂਰਨ ਲਾਈਟਵੇਟ ਟਰੈਕਟਰ ਪ੍ਰੋਗਰਾਮ ਹੈ। ਮਹਿੰਦਰਾ ਓਜਾ ਟਰੈਕਟਰ ਦਾ ਉਤਪਾਦਨ ਇਸ ਸਾਲ ਤੋਂ ਸ਼ੁਰੂ ਹੋਵੇਗਾ। ਕੰਪਨੀ ਮੁਤਾਬਕ, ਹਰੇਕ ਮਹਿੰਦਰਾ ਓਜਾ ਟਰੈਕਟਰ 'ਚ 'ਬੈਸਟ ਫਰਸਟ-ਇਨ-ਕਲਾਸ ਟੈਕਨੀਕਲ ਫੀਚਰਜ਼' ਹੋਣਗੇ।
ਇਹ ਵੀ ਪੜ੍ਹੋ– 'X' 'ਚ ਆ ਰਿਹੈ ਵਟਸਐਪ ਵਾਲਾ ਇਹ ਸ਼ਾਨਦਾਰ ਫੀਚਰ, ਜਲਦ ਹੋਵੇਗਾ ਲਾਂਚ
ਮਹਿੰਦਰਾ ਟਰੈਕਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਜੇਜੁਰਿਕਰ ਨੇ ਕਿਹਾ ਕਿ ਮਹਿੰਦਰਾ ਦੀ ਵੱਡੀ ਸੋਚ ਰਹੀ ਹੈ ਅਤੇ ਗਲੋਬਲ ਹੋ ਰਹੀ ਹੈ। ਦੱਖਣੀ ਅਫਰੀਕਾ (ਕੈਪ ਟਾਊਨ) 'ਚ ਮਹਿੰਦਰਾ ਦੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰਾਂ 'ਚੋਂ ਇਕ ਓਜਾ ਗਲੋਬਲ ਟਰੈਕਟਰ ਦਾ ਲਾਂਚ ਅਤੇ ਗਲੋਬਲ ਪਿਕਅਪ ਅਤੇ ਇਲੈਕਟ੍ਰਿਕ ਥਾਰ ਕੰਸੈਪਟ ਦਾ ਪ੍ਰਦਰਸ਼ਨ ਆਜ਼ਾਦੀ ਦਿਹਾੜੇ ਮੌਕੇ ਕੀਤਾ ਗਿਆ।
ਇਹ ਹਨ ਸ਼ੁਰੂਆਤੀ ਕੀਮਤਾਂ
- ਮਹਿੰਦਰਾ OJA 27HP ਟਰੈਕਟਰ ਦੀ ਕੀਮਤ 5.64 ਲੱਖ ਰੁਪਏ ਰੱਖੀ ਗਈ ਹੈ।
- ਮਹਿੰਦਰਾ OJA 40HP ਟਰੈਕਟਰ ਦੀ ਕੀਮਤ 7.35 ਲੱਖ ਰੁਪਏ ਹੈ।
ਦੱਸ ਦੇਈਏ ਕਿ ਮਹਿੰਦਰਾ ਦੀ ਓਜਾ ਰੇਂਜ ਤੇਲੰਗਾਨਾ ਦੇ ਜ਼ਹੀਰਾਬਾਦ ਟਰੈਕਟਰ ਫੈਸੀਲਿਟੀ 'ਚ ਤਿਆਰ ਹੋ ਰਹੀ ਹੈ। ਇਸ ਫੈਸੀਲਿਟੀ 'ਚ ਕੰਪਨੀ Yuvo ਅਤੇ Jivo ਟਰੈਕਟਰ ਬਣਾਉਂਦੀ ਹੈ। ਇਸਤੋਂ ਇਲਾਵਾ ਹਾਲ ਹੀ 'ਚ ਲਾਂਚ ਹੋਈ ਪਲੱਸ ਸੀਰੀਜ਼ ਨੂੰ ਵੀ ਕੰਪਨੀ ਇਸੇ ਫੈਸੀਲਿਟੀ 'ਚ ਬਣਾਉਂਦੀ ਹੈ। ਕੰਪਨੀ ਨੇ ਅੱਗੇ ਦੱਸਿਆ ਕਿ ਇਸ ਪਲਾਂਟ ਦੀ ਕਪੈਸਿਟੀ ਦੋ ਸ਼ਿਫਟ ਦੇ ਆਧਾਰ 'ਤੇ ਹਰ ਸਾਲ 1 ਲੱਖ ਟਰੈਕਟਰ ਬਣਾਉਣ ਦੀ ਹੈ।
ਇਹ ਵੀ ਪੜ੍ਹੋ– 'X' ਤੋਂ ਪੈਸੇ ਕਮਾਉਣਾ ਹੁਣ ਹੋਇਆ ਬਹੁਤ ਹੀ ਆਸਾਨ, ਐਲੋਨ ਮਸਕ ਨੇ ਕਰ ਦਿੱਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8