ਭਵਿੱਖ ਲਈ ਤਿਆਰ ਹੋਈ ਮਹਿੰਦਰਾ ਬਲੈਰੋ, ਕੰਪਨੀ ਨੇ ਵਧਾਈ ਸੇਫਟੀ

Wednesday, Aug 07, 2019 - 12:22 PM (IST)

ਭਵਿੱਖ ਲਈ ਤਿਆਰ ਹੋਈ ਮਹਿੰਦਰਾ ਬਲੈਰੋ, ਕੰਪਨੀ ਨੇ ਵਧਾਈ ਸੇਫਟੀ

ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਦੀ ਮਜਬੂਤ ਅਤੇ ਤੂਫਾਨੀ SUV ਬਲੈਰੋ ਦੇ ਪਾਵਰ+ ਮਾਡਲ ਨੂੰ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨਾਲੋਜੀ (ਆਈ.ਸੀ.ਏ.ਟੀ.) ਵਲੋਂ ਬੀ.ਐੱਸ.-6 ਨੂੰ ਨਵੇਂ ਨਿਯਮਾਂ ਤਹਿਤ ਸਾਲ 2020 ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾਵੇਗਾ। 

PunjabKesari

ਮਹਿੰਦਰਾ ਨੇ ਆਪਣੇ ਫਲੈਗਸ਼ਿਪ ਪ੍ਰੋਡਕਟ ਬਲੈਰੋ ਲਈ ਸੇਫਲੀ ਅਪਗ੍ਰੇਡ ਦਾ ਐਲਾਨ ਕੀਤਾ ਹੈ। ਬਲੈਰੋ ’ਚ ਹੁਣ 2019 ਦੇ ਨਵੇਂ ਸੁਰੱਖਿਆ ਨਿਯਮਾਂ ਦਾ ਪਾਲਨ ਕਰਨ ਲਈ ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਸਮੇਤ ਇਕ ਏਅਰਬੈਗ ਅਤੇ ਹੋਰ ਸੁਰੱਖਿਆ ਕਿੱਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਲੈਰੋ ’ਚ ਜੋ ਨਵੇਂ ਸੁਰੱਖਿਆ ਫੀਚਰਜ਼ ਜੋੜੇ ਗਏ ਹਨ ਉਨ੍ਹਾਂ ’ਚ ਏਅਰਬੈਗ, 80 ਕਿਲੋਮੀਟਰ ਪ੍ਰਤੀ ਘੰਟਾ ਅਤੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਜ਼ਿਆਦਾ ਹੋਣ ਦੀ ਸਥਿਤੀ ’ਚ ਡਰਾਈਵਰ ਨੂੰ ਅਲਰਟ ਕਰਨ ਲਈ ਸਪੀਡ ਅਲਰਟ ਸਿਸਟਮ, ਡਰਾਈਵਰ ਅਤੇ ਸਹਿ-ਚਾਲਕ ਲਈ ਸੀਟ ਬੈਲਟ ਰਿਮਾਇੰਡਰ, ਅੰਦਰੋਂ ਦਰਵਾਜਾ ਖੋਲ੍ਹਣ ਲਈ ਸੈਂਟਰਲ ਲਾਕਿੰਗ ਸਿਸਟਮ ਅਤੇ ਵਾਹਨ ਰਿਵਰਸ ਪਾਰਕਿੰਗ ਸੈਂਸਰ ਆਦਿ ਦਿੱਤੇ ਗਏ ਹਨ। 


Related News