ਆ ਗਿਆ ‘ਮੇਡ ਇਨ ਇੰਡੀਆ’ PhotoStat ਐਪ, ਫੋਟੋ ਕਲਿੱਕ ਕਰਕੇ ਬਣਾਓ PDF

Saturday, Aug 08, 2020 - 11:47 AM (IST)

ਆ ਗਿਆ ‘ਮੇਡ ਇਨ ਇੰਡੀਆ’ PhotoStat ਐਪ, ਫੋਟੋ ਕਲਿੱਕ ਕਰਕੇ ਬਣਾਓ PDF

ਗੈਜੇਟ ਡੈਸਕ– ਚੀਨੀ ਐਪਸ ਨੂੰ ਬੈਨ ਕਰਕੇ ਭਾਰਤ ਸਰਕਾਰ ਦੁਆਰਾ ਇਕ ਵੱਡਾ ਕਦਮ ਜੂਨ ਦੇ ਅਖੀਰ ’ਚ ਚੁੱਕਿਆ ਗਿਆ ਅਤੇ ਇਕ ਵਾਰ ਫਿਰ ਕੁਝ ਐਪਸ ਨੂੰ ਬੈਨ ਕੀਤਾ ਗਿਆ ਹੈ। ਹਾਲਾਂਕਿ, ਕਈ ਚੀਨੀ ਐਪਸ ਦਾ ਇਸਤੇਮਾਲ ਭਾਰਤ ’ਚ ਕਰੋੜਾਂ ਯੂਜ਼ਰਸ ਕਰ ਰਹੇ ਸਨ ਜੋ ਇਨ੍ਹਾਂ ਦੇ ਆਪਸ਼ਨ ਭਾਲ ਰਹੇ ਹਨ। ਅਜਿਹਾ ਹੀ ਇਕ ਪ੍ਰਸਿੱਧ ਐਪ CamScanner ਸੀ, ਜਿਸ ਦੀ ਮਦਦ ਨਾਲ ਫੋਨ ਦੇ ਕੈਮਰੇ ਨਾਲ ਸਕੈਨ ਕਰਕੇ ਪੀ.ਡੀ.ਐੱਫ. ਫਾਈਲਾਂ ਤਿਆਰ ਕੀਤੀਆਂ ਜਾ ਸਕਦੀਆਂ ਸਨ ਅਤੇ ਉਨ੍ਹਾਂ ਨੂੰ ਡਾਕਿਊਣੈਂਟ ਦੀ ਤਰ੍ਹਾਂ ਸ਼ੇਅਰ ਕੀਤਾ ਜਾ ਸਕਦਾ ਸੀ। ਹੁਣ ਇਸ ਦਾ ਬੈਸਟ ‘ਮੇਡ ਇਨ ਇੰਡੀਆ’ ਆਪਸ਼ਨ PhotoStat ਐਪ ਆ ਗਿਆ ਹੈ। 

ਨਵੇਂ PhotoStat ਐਪ ’ਚ ਕਈ ਅਜਿਹੇ ਫੀਚਰਜ਼ ਵੀ ਮਿਲ ਰਹੇ ਹਨ ਜੋ CamScanner ’ਚ ਨਹੀਂ ਦਿੱਤੇ ਜਾ ਰਹੇ ਸਨ। ਫੀਚਰਜ਼ ਦੀ ਵਾਈਡ ਰੇਂਜ ਆਫਰ ਕਰਨ ਵਾਲੇ ਇਸ ਐਪ ਨੂੰ ਡਾਕਿਊਮੈਂਟਸ ਸਕੈਨ ਕਰਨ ਲਈ ਸਭ ਤੋਂ ਚੰਗਾ ‘ਮੇਡ ਇਨ ਇੰਡੀਆ’ ਆਪਸ਼ਨ ਮੰਨਿਆ ਜਾ ਰਿਹਾ ਹੈ। ਇਸ ਐਪ ਨੂੰ ਸੰਦੀਪ ਹੁਡਕਾਸੀਆ ਦੀ ਟੀਮ ਨੇ ਤਿਆਰ ਕੀਤਾ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਐਪ ’ਚ ਕੋਈ ਵਾਟਰਮਾਰਕ ਡਾਕਿਊਮੈਂਟ ’ਤੇ ਨਹੀਂ ਵਿਖਾਈ ਦਿੰਦਾ ਅਤੇ ਇਹ 100 ਫੀਸਦੀ ਮੁਫ਼ਤ ਹੈ। ਇਸ ਦਾ ਮਤਲਬ ਹੈ ਕਿ ਇਸਤੇਮਾਲ ਕਰਦੇ ਸਮੇਂ ਐਪ ’ਚ ਕੋਈ ਐਡਸ ਵੀ ਯੂਜ਼ਰ ਨੂੰ ਨਹੀਂ ਵਿਖਾਏ ਜਾਂਦੇ। 

PunjabKesari

ਹਿੰਦੀ ’ਚ ਇਸਤੇਮਾਲ ਕਰੋ ਐਪ
ਬਾਕੀ ਫੀਚਰਜ਼ ਦੀ ਗੱਲ ਕਰੀਏ ਤਾਂ ਐਪ ’ਚ ਹਿੰਦੀ ਭਾਸ਼ਾ ਦੀ ਸੁਪੋਰਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਰੂਰੀ ਡਾਕਿਊਮੈਂਟਸ ਨੂੰ ਤੁਸੀਂ ਫੇਵਰੇਟ ਵੀ ਮਾਰਕ ਕਰ ਸਕਦੇ ਹੋ। ਨਾਲ ਹੀ ਵਨ ਕਲਿੱਕ ਸ਼ੇਅਰ ਦਾ ਆਪਸ਼ਨ ਵੀ ਇਸ ਐਪ ’ਚ ਦਿੱਤਾ ਗਿਆ ਹੈ। ਯੂਜ਼ਰਸ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਐਪ ਨੂੰ ਬੋਸਿਕ ਸਟੋਰੇਜ ਅਤੇ ਕੈਮਰਾ ਪਰਮਿਸ਼ੰਸ ਦੇਣ ਤੋਂ ਬਾਅਦ ਸਿਰਫ ਕਿਸੇ ਡਾਕਿਊਮੈਂਟ ’ਤੇ ਕੈਮਰਾ ਪੁਆਇੰਟ ਕਰਨਾ ਹੁੰਦਾ ਹੈ, ਇਸ ਤੋਂ ਬਾਅਦ ਉਸ ਨੂੰ ਸਕੈਨ ਕਰਕੇ ਪੀ.ਡੀ.ਐੱਫ. ਫਾਰਮੇਟ ’ਚ ਵੀ ਸੇਵ ਜਾਂ ਸ਼ੇਅਰ ਕੀਤਾ ਜਾ ਸਕਦਾ ਹੈ। 


author

Rakesh

Content Editor

Related News