ਮੇਡ ਇਨ ਇੰਡੀਆ ਬੈਟਲ ਗੇਮ Indus ਹੋਈ ਲਾਂਚ, ਪ੍ਰੀ-ਰਜਿਸਟ੍ਰੇਸ਼ਨ ਸ਼ੁਰੂ
Friday, Jan 27, 2023 - 03:58 PM (IST)

ਗੈਜੇਟ ਡੈਸਕ– ਪੁਣੇ ਦੇ SuperGaming ਨੇ ਆਪਣੀ ਬੈਟਲਗ੍ਰਾਊਂਡ ਗੇਮ Indus ਦਾ ਟ੍ਰੇਲਰ ਜਾਰੀ ਕੀਤਾ ਹੈ। Indus ਗੇਮ ਲਈ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ’ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਕੰਪਨੀ ਦੇ ਦਾਅਵੇ ਮੁਕਾਬਕ, Indus ਗੇਮ ’ਚ ਭਾਰਤੀਤਾ ਦੀ ਝਲਕ ਦੇਖਣ ਨੂੰ ਮਿਲੇਗੀ।
ਟ੍ਰੇਲਰ ’ਚ ਗੇਮ ਦੇ ਗਨ ਪਲੇਅ, ਲੂਟ ਸਿਸਟਮ ਅਤੇ ਕੁਝ ਲੋਕੇਸ਼ਨ ਨੂੰ ਦੇਖਿਆ ਜਾ ਸਕਦਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, Indus ਇਕ ਮੇਡ ਇਨ ਇੰਡੀਆ ਰਾਇਲ ਬੈਟਲਗ੍ਰਾਊਂਡ ਗੇਮ ਹੈ। ਟ੍ਰੇਲਰ ’ਚ ਇਕ ਆਈਲੈਂਡ ਅਤੇ ਗਲੈਕਸੀ ਨੂੰ ਦੇਖਿਆ ਜਾ ਸਕਦਾ ਹੈ। Indus ਗੇਮ ਕਾਫੀ ਹੱਦ ਤਕ Mythwalker ਵਰਗੀ ਦਿਸ ਰਹੀ ਹੈ।
ਇਸ ਗੇਮ ਦਾ ਮਕਸਦ ਕੋਸਮੀਅਮ ਨੂੰ ਇਕੱਠਾ ਕਰਨਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਗੇਮ ਦੇ ਅਖੀਰ ’ਚ ਜੋ ਪਲੇਅਰ ਜ਼ਿੰਦਾ ਬਚੇਗਾ, ਉਸਨੂੰ ਹੀ ਇਹ ਕੋਸਮੀਅਮ ਮਿਲੇਗਾ। ਟ੍ਰੇਲਰ ’ਚ ਸਰ-ਤਾਜ ਨਾਮ ਦਾ ਇਕ ਕਰੈਕਟਰ ਹੈ ਜਿਸਦੇ ਸਿਰ ’ਤੇ ਤਾਜ ਮਹਿਲ ਦਾ ਗੁੰਬਦ ਹੈ। ਇਸ ਤੋਂ ਬਾਅਦ ਇਕ ਬਿਗ ਗਜ ਵੀ ਹੈ। ਟ੍ਰੇਲਰ ਮੁਤਾਬਕ, ਗੇਮ ਨੂੰ ਪਹਿਲਾਂ ਇਕੱਲੇ ਖੇਡਣ ਲਈ ਹੀ ਲਾਂਚ ਕੀਤਾ ਜਾਵੇਗਾ, ਹਾਲਾਂਕਿ ਬਾਅਦ ’ਚ ਟੀਮ ਦਾ ਸਪੋਰਟ ਵੀ ਮਿਲਣ ਦੀ ਸੰਭਾਵਨਾ ਹੈ।
Indus ਲਈ ਗੂਗਲ ਪਲੇਅ ਸਟੋਰ ’ਤੇ ਰਜਿਸਟ੍ਰੇਸ਼ਨ ਹੋ ਰਿਹਾ ਹੈ ਅਤੇ ਇਹ ਗੇਮ ਫ੍ਰੀ ਹੈ। ਗੇਮ ਦੌਰਾਨ ਤੁਸੀਂ ਕਾਸਮੈਟਿਕ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਹੋਰ ਚੀਜ਼ਾਂ ਵੀ ਖਰੀਦਣ ਦਾ ਆਪਸ਼ਨ ਹੋਵੇਗਾ। ਮੇਡ ਇਨ ਇੰਡੀਆ ਗੇਮ Indus ਦਾ ਸਾਈਜ਼ 500MB ਦੇ ਕਰੀਬ ਹੈ। ਕੰਪਨੀ ਮੁਤਾਬਕ, ਇਸ ਗੇਮ ਨੂੰ 4 ਜੀ.ਬੀ. ਰੈਮ ਵਾਲੇ ਫੋਨ ’ਤੇ ਆਰਾਮ ਨਾਲ ਖੇਡਿਆ ਜਾ ਸਕੇਗਾ। ਗੇਮ ਦਾ PC ਅਤੇ Console ਵਰਜ਼ਨ ਅਜੇ ਲਾਂਚ ਨਹੀਂ ਹੋਇਆ।