ਖਰਾਬ MacBook ਕੀ-ਬੋਰਡ ਨੂੰ ਲੈ ਕੇ ਯੂਜ਼ਰਸ ਨੇ ਕੀਤਾ ਐਪਲ 'ਤੇ ਮੁਕੱਦਮਾ
Sunday, May 13, 2018 - 05:51 PM (IST)

- ਯੂਜ਼ਰਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਐਪਲ
- ਮਹਿੰਗੀ ਮੈਕਬੁੱਕ ਖਰੀਦ ਕੇ ਪਰੇਸ਼ਾਨੀਆਂ ਦਾ ਸਾਹਮਣੇ ਕਰ ਰਹੇ ਹਨ ਯੂਜ਼ਰਸ
ਜਲੰਧਰ- ਮੈਕਬੁੱਕ 'ਚ ਦਿੱਤੇ ਗਏ ਬਟਰਫਲਾਈ ਕੀ-ਬੋਰਡ ਦੇ ਠੀਕ ਢੰਗ ਨਾਲ ਕੰਮ ਨਾ ਕਰਨ 'ਤੇ ਦੋ ਯੂਜ਼ਰਸ ਨੇ ਐਪਲ 'ਤੇ ਮੁਕੱਦਮਾ ਦਰਜ ਕੀਤਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਐਪਲ ਦੁਆਰਾ ਕੀਤੇ ਗਏ ਬਟਰਫਲਾਈ ਕੀ-ਬੋਰਡ ਨੂੰ ਲੈ ਕੇ ਸਾਰੇ ਦਾਅਵੇ ਝੂਠੇ ਹਨ। ਇਸ ਕੀ-ਬੋਰਡ 'ਚ ਤਾਂ ਡਸਟ ਫਸਦੀ ਹੈ ਜਿਸ ਨਾਲ ਬਟਨ ਕੰਮ ਕਰਨਾ ਬੰਦ ਕਰ ਰਹੇ ਹਨ। ਉਥੇ ਹੀ ਇਸ ਨੂੰ ਚਲਾਉਂਦੇ ਸਮੇਂ ਬਟਨਾਂ 'ਚੋਂ ਅਜੀਬੋ-ਗਰੀਬ ਆਵਾਜ਼ ਵੀ ਨਿਕਲਦੀ ਹੈ ਜਿਸ ਨਾਲ ਕਾਫੀ ਅਸੁਵਿਧਾ ਹੁੰਦੀ ਹੈ।
ਜ਼ਿਮੋਡੋ ਦੀ ਰਿਪੋਰਟ ਮੁਤਾਬਕ ਇਸ ਕੇਸ ਨੂੰ ਕੈਲੀਫੋਰਨੀਆ ਦੀ ਨੋਰਦਨ ਡਿਸਟਿੱਕਟ ਅਦਾਲਤ 'ਚ ਦੋ ਮੈਕਬੁੱਕ ਯੂਜ਼ਰਸ ਨੇ ਦਰਜ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਐਪਲ ਨੇ ਲਾਂਚਿੰਗ ਕਰਦੇ ਸਮੇਂ ਆਪਣੇ ਵਿਗਿਆਪਨ 'ਚ ਤਾਂ ਕਿਹਾ ਸੀ ਕਿ ਬਟਰਫਲਾਈ ਕੀ-ਬੋਰਡ ਜ਼ਿਆਦਾ ਕੰਫਰਟ ਦੇਵੇਗਾ ਅਤੇ ਇਸ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਨੂੰ ਚੰਗਾ ਰਿਸਪਾਂਸ ਮਿਲੇਗਾ ਪਰ ਹਜ਼ਾਰਾਂ ਯੂਜ਼ਰਸ ਨੇ ਇਸ ਨੂੰ ਇਕ ਬਹੁਤ ਵੱਡਾ ਫੇਲੀਅਰ ਦੱਸਿਆ ਹੈ। ਕੰਪਨੀ ਨੂੰ ਪਤਾ ਹੈ ਕਿ ਮੈਕਬੁੱਕ ਦੇ ਬਟਰਫਲਾਈ ਕੀ-ਬੋਰਡ 'ਚ ਖਰਾਬੀ ਹੈ, ਇਸ ਦੇ ਬਾਵਜੂਦ ਇਸ ਨੂੰ ਵੇਚਿਆ ਜਾ ਰਿਹਾ ਹੈ।
ਮਾਮੂਲੀ ਬਟਨ ਨੂੰ ਠੀਕ ਕਰਨ ਲਈ ਇਕ ਹਫਤਾ?
ਇਸ ਮਾਮਲੇ ਨੂੰ 15-ਇੰਚ ਮੈਕਬੁੱਕ ਪ੍ਰੋ ਦੇ ਯੂਜ਼ਰ Zixuan Rao ਅਤੇ 2016 ਮੈਕਬੁੱਕ ਪ੍ਰੋ ਦੇ ਯੂਜ਼ਰ Kyle Barbaro ਨੇ ਇਕੱਠੇ ਮਿਲ ਕੇ ਦਰਜ ਕੀਤਾ ਹੈ। ਇਨ੍ਹਾਂ 'ਚੋਂ 15-ਇੰਚ ਮੈਕਬੁੱਕ ਪ੍ਰੋ ਦੇ ਯੂਜ਼ਰ Zixuan Rao ਨੇ ਕਿਹਾ ਹੈ ਕਿ ਉਨ੍ਹਾਂ ਇਸ ਸਾਲ ਦੇ ਸ਼ੁਰੂ 'ਚ ਇਸ ਨੂੰ ਖਰੀਦਿਆ ਸੀ ਅਤੇ ਉਦੋਂ ਤੋਂ ਹੀ ਇਸ ਦੇ ਕੀ-ਬੋਰਡ 'ਚ ਸਮੱਸਿਆ ਆਉਣੀ ਸ਼ੁਰੂ ਹੋ ਗਈ। ਅਪ੍ਰੈਲ ਨੂੰ ਉਹ ਇਸ ਸਮੱਸਿਆ ਦੀ ਸ਼ਿਕਾਇਤ ਲੈ ਕੇ ਐਪਲ ਸਟੋਰ 'ਤੇ ਗਏ ਪਰ ਐਪਲ ਦੀ ਪ੍ਰਤੀਨਿਧੀ ਇਸ ਨੂੰ ਠੀਕ ਨਹੀਂ ਕਰ ਸਕੇ। ਉਨ੍ਹਾਂ ਨੇ ਰਿਪੇਅਰ ਸੈਂਟਰ ਜਾਣ ਦੀ ਸਲਾਹ ਦਿੱਤੀ ਜਿਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਬਟਨ ਨੂੰ ਫਿਕਸ ਕਰਨ ਲਈ ਇਕ ਹਫਤਾ ਲੱਗੇਗਾ। ਜਿਸ ਤੋਂ ਬਾਅਦ ਉਨ੍ਹਾਂ ਮਾਮਲਾ ਦਰਜ ਕਰਨਾ ਦੀ ਸੋਚੀ।
ਵਾਰੰਟੀ ਖਤਮ ਹੋਏ ਦੇਖ ਯੂਜ਼ਰਸ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਰਹੀ ਹੈ ਐਪਲ
- ਮੰਗੇ 47 ਹਜ਼ਾਰ ਰੁਪਏ
ਇਸ ਮਾਮਲੇ ਨੂੰ ਦਰਜ ਕਰਨ ਵਾਲੇ ਦੂਜੇ ਵਿਅਕਤੀ Kyle Barbaro ਕੀ-ਬੋਰਡ ਦੀ ਸਮੱਸਿਆ ਉਨ੍ਹਾਂ ਦੇ 2016 ਮੈਕਬੁੱਕ ਪ੍ਰੋ 'ਚ ਸਾਹਮਣੇ ਆਈ। ਬਟਰਫਲਾਈ ਕੀ-ਬੋਰਡ 'ਤੇ ਸਪੇਸ ਬਾਰ ਅਤੇ ਕੈਪਸ ਲਾਕ ਬਟਨ ਨੇ ਕੰਮ ਕਰਨਾ ਬੰਦ ਕਰ ਦਿੱਤਾ। ਸ਼ਿਕਾਇਤ ਕਰਨ 'ਤੇ ਐਪਲ ਨੇ ਪਹਿਲਾਂ ਇਸ ਦੀ ਰਿਪੇਅਰ ਤਾਂ ਕੀਤੀ ਪਰ ਸਪੇਸ ਬਾਰ ਫਿਰ ਖਰਾਬ ਹੋ ਗਈ। ਦੁਬਾਰਾ ਕੰਪਨੀ ਤਕ ਇਸ ਸ਼ਿਕਾਇਤ ਨੂੰ ਲੈ ਕੇ ਪਹੁੰਚ ਬਣਾਉਣ 'ਤੇ ਐਪਲ ਨੇ ਮਜ਼ਬੂਰੀ ਦਾ ਫਾਇਦਾ ਚੁੱਕਦੇ ਹੋਏ ਇਕ ਬਟਨ ਨੂੰ ਠੀਕ ਕਰਨ ਲਈ 700 ਡਾਲਰ ਦੀ ਮੰਗ ਕੀਤੀ ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 47 ਹਜ਼ਾਰ ਰੁਪਏ ਬਣਦੇ ਹਨ।
18,000 ਤੋਂ ਜ਼ਿਆਦਾ ਲੋਕਾਂ ਨੇ ਕੀਤੇ ਪਟੀਸ਼ਨ 'ਤੇ ਦਸਤਖਤ
ਮੈਕਬੁੱਕ ਦੇ ਕੀ-ਬੋਰਡ 'ਚ ਆ ਰਹੀ ਸਮੱਸਿਆ ਪੂਰੀ ਦੁਨੀਆ 'ਚ ਕਾਫੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 18,000 ਤੋਂ ਜ਼ਿਆਦਾ ਲੋਕਾਂ ਨੇ Change.org ਪਟੀਸ਼ਨ 'ਤੇ ਦਸਤਖਤ ਕੀਤੇ ਹਨ। ਜਿਸ ਵਿਚ ਲਿਖਿਆ ਹੈ ਕਿ ਤਤਕਾਲ ਰੂਪ ਨਾਲ ਬਟਰਫਲਾਈ ਕੀ-ਬੋਰਡ ਵਾਲੀ ਮੈਕਬੁੱਕ ਨੂੰ ਰੀਕਾਲ ਕੀਤਾ ਜਾਵੇ।
ਸਾਧਾਰਣ ਰਿਪੇਅਰ ਸ਼ਾਪਸ ਤੋਂ ਰਿਪੇਅਰ ਕਰਾਉਣ 'ਤੇ ਆਊਟ ਆਫ ਵਾਰੰਟੀ?
ਐਨਗੈਜੇਟ ਦੀ ਰਿਪੋਰਟ ਮੁਤਾਬਕ ਇਨ੍ਹਾਂ ਮੈਕਬੁੱਕ ਮਾਡਲਾਂ ਨੂੰ ਲਾਂਚ ਕਰਦੇ ਸਮੇਂ ਕੰਪਨੀ ਨੇ ਕਿਹਾ ਸੀ ਕਿ ਬਟਰਫਲਾਈ ਕੀ-ਬੋਰਡ ਨੂੰ ਖਾਸ ਤੌਰ 'ਤੇ ਫਰੇਮ ਨੂੰ ਪਤਲਾ ਬਣਾਉਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਕੀ-ਬੋਰਡ 4 ਗੁਣਾ ਬਿਹਤਰ ਕੰਮ ਕਰੇਗਾ ਪਰ ਹੁਣ ਇਸੇ ਕੀ-ਬੋਰਡ ਦੇ ਬਟਨਾਂ 'ਚ ਮਿੱਟੀ ਫੱਸ ਰਹੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਾਧਾਰਣ ਰਿਪੇਅਰ ਸ਼ਾਪਸ ਤੋਂ ਬਟਨ ਨੂੰ ਹਟਾ ਕੇ ਮਿੱਟੀ ਕਢਾਉਂਦੇ ਹੋ ਤਾਂ ਮੈਕਬੁੱਕ ਵਾਰੰਟੀ ਤੋਂ ਬਾਹਰ ਹੋ ਰਹੀਆਂ ਹਨ ਜਿਸ ਤੋਂ ਬਾਅਦ ਕੋਈ ਵੀ ਸਮੱਸਿਆ ਆਉਣ 'ਤੇ ਤੁਹਾਨੂੰ ਭਾਰੀ ਕੀਮਤ ਦੇ ਕੇ ਉਸ ਨੂੰ ਠੀਕ ਕਰਵਾਉਣਾ ਪੈ ਸਕਦਾ ਹੈ।