ਘਰ ਨਾਲੋਂ ਘੱਟ ਨਹੀਂ ਇਹ ਲਗਜ਼ਰੀ ਮੋਟਰਹੋਮ

Tuesday, Jul 31, 2018 - 10:38 PM (IST)

ਘਰ ਨਾਲੋਂ ਘੱਟ ਨਹੀਂ ਇਹ ਲਗਜ਼ਰੀ ਮੋਟਰਹੋਮ

ਜਲੰਧਰ—ਘਰੋਂ ਦੂਰ ਕਿਤੇ ਕੈਂਪ ਲਾਉਣ ਲਈ ਜ਼ਿਆਦਾਤਰ ਲੋਕ ਕੈਂਪੇਨ ਵੈਨ ਦੀ ਵਰਤੋਂ ਕਰਦੇ ਹਨ। ਇਸ ਨਾਲ ਲੋੜ ਦਾ ਸਾਮਾਨ ਤਾਂ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਪਰ ਆਰਾਮ ਕਰਨ ਅਤੇ ਖਾਣਾ ਬਣਾਉਣ ਲਈ ਤੁਹਾਨੂੰ ਵੈਨ ਦੇ ਬਾਹਰ ਹੀ ਤੰਬੂ ਲਾਉਣਾ ਪੈਂਦਾ ਹੈ, ਜਿਸ ਨਾਲ ਕਾਫੀ ਮੁਸ਼ਕਿਲ ਆਉਂਦੀ ਹੈ।
ਇਸੇ ਗੱਲ ਵੱਲ ਧਿਆਨ ਦਿੰਦਿਆਂ ਅਜਿਹਾ ਲਗਜ਼ਰੀ ਮੋਟਰਹੋਮ ਤਿਆਰ ਕੀਤਾ ਗਿਆ ਹੈ, ਜੋ ਕਿਤੇ ਵੀ ਕੁਕਿੰਗ ਤੋਂ ਲੈ ਕੇ ਆਰਾਮ ਕਰਨ ਦੀ ਸਹੂਲਤ ਦੇਵੇਗਾ।

PunjabKesari
ਜਰਮਨੀ ਦੀ ਮੋਟਰਹੋਮ ਨਿਰਮਾਤਾ ਕੰਪਨੀ Morelo ਨੇ 'ਲਗਜ਼ਰੀ ਪੈਲੇਸ' ਨਾਂ ਦਾ ਇਹ ਮੋਟਰਹੋਮ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਨੂੰ ਮਰਸੀਡੀਜ਼ ਦੀਆਂ ਚੈਸੀਜ਼ 'ਤੇ ਤਿਆਰ ਕੀਤਾ ਗਿਆ ਹੈ ਅਤੇ ਬਿਲਕੁਲ ਨਵੀਂ ਦਿੱਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਗੈਰੇਜ ਸਾਈਜ਼ ਵੀ ਵਧਾਇਆ ਗਿਆ ਹੈ ਮਤਲਬ ਤੁਸੀਂ ਮੋਟਰਸਾਈਕਲ ਤੋਂ ਲੈ ਕੇ ਕਾਰ ਤਕ ਨੂੰ ਆਸਾਨੀ ਨਾਲ ਇਸ 'ਚ ਰੱਖ ਸਕਦੇ ਹੋ। 2018 ਮਾਡਲ ਪੈਲੇਸ ਮੋਟਰਹੋਮ ਦੀ ਕੀਮਤ 1.59 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ, ਉਥੇ ਹੀ ਟਾਪ ਲੀਨੀਅਰ ਮਾਡਲ 2.04 ਕਰੋੜ ਰੁਪਏ 'ਚ ਮੁਹੱਈਆ ਹੋਣ ਦੀ ਕੰਪਨੀ ਨੇ ਜਾਣਕਾਰੀ ਦਿੱਤੀ ਹੈ।

ਕੋਡ ਤੇ ਰਿਮੋਟ ਨਾਲ ਖੁੱਲ੍ਹੇਗਾ ਮੋਟਰਹੋਮ
ਪੈਲੇਸ ਨਾਂ ਦਾ ਇਹ ਮੋਟਰਹੋਮ ਐਡਵਾਂਸਡ ਸਕਿਓਰਿਟੀ ਨਾਲ ਬਣਾਇਆ ਗਿਆ ਹੈ ਮਤਲਬ ਇਸ ਦੇ ਵੱਡੇ ਆਕਾਰ ਵਾਲੇ ਦਰਵਾਜ਼ੇ ਨੂੰ ਕੋਡ ਜਾਂ ਰਿਮੋਟ ਨਾਲ ਖੋਲ੍ਹਿਆ ਜਾ ਸਕਦਾ ਹੈ।

PunjabKesari
ਕਿਚਨ ਤੇ ਬਾਥਰੂਮ
ਖਾਣਾ ਬਣਾਉਣ ਲਈ ਪੈਲੇਸ ਮੋਟਰਹੋਮ 'ਚ ਕਿਚਨ ਦੀ ਸਹੂਲਤ ਦਿੱਤੀ ਗਈ ਹੈ ਮਤਲਬ ਬਾਹਰ ਮੀਂਹ ਪੈਂਦਾ ਹੋਵੇ, ਤਾਂ ਵੀ ਇਹ ਕਿਚਨ ਖਾਣਾ ਬਣਾਉਣ 'ਚ ਕਾਫੀ ਮਦਦਗਾਰ ਸਾਬਤ ਹੋਵੇਗੀ।

PunjabKesari

ਇਸ ਵਿਚ 3 ਬਰਨਰ ਸਟੋਵ, 90 ਲਿਟਰ ਦਾ ਰੈਫਰੀਜਰੇਟਰ, ਸ਼ਾਵਰ ਤੇ ਟਾਇਲਟ ਏਰੀਆ ਦਿੱਤਾ ਗਿਆ ਹੈ। ਇਸ ਵਿਚ 380 ਲਿਟਰ ਟੈਂਕ ਲਾਇਆ ਗਿਆ ਹੈ, ਜਿਸ ਵਿਚ ਸਾਫ ਪਾਣੀ ਭਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 250 ਲਿਟਰ ਵਾਲਾ ਵੇਸਟ ਟੈਂਕ ਵੀ ਲੱਗਾ ਹੈ।

PunjabKesari
ਡਬਲ ਬੈੱਡ ਦੀ ਸਹੂਲਤ
ਇਸ ਵਿਚ ਲਾਜਵਾਬ ਲਿਵਿੰਗ ਤੇ ਡਾਈਨਿੰਗ ਏਰੀਆ ਬਣਾਇਆ ਗਿਆ ਹੈ, ਜਿਸ ਵਿਚ L-ਸ਼ੇਪ ਵਾਲੇ ਬੈਂਚ ਲੱਗੇ ਹਨ। ਇਸ ਤੋਂ ਇਲਾਵਾ ਆਰਾਮ ਕਰਨ ਲਈ ਡਬਲ ਬੈੱਡ ਵੀ ਦਿੱਤਾ ਗਿਆ ਹੈ।

PunjabKesari
ਇੰਜਣ
ਇਸ 'ਚ 205-hp ਵਾਲਾ ਇੰਜਣ ਲੱਗਾ ਹੈ, ਜਿਸ ਨੂੰ 8 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਲੰਮੇ ਸਫਰ ਲਈ ਇਸ ਦੇ ਨਾਲ ਲੱਗੇ ਫਿਊਲ ਟੈਂਕ ਦੀ ਸਮਰੱਥਾ 200 ਲਿਟਰ ਰੱਖੀ ਗਈ ਹੈ।

PunjabKesari


Related News