Lumia 950 ਤੇ 950XL ਨਾਲ ਮੁਫਤ ਮਿਲੇਗਾ ਡਿਸਪਲੇ ਡਾਕ
Wednesday, Feb 24, 2016 - 11:44 AM (IST)

ਜਲੰਧਰ— ਮਾਈਕ੍ਰੋਸਾਫਟ ਇੰਡੀਆ ਨੇ ਆਪਣੇ ਗਾਹਕਾਂ ਲਈ ਨਵੀਂ ਆਫਰ ਪੇਸ਼ ਕੀਤੀ ਹੈ। ਇਸ ਆਫਰ ਤਹਿਤ Lumia 950 ਅਤੇ 950XL ਯੂਜ਼ਰਸ ਨੂੰ ''Office365'' ਪਰਸਨਲ ਦੀ ਇਕ ਸਾਲ ਲਈ ਫ੍ਰੀ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ।
ਫਿਲਹਾਲ Office 365 ਸਬਸਕ੍ਰਿਪਸ਼ਨ ਲਈ 3,299 ਰੁਪਏ ਖਰਚ ਕਰਨੇ ਹੁੰਦੇ ਹਨ। ਇਸ ਸਬਸਕ੍ਰਿਪਸ਼ਨ ''ਚ Office ਦੇ ਦੂਜੇ ਐਡੀਸ਼ਨਲ ਫੀਚਰਜ਼ ਵੀ ਦਿੱਤੇ ਜਾਣਗੇ ਜਿਸ ਨਾਲ ਮੋਬਾਇਲ ਦੇ ਕੰਟੈਂਟਸ ਨੂੰ ਕੰਪਿਊਟਰਸ ''ਚ ਐਡਿਟ ਕੀਤਾ ਜਾ ਸਕੇਗਾ।
ਦੂਜੇ ਪਾਸੇ ਸਭ ਤੋਂ ਖਾਸ ਆਫਰ ਦੇ ਤਹਿਤ ਕੰਪਨੀ Lumia 950 ਅਤੇ 950XL ਖਰੀਦਣ ਵਾਲਿਆਂ ਨੂੰ ਫ੍ਰੀ ਮਾਈਕ੍ਰੋਸਾਫਟ ਡਿਸਪਲੇ ਡਾਕ ਦੇਵੇਗੀ ਜਿਸ ਨਾਲ ਇਸ ਫੋਨ ਦਾ ਕਾਂਟਿਨਮ ਫੀਚਰ ਯੂਜ਼ ਕੀਤਾ ਜਾ ਸਕੇਗਾ। ਤੁਹਾਨੂੰ ਦਸ ਦਈਏ ਕਿ ਇਸਡਾਕ ਨੂੰ ਮੋਬਾਇਲ ਅਤੇ ਐਕਸਟਰਨਲ ਮੋਨੀਟਰ ਨਾਲ ਕਨੈੱਕਟ ਕਰਕੇ ਵਿੰਡੋਜ਼ 10 ਕੰਪਿਊਟਰ ਚਲਾਇਆ ਜਾ ਸਕਦਾ ਹੈ। ਇਸ ਡਾਕ ''ਚ ਮਾਊਸ ਅਤੇ ਕੀਬੋਰਡ ਲਗਾਉਣ ਲਈ ਕਨੈਕਟਰ ਦਿੱਤਾ ਗਿਆ ਹੈ। ਕੰਪਨੀ ਇਨ੍ਹਾਂ ਸਮਾਰਟਫੋਨਸ ਦੇ ਸਟਾਕ ਖਤਮ ਹੋਣ ਤੱਕ ਡਿਸਪਲੇ ਡਾਕ ਦੇ ਨਾਲ ਇਕ HDMI ਕੇਬਲ ਵੀ ਦੇਵੇਗੀ।