ਨੌਕਰੀ ਲੱਭਣ ’ਚ ਮਦਦ ਕਰੇਗਾ LinkedIn ਦਾ ਨਵਾਂ ਟੂਲ
Friday, Oct 30, 2020 - 01:35 PM (IST)
ਗੈਜੇਟ ਡੈਸਕ– ਅਮਰੀਕੀ ਇੰਪਲਾਇਮੈਂਟ ਓਰੀਐਂਟਿਡ ਸਰਵਿਸ ਲਿੰਕਡਇਨ (LinkedIn) ਨੇ ਨੌਕਰੀ ਲੱਭਣ ਵਾਲੇ ਲੋਕਾਂ ਲਈ ਨਵਾਂ ਕਰੀਅਰ ਐਕਸਪਲੋਰਰ ਟੂਲ ਲਾਂਚ ਕੀਤਾ ਹੈ। ਇਸ ਰਾਹੀਂ ਨੌਕਰੀ ਲੱਭਣ ’ਚ ਤੁਹਾਨੂੰ ਕਾਫੀ ਆਸਾਨੀ ਹੋਵੇਗੀ। ਇਸ ਟੂਲ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਐਕਸਪੋਰ ਦਾ ਮਤਲਬ ਹੈ ਵਿਸਤਾਰ। ਇਸ ਟੂਲ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਆਪਣੇ ਮੌਜੂਦਾ ਪ੍ਰੋਫੈਸ਼ਨ ਤੋਂ ਇਲਾਵਾ ਹੋਰ ਪ੍ਰੋਫੈਸ਼ਨ ’ਚ ਵੀ ਨੌਕਰੀ ਲੱਭ ਸਕੋਗੇ। ਇਸ ਰਾਹੀਂ ਤੁਹਾਨੂੰ ਨਵੀਆਂ ਨੌਕਰੀਆਂ ਦੇ ਸੁਝਾਅ ਵੀ ਮਿਲਣਗੇ। ਨਾਲ ਹੀ ਵਿਕਲਪਿਕ ਨੌਕਰੀਆਂ ਬਾਰੇ ਵੀ ਜਾਣਕਾਰੀ ਮਿਲੇਗੀ।
ਕੰਪਨੀ ਦਾ ਕਹਿਣਾ ਹੈ ਕਿ ਇਨ੍ਹੀ ਦਿਨੀਂ ਕੋਰੋਨਾ ਕਾਰਨ ਟ੍ਰੈਵਲ, ਰਿਟੇਲ ਅਤੇ ਕਾਰਪੋਰੇਟ ’ਚ ਕੰਮ ਕਰਨ ਵਾਲੇ ਲੋਕ ਦੂਜੇ ਖੇਤਰ ’ਚ ਨੌਕਰੀ ਦੀ ਭਾਲ ਕਰ ਰਹੇ ਹਨ। ਲਿੰਕਡਇਨ ਦਾ ਇਹ ਨਵਾਂ ਕਰੀਅਰ ਐਕਸਪਲੋਰਰ ਟੂਲ ਗਲੋਬਲ ਯੂਜ਼ਰਸ ਲਈ ਬੀਟਾ ਵਰਜ਼ਨ ’ਚ ਰਿਲੀਜ਼ ਕੀਤਾ ਜਾ ਰਿਹਾ ਹੈ ਜੋ ਕਿ ਫਿਲਹਾਲ ਅੰਗਰੇਜੀ ਭਾਸ਼ਾ ’ਚ ਹੀ ਕੰਮ ਕਰਦਾ ਹੈ। ਆਉਣ ਵਾਲੇ ਸਮੇਂ ’ਚ ਇਸ ਐਪ ’ਚ ਕੋਈ ਅਪਡੇਟ ਅਤੇ ਬਦਲਾਅ ਹੋ ਸਕਦੇ ਹਨ।
ਦੱਸ ਦੇਈਏ ਕਿ ਕਰੀਅਰ ਐਕਸਪਲੋਰਰ ਟੂਲ ਤੋਂ ਇਲਾਵਾ ਕੰਪਨੀ ਨੇ ਹਾਈਰਿੰਗ ਪ੍ਰੋਫਾਈਲ ਫੋਟੋ ਫਰੇਮ ਫੀਚਰ ਵੀ ਪੇਸ਼ ਕੀਤਾ ਹੈ ਜਿਸ ਰਾਹੀਂ ਸਿੱਧਾ ਹੀ ਲੋੜਮੰਦ ਲੋਕਾਂ ਨੂੰ ਲੱਭਣ ’ਚ ਆਸਾਨੀ ਹੋਵੇਗੀ। ਜੇਕਰ ਕਿਸੇ ਨੂੰ ਕਾਮੇਂ ਦੀ ਭਾਲ ਹੈ ਤਾਂ ਉਹ ਇਸ ਫਰੇਮ ਨੂੰ ਆਪਣੀ ਪ੍ਰੋਫਾਈਲ ’ਚ ਲਗਾ ਸਕਦਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਲੋਕਾਂ ਨੂੰ ਪ੍ਰੋਫਾਈਲ ਪਿਕਚਰ ਤੋਂ ਹੀ ਪਤਾ ਲੱਗ ਜਾਵੇਗਾ ਕਿ ਇਸ ਕੰਪਨੀ ’ਚ ਨੌਕਰੀ ਹੈ। ਹਾਈਰਿੰਗ ਫਰੇਮ ’ਚ #Hiring ਵਿਖਾਈ ਦੇਵੇਗਾ। ਲਿੰਕਡਇਨ ਮੁਤਾਬਕ, ਜੇਕਰ ਤੁਹਾਡੀ ਪ੍ਰੋਫਾਈਲ ’ਚ ਘੱਟੋ-ਘੱਟ 5 ਸਕਿੱਲ ਹਨ ਤਾਂ ਤੁਹਾਨੂੰ ਨੌਕਰੀ ਮਿਲਣ ਦੀ ਸੰਭਾਵਨਾ 27 ਗੁਣਾ ਵਧ ਜਾਂਦੀ ਹੈ।