4100mAh ਦੀ ਦਮਦਾਰ ਬੈਟਰੀ ਪਾਵਰ ਨਾਲ LG ਨੇ ਲਾਂਚ ਕੀਤਾ 4G ਸਮਾਰਟਫੋਨ

Friday, Oct 28, 2016 - 01:32 PM (IST)

4100mAh ਦੀ ਦਮਦਾਰ ਬੈਟਰੀ ਪਾਵਰ ਨਾਲ LG ਨੇ ਲਾਂਚ ਕੀਤਾ 4G ਸਮਾਰਟਫੋਨ
ਜਲੰਧਰ- ਦੱਖਣ ਕੋਰੀਆਈ ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਨੇ ਐਕਸ ਸੀਰੀਜ਼ ''ਚ ਨਵਾਂ ਸਮਾਰਟਫੋਨ ਐਡ ਕਰਦੇ ਹੋਏ ਐਕਸ ਪਾਵਰ ਸਮਾਰਟਫੋਨ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 1299 ਯੁਆਨ (ਕਰੀਬ 12,810 ਰੁਪਏ) ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ 1 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 
ਇਸ ਸਮਾਰਟਫੋਨ ''ਚ 5.3-ਇੰਚ ਦੀ ਐੱਚ.ਡੀ. (1280x720 ਪਿਕਸਲ ਰੈਜ਼ੋਲਿਊਸ਼ਨ) ਵਾਲੀ ਡਿਸਪਲੇ ਦਿੱਤੀ ਗਈ ਹੈ। ਇਸ ਵਿਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ 4ਜੀ ਸਮਾਰਟਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੰਪਨੀ ਨੇ ਇਸ ਸਮਾਰਟਫੋਨ ''ਚ 4100 ਐੱਮ.ਏ.ਐੱਚ. ਪਾਵਰ ਵਾਲੀ ਬੈਟਰੀ ਦਿੱਤੀ ਹੈ।

Related News