LG ਨੇ ਪੇਸ਼ ਕੀਤਾ 5 ਕੈਮਰਿਆਂ ਸਮਾਰਟਫੋਨ

Friday, Sep 28, 2018 - 12:57 PM (IST)

LG ਨੇ ਪੇਸ਼ ਕੀਤਾ 5 ਕੈਮਰਿਆਂ ਸਮਾਰਟਫੋਨ

ਜਲੰਧਰ– ਐੱਲ.ਜੀ. ਨੇ ਆਪਣੇ ਨਵੇਂ ਫਲੈਗਸ਼ਿੱਪ ਫੈਬਲੇਟ LG V40 ThinQ ਨੂੰ ਅੱਜ ਯਾਨੀ 28 ਸਤੰਬਰ ਨੂੰ ਪੇਸ਼ ਕਰ ਦਿੱਤਾ ਹੈ। 3 ਅਕਤੂਬਰ ਨੂੰ ਨਿਊਯਾਰਕ ’ਚ ਆਯੋਜਿਤ ਈਵੈਂਟ ਦੌਰਾਨ LG V40 ThinQ ਨੂੰ ਲਾਂਚ ਕੀਤਾ ਜਾਵੇਗਾ। ਅਗਲੇ ਦਿਨ ਯਾਨੀ 4 ਅਕਤੂਬਰ ਨੂੰ ਇਹ ਹੈਂਡਸੈੱਟ ਸੋਲ ਅਤੇ ਸਾਊਥ ਕੋਰੀਆ ’ਚ ਲਾਂਚ ਹੋਵੇਗਾ। ਕੰਪਨੀ ਨੇ ਪੁੱਸ਼ਟੀ ਕੀਤੀ ਹੈ ਕਿ ਇਹ ਹੈਂਡਸੈੱਟ ਕਾਰਮਾਈਨ ਰੈੱਡ, ਮੋਰੋਕੋਨ ਬਲਿਊ ਅਤੇ ਪਲੈਟਿਨਮ ਗ੍ਰੇਅ ਰੰਗ ’ਚ ਲਾਂਚ ਕੀਤਾ ਜਾਵੇਗਾ। LG Korea ਦੁਆਰਾ ਜਾਰੀ ਟੀਜ਼ਰ ਟ੍ਰੇਲਰ ’ਚ ਦਿਖਾਈ ਦੇ ਰਿਹਾ ਹੈ ਕਿ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ।

 

ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਇਲਾਵਾ ਫੋਨ ਦੇ ਡਿਜ਼ਾਈਨ ਅੇਤ ਸਪੈਸੀਫਿਕੇਸ਼ਨ ’ਤੋਂ ਪਰਦਾ ਨਹੀਂ ਚੁੱਕਿਆ। LG V40 ThinQ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਵੀ ਫਿਲਹਾਲ ਸਾਹਮਣੇ ਨਹੀਂ ਆਈ। ਜੁਲਾਈ ’ਚ ਸਾਹਮਣੇ ਆਈ ਰਿਪਰੋਟ ਮੁਤਾਬਕ, ਇਹ ਹੈਂਡਸੈੱਟ ਤਿੰਨ ਰੀਅਰ ਕੈਮਰਾ ਸੈੱਟਅਪ ਵਾਲਾ ਹੋਵੇਗਾ, 20 ਮੈਗਾਪਿਕਸਲ, 16 ਮੈਗਾਪਿਕਸਲ ਅਤੇ ਤੀਜਾ ਸੈਂਸਰ 13 ਮੈਗਾਪਿਕਸਲ ਵਾਲਾ ਹੋ ਸਕਦਾ ਹੈ। ਇਨ੍ਹਾਂ ’ਚੋਂ ਇਕ ਪ੍ਰਾਈਮਰੀ ਲੈਂਜ਼, ਇਕ ਵਾਈਡ ਐਂਗਲ ਲੈਂਜ਼ ਅਤੇ ਤੀਜਾ ਟੈਲੀਫੋਟੋ ਲੈਂਜ਼ ਨਾਲ ਲੈਸ ਹੋਵੇਗਾ। 3ਡੀ ਫੇਸ ਰਿਕੋਗਨਾਈਜੇਸ਼ਨ ਲਈ ਫਰੰਟ ਪੈਨਲ ’ਤੇ ਦੋ ਸੈਲਪੀ ਕੈਮਰੇ ਹੋਣਗੇ। ਸੈਲਪੀ ਕੈਮਰਾ ਤਸਵੀਰਾਂ ’ਚ ਬੋਕੇਹ ਇਫੈੱਕਟ ਦੇਣ ’ਚ ਸਮਰੱਥ ਹੋਣਗੇ।

6.4-ਇੰਚ ਵਾਲੇ LG V40 ThinQ ’ਚ LG G7 ThinQ ਵਰਗੀ ਨੌਜ ਡਿਸਪਲੇਅ ਦੇਖਣ ਨੂੰ ਮਿਲ ਸਕਦੀ ਹੈ। ਇਹ ਹੈਂਡਸੈੱਟ 90 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਲਾਂਚ ਹੋਣ ਦੀ ਉਮੀਦ ਹੈ। ਸਪੀਡ ਅੇਤ ਮਲਟੀਟਾਸਕਿੰਗ ਲਈ ਇਹ ਹੈਂਡਸੈੱਟ ਕੁਆਲਕਾਮ ਸਨੈਪਡ੍ਰੈਗਨ 845 ਚਿੱਪਸੈੱਟ ਅਤੇ 6 ਜੀ.ਬੀ./8 ਜੀ.ਬੀ. ਰੈਮ ਨਾਲ ਲੈਸ ਹੋ ਸਕਦਾ ਹੈ। ਇਸ ਵਿਚ ਕੰਪਨੀ ਦੀ ਕੁਆਡ DAC ਆਡੀਓ ਟੈਕਨਾਲੋਜੀ ਮਿਲ ਸਕਦੀ ਹੈ। ਇਹ ਫੋਨ ਗੂਗਲ ਦੇ ਲੇਟੈਸਟ ਵਰਜਨ ਐਂਡਰਾਇਡ 9.0 ਪਾਈ ’ਤੇ ਚੱਲੇਗਾ।


Related News