LG ਨੇ ਭਾਰਤ ''ਚ ਲਾਂਚ ਕੀਤਾ ਆਪਣਾ ਫਲੈਗਸ਼ਿਪ ਸਮਾਰਟਫੋਨ V20, ਕੀਮਤ 54,99 ਰੁਪਏ
Tuesday, Dec 06, 2016 - 11:38 AM (IST)

ਜਲੰਧਰ— ਦੱਖਣੀ ਕੋਰੀਆਈ ਇਲੈਕਟ੍ਰਾਨਿਕ ਕੰਪਨੀ LG ਨੇ ਭਾਰਤ ''ਚ ਆਪਣਾ ਫਲੈਗਸ਼ਿਪ ਸਮਾਰਟਫੋਨ V20 ਲਾਂਚ ਕਰ ਦਿੱਤਾ ਹੈ। ਜਿਸ ਦੀ ਕੀਮਤ 54,999 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ 6 ਦਸੰਬਰ ਤੋਂ ਵੀ ਸਾਰੇ ਰਿਟੇਲ ਸਟੋਰਸ ਅਤੇ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ''ਤੇ ਬਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਨਾਲ ਹੀ ਕੰਪਨੀ ਫਰੀ ''ਚ B&O PLAY ਹੈਂਡਸੇੱਟ ਦੇਵੇਗੀ, ਜਿਸ ਦੀ ਕੀਮਤ 18,000 ਰੁਪਏ ਦੱਸੀ ਗਈ ਹੈ।
LG V20 ਦੇ ਫੀਚਰਸ-
ਐਂਰਾਇਡ 7.0 ਨੂਗਾ ''ਤੇ ਆਧਾਰਿਤ ਕੰਪਨੀ ਦੇ ਪਹਿਲਾਂ ਸਮਾਰਟਫੋਨ ''ਚ 5.7 ਇੰਚ ਸਾਈਜ਼ ਦੀ (2560x1440) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ QHDIPS ਕਵਾਂਟਮ ਡਿਸਪਲੇ ਦਿੱਤੀ ਗਈ ਹੈ ਅਤੇ ਨਾਲ ਹੀ ਇਸ ''ਚ 2.1-ਇੰਚ ਸਾਈਜ਼ ਦੀ ਸੈਕੰਡਰੀ ਡਿਸਪਲੇ ਵੀ ਮੌਜੂਦ ਹੈ। ਕੁਆਲਕਮ ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਲੈਸ ਇਸ ਸਮਾਰਟਫੋਨ ''ਚ 4ਜੀਬੀ ਰੈਮ ਅਤੇ 64ਜੀਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ. ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 2ਟੀਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਫੋਨ ਦੇ ਰਿਅਰ ''ਚ 13 ਮੈਗਾਪਿਕਸਲ ਦਾ (F/1.8) ਡਿਊਲ ਰਿਅਰ ਕੈਮਰਾ ਉੱਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ 8 ਮੈਗਾਪਿਕਸਲ ਦਾ (F/2.4) ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਸਕੈਨਰ ਨਾਲ ਲੈਸ ਇਸ ਸਮਾਰਟਫੋਨ ''ਚ 3200mAh ਦੀ ਰਿਮੂਵੇਬਲ ਬੈਟਰੀ ਮੌਜੂਦ ਹੈ ਜੋ ਕਵਿੱਕ ਚਾਰਜ 3.0 ਤਕਨੀਕ ਨੂੰ ਸਪੋਰਟ ਕਰਦੀ ਹੈ।