ਪਹਿਲਾ ਸਮਰਾਟਫੋਨ ਜਿਸ ਵਿਚ ਚੱਲੇਗਾ ਐਂਡ੍ਰਾਇਡ 7.0 ਨੁਗਟ ਵਰਜ਼ਨ

Tuesday, Aug 23, 2016 - 01:38 PM (IST)

ਪਹਿਲਾ ਸਮਰਾਟਫੋਨ ਜਿਸ ਵਿਚ ਚੱਲੇਗਾ ਐਂਡ੍ਰਾਇਡ 7.0 ਨੁਗਟ ਵਰਜ਼ਨ
ਜਲੰਧਰ- ਕੋਰੀਆਈ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਵੀ20 ਅੱਜਕਲ ਬਹੁਤ ਚਰਚਾ ''ਚ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਐੱਲ.ਜੀ. ਵੀ20 ਪਹਿਲਾ ਅਜਿਹਾ ਸਮਰਾਟਫੋਨ ਹੈ ਜੋ ਐਂਡ੍ਰਾਇਡ ਦੇ ਨਵੇਂ ਵਰਜ਼ਨ ਦੇ ਨਾਲ ਆਊਟ ਬਾਕਸ ਆਏਗਾ। ਹੁਣ ਗੂਗਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਅਧਿਕਾਰਤ ਪੇਜ ''ਤੇ ਕਿਹਾ ਹੈ ਕਿ ਵੀ20 ਪਹਿਲਾ ਨਵਾਂ ਸਮਾਰਟਫੋਨ ਹੋਵੇਗਾ ਜੋ ਐਂਡ੍ਰਾਇਡ 7.0 ਨੁਗਟ (Android 7.0 Nougat) ਦੇ ਨਾਲ ਆਏਗਾ। 
ਸੋਮਵਾਰ ਨੂੰ ਐੱਲ.ਜੀ. ਨੇ ਆਪਣੀ ਵੈੱਬਸਾਈਟ ''ਤੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੱਖਣ ਕੋਰੀਆ ''ਚ 7 ਸਤੰਬਰ ਨੂੰ ਸਮਾਰਟਫੋਨ ਲਾਂਚ ਕਰੇਗੀ। ਇਹ ਇਵੈਂਟ ਸਾਨ ਫ੍ਰਾਂਸਿਸਕੋ ''ਚ ਹੋਣ ਵਾਲੇ ਇਵੈਂਟ (6 ਸਤੰਬਰ) ਤੋਂ ਇਕ ਦਿਨ ਬਾਅਦ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਹੈ ਕਿ ਇਹ ਸਮਾਰਟਫੋਨ ਬੈਸਟ ਆਡੀਓ ਅਤੇ ਵੀਡੀਓ ਐਕਸਪੀਰੀਅੰਸ ਦੇਵੇਗਾ। 
ਫਿਲਹਾਲ ਨਵੇਂ ਐਂਡ੍ਰਾਇਡ ਵਰਜ਼ਨ ਤੋਂ ਇਲਾਵਾ ਐੱਲ.ਜੀ. ਵੀ20 ''ਚ ਕਿਹੜੇ-ਕਿਹੜੇ ਫੀਚਰਸ ਹੋਣਗੇ ਇਸ ਬਾਰੇ ਕੋਈ ਖਾਸ ਜਾਣਕਾਰੀ ਤਾਂ ਨਹੀਂ ਦਿੱਤੀ ਹੈ ਪਰ ਵੀ20 ''ਚ ਐੱਲ.ਜੀ. ਜੀ5 ਦੀ ਤਰ੍ਹਾਂ ਡਿਊਲ ਸੈਟਅਪ ਕੈਮਰਾ ਲੈਂਜ਼ ਹੋਵੇਗਾ।

Related News