LG ਨੇ ਪੇਸ਼ ਕੀਤੇ ਡਿਊਲ ਏਅਰ ਕੰਡੀਸ਼ਨਰ, ਕੀਮਤ 31,990 ਰੁਪਏ ਤੋਂ ਸ਼ੁਰੂ
Tuesday, Mar 12, 2019 - 11:17 AM (IST)

ਗੈਜੇਟ ਡੈਸਕ– ਐੱਲ.ਜੀ. ਇਲੈਕਟ੍ਰੋਨਿਕਸ ਨੇ ਬਿਊਰੋ ਐਨਰਜੀ ਐਫਿਸ਼ੈਂਸੀ ਦੀ 5 ਅਤੇ 3 ਸਟਾਰ ਰੇਟਿੰਗ ਦੇ ਨਾਲ 54 ਨਵੇਂ ਏ.ਸੀ. ਮਾਡਲਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਐੱਲ.ਜੀ. ਡਿਊਲ ਕੂਲ ਏਅਰ ਕੰਡੀਸ਼ਨਰਸ ਦੀ ਕੀਮਤ 31,990 ਰੁਪਏ ਤੋਂ 69,990 ਰੁਪਏ ਤਕ ਹੋਵੇਗੀ। ਕੰਪਨੀ ਮੁਤਾਬਕ, 5 ਸਟਾਰ ਰੇਟਿੰਗ ਵਾਲੇ ਏ.ਸੀ. ਵੇਰੀਏਬਲ ਟੋਨੇਜ ਟੈਕਨਾਲੋਜੀ ’ਤੇ ਕੰਮ ਕਰਦੇ ਹਨ। ਇਸ ਤਕਨੀਕ ਰਾਹੀਂ ਕੰਪ੍ਰੈਸਰ ਸਪੀਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜਿਸ ਨਾਲ ਏ.ਸੀ. ਲੋੜ ਮੁਤਾਬਕ ਕੂਲਿੰਗ ਅਜਸਟ ਕੀਤੀ ਜਾਂਦੀ ਹੈ। ਇਹ ਏ.ਸੀ. ਕੰਪਨੀ ਦੀ ਸਮਾਰਟ ਥਿੰਕਯੂ ਟੈਕਨਾਲੋਜੀ ਦੇ ਨਾਲ ਆਉਂਦੇ ਹਨ ਜਿਸ ਨਾਲ ਯੂਜ਼ਰ ਆਪਣੇ ਏ.ਸੀ. ਨੂੰ ਇਕ ਐਪ ਰਾਹੀਂ ਕਿਤੋਂ ਵੀ ਕੰਟਰੋਲ ਕਰ ਸਕਦੇ ਹਨ। ਐੱਲ.ਜੀ. ਦੇ ਏਅਰ ਕੰਡੀਸ਼ਨਰਸ ਓਸ਼ੀਅਨ ਬਲੈਕ ਪ੍ਰੋਟੈਕਸ਼ਨ ਦੇ ਨਾਲ ਆਉਂਦੇ ਹਨ ਜੋ ਇਨ੍ਹਾਂ ਨੂੰ ਜ਼ੰਗ ਲੱਗਣ ਤੋਂ ਬਚਾਉਂਦੀ ਹੈ।
ਇਨ੍ਹਾਂ ਫੀਚਰਜ਼ ਨਾਲ ਲੈਸ ਹਨ LG ਦੇ ਏ.ਸੀ.
ਡਿਊਲ ਇੰਵਰਟਰ ਕੰਪ੍ਰੈਸਰ- ਕੰਪਨੀ ਮੁਤਾਬਕ ਇਹ ਏ.ਸੀ. ਡਿਊਲ ਇੰਵਰਟਰ ਕੰਪ੍ਰੈਸਰ ਨਾਲ ਲੈਸ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਕੰਪ੍ਰੈਸਰ ਦੇ ਡਿਊਲ ਰੋਟੇਟਰੀ ਮੋਟਰ ਅਤੇ ਬਿਹਤਰ ਰੋਟੇਸ਼ਨਲ ਫ੍ਰੀਕਵੈਂਸੀ ਨਾਲ ਫਾਸਟ ਕੂਲਿੰਗ, ਨੌਇਸ ਰਿਡਸ਼ਨ ਵਾਈਬ੍ਰੇਸ਼ਨ ਲੈਵਲ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਮਾਸਕੀਟੋ ਅਵੇਅ ਟੈਕਨਾਲੋਜੀ- ਕੰਪਨੀ ਦੀ ਨਵੀਂ ਰੇਂਜ ਮਾਸਕੀਟੋ ਅਵੇਅ ਟੈਕਨਾਲੋਜੀ ਨਾਲ ਲੈਸ ਹੈ। ਇਸ ਨਾਲ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਪ੍ਰੋਟੈਕਸ਼ਨ ਮਿਲਦੀ ਹੈ।
ਹਾਈ ਗਰੂਵ ਕਾਪਰ- ਕੰਪਨੀ ਮੁਤਾਬਕ ਹਾਈ ਗਰੂਵ ਕਾਪਰ ਆਸਕੀਲੇਟਰੀ ਮੂਵਮੈਂਟਸ ਨੂੰ ਕੰਟਰੋਲ ਕਰਦੀ ਹੈ ਜਿਸ ਨਾਲ ਰੈਫਰੀਜਰੇਂਟ ਬਿਹਤਰ ਹੀਟ ਪੈਦਾ ਕਰਦਾ ਹੈ ਨਾਲ ਹੀ ਇਸ ਨਾਲ ਪਾਈਪ ਸਟ੍ਰਕਚਰ ਨੂੰ ਮਜਬੂਤੀ ਮਿਲਦੀ ਹੈ ਜਿਸ ਨਾਲ ਪਾਈਪਸ ਹਾਈ ਪ੍ਰੈਸ਼ਰ ’ਚ ਕੰਮ ਕਰ ਸਕਣ।
ਐਕਟਿਵ ਐਨਰਜੀ ਕੰਟਰੋਲ- ਗਰਮੀ ਦੇ ਮੌਸਮ ’ਚ ਏ.ਸੀ. ਦਾ ਇਸਤੇਮਾਲ ਕਾਫੀ ਮਹਿੰਗਾ ਹੁੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਐਕਟਿਵ ਐਨਰਜੀ ਕੰਟਰੋਲ ਟੈਕਨਾਲੋਜੀ ਨਾਲ 57 ਫੀਸਦੀ ਤਕ ਪਾਵਰ ਵੇਸ ਕੀਤੀ ਜਾਂਦੀ ਹੈ ਜਿਸ ਨਾਲ ਤੁਹਾਨੂੰ ਬਿਜਲੀ ਬਿੱਲ ਤੋਂ ਰਾਹਤ ਮਿਲੇਗੀ।