LG ਦਾ ਫੋਲਡੇਬਲ ਫੋਨ ਹੋਵੇਗਾ ਸਭ ਤੋਂ ਵੱਖਰਾ, ਖਿੱਚ ਕੇ ਵੱਡੀ ਕਰ ਸਕੋਗੇ ਡਿਸਪਲੇਅ

11/20/2019 12:20:18 PM

ਗੈਜੇਟ ਡੈਸਕ– ਦੁਨੀਆ ਭਰ ਦੀਆਂ ਲਗਭਗ ਸਾਰੀਆਂ ਸਮਾਰਟਫੋਨ ਕੰਪਨੀਆਂ ਆਪਣਾ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦੀ ਕੋਸ਼ਿਸ਼ ’ਚ ਲੱਗੀਆਂ ਹਨ। ਇਹ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਫੋਲਡੇਬਲ ਸਮਾਰਟਫੋਨ ਦਾ ਹੀ ਹੋਣ ਵਾਲਾ ਹੈ। ਸੈਮਸੰਗ ਦੇ ਗਲੈਕਸੀ ਫੋਲਡ ਅਤੇ ਹੁਵਾਵੇਈ ਦੇ ਫੋਲਡੇਬਲ ਫੋਨ ਮੈਟ ਐਕਸ ਤੋਂ ਬਾਅਦ ਹਾਲ ਹੀ ’ਚ ਮੋਟੋਰੋਲਾ ਨੇ ਵੀ ਮੋਟੋ ਰੇਜ਼ਰ 2019 ਦੇ ਨਾਲ ਫੋਲਡੇਬਲ ਸਮਾਰਟਫੋਨ ਸੈਗਮੈਂਟ ’ਚ ਆਪਣੀ ਐਂਟਰੀ ਕਰ ਲਈ ਹੈ। ਸਾਲ ਦੀ ਸ਼ੁਰੂਆਤ ’ਚ ਐੱਲ.ਜੀ. ਨੇ ਵੀ ਆਪਣੇ ਫੋਲਡੇਬਲ ਫੋਨ LG G8X ThinQ ਨੂੰ ਪੇਸ਼ ਕੀਤਾ ਹੈ। ਹਾਲਾਂਕਿ, ਐੱਲ.ਜੀ. ਹੁਣ ਫੋਲਡੇਬਲ ਫੋਨ ਦੇ ਸੈਗਮੈਂਟ ’ਚ ਆਪਣੀ ਪਕੜ ਨੂੰ ਮਜਬੂਤ ਕਰਨ ਦੀ ਸੋਚ ਰਹੀ ਹੈ। ਇਹੀ ਕਾਰਣ ਹੈ ਕਿ ਹਾਲ ਹੀ ’ਚ ਕੰਪਨੀ ਨੇ ਇਕ ਨਵੀਂ ਕਿਸਮ ਦੇ ਫੋਲਡਿੰਗ ਸਮਾਰਟਫੋਨ ਦੇ ਕੰਸੈਪਟ ਦਾ ਪੇਟੈਂਟ ਕਰਵਾਇਆ ਹੈ। ਆਓ ਜਾਣਦੇ ਹਾਂ ਕੀ ਹੈ ਇਸ ਵਿਚ ਖਾਸ।

PunjabKesari

ਐੱਲ.ਜੀ. ਦੁਆਰਾ ਫਾਈਲ ਕੀਤੇ ਗਏ ਪੇਟੈਂਟ ਦੀ ਗੱਲ ਕਰੀਏ ਤਾਂ ਇਹ ਫੋਨ ਆਮ ਫੋਲਡਿੰਗ ਫੋਨ ਤੋਂ ਬਿਲਕੁਲ ਅਲੱਗ ਹੋਵੇਗਾ। ਦਰਅਸਲ ਕੰਪਨੀ ਇਸ ਫੋਨ ’ਚ ਫੋਲਡੇਬਲ ਨਹੀਂ ਸਗੋਂ ਐਕਸਪੈਂਡੇਬਲ ਡਿਸਪਲੇਅ ਦੇਵੇਗੀ। ਆਸਾਨ ਭਾਸ਼ਾ ’ਚ ਕਹੀਏ ਤਾਂ ਇਸ ਦੀ ਡਿਸਪਲੇਅ ਨੂੰ ਖਿੱਚ ਕੇ ਵੱਡਾ ਕੀਤਾ ਜਾ ਸਕੇਗਾ। ਦੇਖਣ ’ਚ ਇਹ ਫੋਨ ਬਿਲਕੁਲ ਆਮ ਸਮਾਰਟਫੋਨ ਦੀ ਤਰ੍ਹਾਂ ਹੀ ਲੱਗੇਗਾ ਪਰ ਯੂਜ਼ਰ ਇਸ ਨੂੰ ਲੋੜ ਪੈਣ ’ਤੇ ਖਿੱਚ ਕੇ ਹੋਰ ਵੱਡਾ ਕਰ ਸਕਣਗੇ। ਇਹ ਡਿਸਪਲੇਅ ਨੂੰ ਹੋਰ ਚੌੜਾ ਬਣਾ ਦੇਵੇਗਾ। ਡਿਸਪਲੇਅ ਦਾ ਆਸਪੈਕਟ ਰੇਸ਼ੀਓ ਸਮਾਰਟਫੋਨ ਤੋਂ ਜ਼ਿਆਦਾ ਈ-ਰਿਡਰ ਵਰਗਾ ਲੱਗਾ ਹੈ। ਇਕ ਕੰਸੈਪਟ ਦੇ ਤੌਰ ’ਤੇ ਕਾਫੀ ਆਕਰਸ਼ਿਤ ਲੱਗ ਰਿਹਾ ਹੈ ਪਰ ਅਜੇ ਇਹ ਡਿਵੈੱਲਪਮੈਂਟ ’ਚ ਬਿਲਕੁਲ ਸ਼ੁਰੂਆਤੀ ਦੌਰ ’ਚ ਹੈ। ਫੋਨ ਦੇ ਕੈਮਰਾ ਅਤੇ ਦੂਜੇ ਸੈਂਸਰ ਕਿੱਥੇ ਮੌਜੂਦ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਦਾ ਇਕ ਪ੍ਰੋਟੋਟਾਈਪ CES ’ਚ ਸ਼ੋਅਕੇਸ ਕਰ ਸਕਦੀ ਹੈ। 


Related News