LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ

Wednesday, Oct 28, 2020 - 07:13 PM (IST)

LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ

ਗੈਜੇਟ ਡੈਸਕ—ਐੱਲ.ਜੀ. ਇੰਡੀਆ ਨੇ ਐੱਲ.ਜੀ. ਵਿੰਗ ਨਾਲ LG Velvet ਨੂੰ ਵੀ ਲਾਂਚ ਕਰ ਦਿੱਤਾ ਹੈ। ਐੱਲ.ਜੀ. ਵੈਲਵਟ ਨੂੰ ਭਾਰਤ ’ਚ ਸਨੈਪਡਰੈਗਨ 845 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ ਜਦਕਿ ਗਲੋਬਲ ਵਰਜ਼ਨ ਸਨੈਪਡਰੈਗਨ 765ਜੀ ਨਾਲ ਲਾਂਚ ਹੋਇਆ ਹੈ। ਐੱਲ.ਜੀ. ਵੈਲਵਟ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ ਨੂੰ ਵਾਟਰ ਅਤੇ ਡਸਟਪਰੂਫ ਲਈ ਆਈ.ਪੀ.68 ਰੇਟਿੰਗ ਮਿਲੀ ਹੈ। ਫੋਨ ਨਾਲ ਇਕ ਸਕਰੀਨ ਵੀ ਹੈ ਜਿਸ ਨੂੰ ਵੱਖ ਤੋਂ ਖਰੀਦਣਾ ਹੋਵੇਗਾ। ਇਸ ਸਕਰੀਨ ਤੋਂ ਬਾਅਦ LG Velvet, LG G8X ThinQ ਦੀ ਤਰ੍ਹਾਂ ਡਿਊਲ ਸਕਰੀਨ ਵਾਲਾ ਫੋਨ ਹੋ ਜਾਵੇਗਾ।

PunjabKesari

ਕੀਮਤ
ਭਾਰਤ ’ਚ ਐੱਲ.ਜੀ. ਵੈਲਵਟ ਦੀ ਕੀਮਤ 36,990 ਰੁਪਏ ਹੈ। ਉੱਥੇ ਜੇਕਰ ਤੁਸੀਂ ਸਕਰੀਨ ਨਾਲ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 49,990 ਰੁਪਏ ਖਰਚ ਕਰਨੇ ਹੋਣਗੇ। ਫੋਨ ਦੀ ਵਿਕਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ। ਫੋਨ ਨੂੰ ਓਰਾਰਾ ਸਿਲਵਰ ਅਤੇ ਬਲੈਕ ਕਲਰ ਵੈਰੀਐਂਟ ’ਚ ਖਰੀਦਿਆ ਜਾ ਸਕਦਾ ਹੈ।

ਸਪੈਸੀਫਿਕੇਸ਼ਨ
ਜਿਥੇ ਤੱਕ ਸਪੈਸੀਫਿਕੇਸ਼ਨ ਦਾ ਸਵਾਲ ਹੈ ਤਾਂ ਇਸ ’ਚ ਐਂਡ੍ਰਾਇਡ 10 ਮਿਲੇਗਾ। ਫੋਨ ’ਚ 6.8 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਫੋਨ ’ਚ ਸਨੈਪਡਰੈਗਨ 845 ਪ੍ਰੋਸੈਸਰ ਮਿਲੇਗਾ। ਫੋਨ ਨੂੰ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਸਟੋਰੇਜ਼ ਨੂੰ 2ਟੀ.ਬੀ. ਤੱਕ ਮੈਮੋਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।

PunjabKesari

ਕੈਮਰਾ
ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਤੇ ਮੇਨ ਲੈਂਸ 48 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.8 ਹੈ। ਉੱਥੇ ਦੂਜਾ ਲੈਂਸ 8 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ ਤੀਸਰਾ ਲੈਂਸ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕੁਆਲਕਾਮ ਕਵੀਕ ਚਾਰਜ 4+ ਨੂੰ ਸਪੋਰਟ ਕਰਦੀ ਹੈ। 
 


author

Karan Kumar

Content Editor

Related News