LG ਨੇ ਪੇਸ਼ ਕੀਤੇ ਕਮਾਲ ਦੇ ਈਅਰਬਡਸ, ਗੰਦਾ ਹੋਣ ’ਤੇ ਆਪਣੇ-ਆਪ ਹੋ ਜਾਣਗੇ ਸਾਫ

10/04/2019 2:58:07 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਹੈੱਡਫੋਨ ਦੀ ਸਫਾਈ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਨੇ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ ਹੈ। ਐੱਲ.ਜੀ. ਨੇ ਤੁਹਾਡੇ ਵਰਗੇ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ ’ਚ ਰੱਖਦੇ ਹੋਏ ਇਕ ਅਜਿਹਾ ਵਾਇਰਲੈੱਸ ਬਲੂਟੁੱਥ ਹੈੱਡਫੋਨ (ਈਅਰਬਡਸ) ਪੇਸ਼ ਕੀਤਾ ਹੈ ਜੋ ਗੰਦਾ ਹੋਣ ’ਤੇ ਆਪਣੇ-ਆਪ ਸਾਫ ਹੋ ਜਾਵੇਗਾ। ਦਰਅਸਲ, LG Tone+ ’ਚ ਇਨਬਿਲਟ ਅਲਟਰਾ ਵਾਇਲੇਟ (UV) ਲਾਈਟ ਕੇਸ ਹੈ ਜਿਸ ਨਾਲ ਚਾਰਜਿੰਗ ਦੌਰਾਨ ਕਿਟਾਣੂ ਆਪਣੇ-ਆਪ ਮਰ ਜਾਂਦੇ ਹਨ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਤਕਨੀਕ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਮਾਰਟਫੋਨ ਲਈ ਇਸ ਤਰ੍ਹਾਂ ਦੀ ਐਕਸੈਸਰੀਜ਼ ਪੇਸ਼ ਹੋ ਚੁੱਕੀ ਹੈ। 

PunjabKesari

LG Tone+ ਦੇ ਫੀਚਰਜ਼
ਇਹ ਇਕ ਵਾਇਰਲੈੱਸ ਬਲੂਟੁੱਥ ਈਅਰਬਡਸ ਹੈ ਜੋ ਇਕ ਵਾਰ ਚਾਰਜ ਹੋ ਕੇ 6 ਘੰਟੇ ਤਕ ਦਾ ਬੈਕਅਪ ਦਿੰਦਾ ਹੈ। ਉਥੇ ਹੀ ਇਸ ਵਿਚ ਕੁਇੱਕ ਚਾਰਜ ਵੀ ਹੈ ਜਿਸ ਦੀ ਮਦਦ ਨਾਲ ਤੁਸੀਂ 5 ਮਿੰਟ ਦੀ ਚਾਰਜਿੰਗ ’ਚ ਇਕ ਘੰਟੇ ਤਕ ਇਸ ਨੂੰ ਇਸਤੇਮਾਲ ਕਰ ਸਕਦੇ ਹੋ। ਇਸ ਵਿਚ ਗੂਗਲ ਅਸਿਸਟੈਂਟ ਦਾ ਵੀ ਸਪੋਰਟ ਹੈ। 

ਇਸ ਤੋਂ ਇਲਾਵਾ ਇਸ ਨੂੰ ਸਵੈੱਟ ਰੈਸਿਸਟੈਂਟ ਲਈ IPX4 ਦੀ ਰੇਟਿੰਗ ਮਿਲੀ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 215 ਡਾਲਰ (ਕਰੀਬ 15,258 ਰੁਪਏ) ਖਰਚ ਕਰਨੇ ਪੈਣਗੇ। ਹਾਲਾਂਕਿ, ਐੱਲ.ਜੀ. ਦਾ ਇਹ ਹੈੱਡਫੋਨ ਫਿਲਹਾਲ ਸਿਰਫ ਕੋਰੀਆ ’ਚ ਹੀ ਉਪਲੱਬਧ ਹੈ। ਭਾਰਤੀ ਬਾਜ਼ਾਰ ’ਚ ਇਸ ਦੇ ਆਉਣ ਦੀ ਅਜੇ ਕੋਈ ਖਬਰ ਨਹੀਂ ਹੈ। 


Related News