LG ਨੇ ਭਾਰਤ ''ਚ ਲਾਂਚ ਕੀਤੇ 3 ਨਵੇਂ ਸਮਾਰਟਫੋਨਸ, ਕੀਮਤ 10 ਹਜ਼ਾਰ ਤੋਂ ਵੀ ਘੱਟ
Wednesday, Nov 11, 2020 - 01:38 PM (IST)
ਗੈਜੇਟ ਡੈਸਕ: ਐੱਲ.ਜੀ ਨੇ ਭਾਰਤ 'ਚ ਆਪਣੇ 3 ਨਵੇਂ ਸਮਾਰਟਫੋਨਸ ਲਾਂਚ ਕੀਤੇ ਹਨ। ਤਿੰਨੋਂ ਫੋਨਸ ਦੀ ਲਿਸਟ 'ਚ ਐੱਲ.ਜੀ ਡਬਲਿਊ11, ਐੱਲ.ਜੀ. ਡਬਲਿਊ31 ਅਤੇ ਐੱਲ.ਜੀ.ਡਬਲਿਊ31+ ਸ਼ਾਮਲ ਹਨ। ਇਹ ਤਿੰਨੇ ਫੋਨਸ ਬਜਟ ਰੇਂਜ ਤੋਂ ਮਿਡ-ਰੇਂਜ ਦੀ ਕੀਮਤ ਦੇ ਹਨ। ਫੋਨ 'ਚ ਐੱਚ.ਡੀ+ ਡਿਸਪਲੇਅ, ਟ੍ਰਿਪਲ ਕੈਮਰਾ ਸੈੱਟਅਪ ਅਤੇ ਦਮਦਾਰ ਬੈਟਰੀ ਵਰਗੇ ਫੀਚਰਸ ਦਿੱਤੇ ਗਏ ਹਨ। ਆਓ ਜਾਣਦੇ ਹਾਂ ਕਿਸ ਤਰ੍ਹਾਂ ਹਨ ਇਨ੍ਹਾਂ ਤਿੰਨੇ ਫੋਨਸ ਦੇ ਫੀਚਰਸ ਅਤੇ ਕੀ ਹੈ ਕੀਮਤ...
ਇਹ ਵੀ ਪੜ੍ਹੋ:ਰਾਤ ਨੂੰ ਸੌਣ ਤੋਂ ਪਹਿਲਾਂ ਖਜੂਰ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ
ਐੱਲ.ਜੀ ਡਬਲਿਊ11, ਐੱਲ.ਜੀ. ਡਬਲਿਊ31 ਅਤੇ ਐੱਲ.ਜੀ.ਡਬਲਿਊ31+'ਚ 6.52-ਇੰਚ ਆਈ.ਪੀ.ਐੱਲ. ਫੁੱਲ ਵੀਜ਼ਨ ਡਿਸਪਲੇਅ ਦੇ ਨਾਲ ਵਾਟਰਡਰਾਪ ਨਾਚ ਦਿੱਤਾ ਗਿਆ ਹੈ। ਇਹ ਐੱਚ.ਡੀ+ ਰੈਜ਼ੋਲੂਸ਼ਨ ਇਨ੍ਹਾਂ ਫੋਨ ਦਾ ਅਸਪੈਕਟ ਰੈਸ਼ੋ 20.9 ਦਾ ਹੈ। ਇਨ੍ਹਾਂ ਫੋਨਸ 'ਚ ਚਿਪਸੈੱਟ ਮਿਲਦਾ ਹੈ। ਗਾਹਕ ਇਨ੍ਹਾਂ ਫੋਨ ਨੂੰ ਮਿਡਨਾਈਟ ਬਲਿਊ ਕਲਰ 'ਚ ਖਰੀਦ ਸਕਦੇ ਹਨ। ਪਾਵਰ ਦੇ ਲਈ ਐੱਲ.ਜੀ,ਐੱਲ.ਜੀ ਡਬਲਿਊ11, ਐੱਲ.ਜੀ. ਡਬਲਿਊ31 ਅਤੇ ਐੱਲ.ਜੀ.ਡਬਲਿਊ31+'ਚ 4,000 ਐੱਮ.ਏ.ਐੱਚ ਬੈਟਰੀ ਹੈ।
ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ
ਦਮਦਾਰ ਕੈਮਰੇ ਨਾਲ ਲੈਸ ਹਨ ਇਹ ਤਿੰਨੋਂ ਫੋਨਸ
ਕੈਮਰੇ ਦੇ ਤੌਰ 'ਤੇ ਐੱਲ.ਜੀ ਡਬਲਿਊ31 ਅਤੇ ਡਬਲਿਊ31+'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈੱਟਅਪ, 5 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਉੱਧਰ ਡਬਲਿਊ11 'ਚ ਡੁਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ ਪ੍ਰਾਇਮਰੀ ਕੈਮਰਾ ਸੈੱਟਅਪ 13 ਮੈਗਾਪਿਕਸਲ ਦਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫਰੰਟ ਕੈਮਰੇ ਦੇ ਤੌਰ 'ਤੇ ਤਿੰਨੋਂ ਫੋਨਸ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ।
ਐੱਲ.ਜੀ.ਡਬਲਿਊ11 'ਚ 2 ਜੀ.ਬੀ. ਰੈਮ ਦੇ ਨਾਲ 32 ਜੀ.ਬੀ.ਸਟੋਰੇਜ਼ ਹੈ, ਜਿਸ ਦੀ ਕੀਮਤ 9,490 ਰੁਪਏ ਹੈ। ਐੱਲ.ਜੀ. ਡਬਲਿਊ31 'ਚ 3 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ਼ ਹੈ, ਜਿਸ ਦੀ ਕੀਮਤ 10,990 ਰੁਪਏ ਹੈ। ਉੱਧਰ ਐੱਲ.ਜੀ. ਡਬਲਿਊ31+ 'ਚ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ਼ ਹੈ, ਜਿਸ ਦੀ ਕੀਮਤ 11,990 ਰੁਪਏ ਰੱਖੀ ਗਈ ਹੈ।