LG ਨੇ ਭਾਰਤ ''ਚ ਲਾਂਚ ਕੀਤੀ ਸਾਊਂਡਬਾਰ ਦੀ 2023 ਸੀਰੀਜ਼, Dolby Atmos ਦੀ ਮਿਲੇਗੀ ਸਪੋਰਟ
Saturday, Feb 25, 2023 - 01:44 PM (IST)

ਗੈਜੇਟ ਡੈਸਕ- ਪ੍ਰਮੁੱਖ ਇਲੈਕਟ੍ਰੋਨਿਕ ਬ੍ਰਾਂਡ ਐੱਲ.ਜੀ. ਨੇ ਭਾਰਤ 'ਚ LG 2023 Soundbar ਲਾਈਨਅਪ ਨੂੰ ਪੇਸ਼ ਕਰ ਦਿੱਤਾ ਹੈ। LG 2023 Soundbar ਨੂੰ ਸਟਾਈਲਿਸ਼, ਇਕੋ ਫ੍ਰੈਂਡਲੀ ਅਤੇ ਸ਼ਾਨਦਾਰ ਆਡੀਓ ਕੁਆਲਿਟੀ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਸੀਰੀਜ਼ ਦੇ LG S95QR ਸਾਊਂਡਬਾਰ ਦੇ ਨਾਲ 810 ਵਾਟ ਦਾ ਆਊਟਪੁਟ ਮਿਲਦਾ ਹੈ ਅਤੇ ਇਸ ਵਿਚ 9.1.5 ਚੈਨਲ ਹਨ। ਇਸ ਤੋਂ ਇਲਾਵਾ ਇਸ ਵਿਚ ਫਾਈਰਿੰਗ ਸਪੀਕਰ ਵੀ ਹਨ। ਆਓ ਜਾਣਦੇ ਹਾਂ LG 2023 Soundbar ਦੀ ਕੀਮਤ ਅਤੇ ਫੀਚਰਜ਼।
LG S95QR ਦੀ ਕੀਮਤ 1,39,990 ਰੁਪਏ ਅਤੇ LG S75Q ਦੀ ਕੀਮਤ 60,990 ਰੁਪਏ ਰੱਖੀ ਗਈ ਹੈ। LG S95QR ਇਨ੍ਹਾਂ 'ਚੋਂ ਟਾਪ ਵੇਰੀਐਂਟ ਹੈ ਅਤੇ ਇਸ ਵਿਚ 5 ਫਾਈਰਿੰਗ ਚੈਨਲ ਹਨ। ਸਾਊਂਡਬਾਰ 'ਚ ਹੀ 3 ਚੈਨਲ ਹਨ ਅਤੇ ਦੋ ਰੀਅਰ ਸਪੀਕਰ 'ਚ ਹਨ। ਐੱਲ.ਜੀ. ਦੇ ਇਨ੍ਹਾਂ ਸਾਊਂਡਬਾਰ ਦੇ ਨਾਲ Meridian, Dolby Atmos, DTS:X ਅਤੇ IMAX ਦਾ ਸਪੋਰਟ ਦਿੱਤਾ ਗਿਆ ਹੈ।
LG 2023 Soundbar ਲਾਈਨਅਪ ਦੇ ਇਨ੍ਹਾਂ ਸਾਊਂਡਬਾਰ 'ਚ ਸਬਵੂਫਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਸਾਊਂਡਬਾਰ ਦੀ ਵਾਇਰਲੈੱਸ ਕੁਨੈਕਟੀਵਿਟੀ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। ਮਿਊਜ਼ਿਕ ਮੋਡ ਦੇ ਨਾਲ Meridian ਆਡੀਓ ਹੋਰੀਜਨ ਤਕਨਾਲੋਜੀ ਦਾ ਵੀ ਸਪੋਰਟ ਹੈ।
ਇਨ੍ਹਾਂ ਸਾਊਂਡਬਾਰ ਵੇਰੀਏਬਲ ਰਿਫ੍ਰੈਸ਼ ਰੇਟ (VRR) ਅਤੇ ਗੇਮਿੰਗ ਲਈ ਆਟੋ ਲੋਅ ਲੈਟੇਂਸੀ ਮੋਡ (ALLM) ਮਿਲਦਾ ਹੈ। ਇਨ੍ਹਾਂ ਸਾਊਂਡਬਾਰ ਦੇ ਨਾਲ 4K/120Hz ਦਾ ਵੀ ਸਪੋਰਟ ਹੈ ਅਤੇ ਨਾਲ WOW ਆਰਕੈਸਟਰਾ ਫੀਚਰ ਵੀ ਮਿਲਦਾ ਹੈ ਜੋ ਟੀਵੀ ਦੇ ਸਪੀਕਰ ਦੇ ਨਾਲ ਮਿਲ ਕੇ ਚਾਰ ਚੰਨ੍ਹ ਲਗਾ ਦਿੰਦੇ ਹਨ। LG 2023 Soundbar ਦੇ ਨਾਲ ਏ.ਆਈ. ਰੂਮ ਕੈਲੀਬ੍ਰੇਸ਼ਨ ਵੀ ਮਿਲਦਾ ਹੈ ਜੋ ਕਿ ਲੋੜ ਦੇ ਹਿਸਾਬ ਨਾਲ ਆਪਣੇ ਆਪ ਆਡੀਓ ਨੂੰ ਕੰਟਰੋਲ ਕਰਦਾ ਹੈ। ਇਹ ਸਾਊਂਡਬਾਰ ਕਮਰੇ ਦੇ ਆਕਰ ਅਤੇ ਮੌਜੂਦ ਰੋਲੇ ਦੇ ਮੁਤਾਬਕ ਆਡੀਓ ਨੂੰ ਐਡਜਸਟ ਕਰਦੇ ਹਨ।