ਇਸ ਫਲੈਗਸ਼ਿਪ ਸਮਾਰਟਫੋਨ ''ਤੇ ਮਿਲ ਰਿਹੈ 14,000 ਰੁਪਏ ਦਾ ਭਾਰੀ ਡਿਸਕਾਊਂਟ

Wednesday, Dec 07, 2016 - 04:58 PM (IST)

ਇਸ ਫਲੈਗਸ਼ਿਪ ਸਮਾਰਟਫੋਨ ''ਤੇ ਮਿਲ ਰਿਹੈ 14,000 ਰੁਪਏ ਦਾ ਭਾਰੀ ਡਿਸਕਾਊਂਟ

ਜਲੰਧਰ- LG G5 ਸਮਾਰਟਫ਼ੋਨ ਇਕ ਫਲੈਗਸ਼ਿਪ ਡਿਵਾਇਸ ਹੈ ਅਤੇ ਇਸ ''ਚ ਬਹੁਤ ਹੀ ਹਾਈ-ਐਂਡ ਫੀਚਰਸ ਮੌਜੂਦ ਹਨ, ਪਰ ਨਾਲ ਹੀ ਇਸ ਸਮਾਰਟਫ਼ੋਨ ਦੀ ਕੀਮਤ ਵੀ ਕਾਫ਼ੀ ਜ਼ਿਆਦਾ ਹੈ। ਪਰ ਕਈ ਲੋਕ ਚੰਗੇ ਹਾਈ-ਐਂਡ ਫੀਚਰਸ ਨਾਲ ਲੈਸ ਡਿਵਾਈਸਿਸ ਹੀ ਲੈਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਇਸ ਤਰਾਂ ਦੇ ਵਿਚਾਰ ਰੱਖਦੇ ਹੋ ਤਾਂ ਤੁਹਾਨੂੰ ਇਸ ਖਬਰ ਨੂੰ ਜਾਣ ਕਰ ਕੇ ਕਾਫ਼ੀ ਖੁਸ਼ੀ ਹੋਵੋਗੀ। ਹੁਣ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ''ਤੇ LG G5 ਸਮਾਰਟਫ਼ੋਨ ''ਤੇ 14,000 ਰੁਪਏ ਦਾ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਫਲਿਪਕਾਰਟ ਦੀ ਸਾਈਟ ''ਤੇ ਮੌਜੂਦ ਜਾਣਕਾਰੀ ਦੇ ਮੁਤਾਬਕ, LG G5 ਦੀ ਅਸਲ ਕੀਮਤ 52,990 ਕੀਮਤ ਹੈ। ਪਰ ਫਲਿਪਕਾਰਟ ਦੁਆਰਾ ਦਿੱਤੇ ਜਾ ਰਹੇ ਡਿਸਕਾਊਂਟ ਤੋਂ ਬਾਅਦ ਇਸ ਸਮਾਰਟਫ਼ੋਨ ਨੂੰ ਸਿਰਫ 38,990 ਕੀਮਤ ''ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਐਕਸਿਸ ਬੈਂਕ ਦਾ ਡੈਬਿਟ ਜਾਂ ਕ੍ਰੈਡਿੱਟ ਕਾਰਡ ਇਸਤੇਮਾਲ ਕਰਕੇ ਐਕਸਟ੍ਰਾ 10% ਇੰਸਟੇਂਟ ਡਿਸਕਾਊਂਟ ਵੀ ਪਾਇਆ ਜਾ ਸਕਦਾ ਹੈ।

 

 LG G5 ਸਮਾਰਟਫ਼ੋਨ ਦੇ ਫੀਚਰਸ ''ਤੇ ਨਜ਼ਰ ਪਾਈਏ ਤਾਂ ਇਸ ''ਚ ਤੁਹਾਨੂੰ 5.3-ਇੰਚ ਦੀ iPS LED ਡਿਸਪਲੇ 2560x1440p ਰੈਜ਼ੋਲਿਊਸ਼ਨ, ਸਨੈਪਡ੍ਰੈਗਨ 820 ਪ੍ਰੋਸੈਸਰ, 4GB ਦੀ ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ। ਕਾਰਡ ਸਪੋਰਟ 200GB ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਡਿਊਲ-ਰਿਅਰ ਕੈਮਰਾ ਸੈਟਅਪ 16MP ਦਾ ਪ੍ਰਾਇਮਰੀ ਕੈਮਰਾ f/1.8 ਅਪਰਚਰ ਅਤੇ ਇਕ 8MP ਦਾ ਵਾਇਡ ਐਂਗਲ ਸਕੈਂਡਰੀ ਕੈਮਰਾ ਮਿਲ ਰਿਹਾ ਹੈ ਜੋ ਤੁਹਾਨੂੰ f/2.4 ਅਪਰਚਰ  ਦੇ ਨਾਲ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ''ਚ 2800mAh ਸਮਰੱਥਾ ਦੀ ਬੈਟਰੀ ਮਿਲ ਰਹੀ ਹੈ।


Related News