ਮੈਕ ਲਈ LG ਨੇ ਕੀਤਾ UltraFine 5K ਤੇ 4K ਦਾ ਐਲਾਨ

Monday, Oct 31, 2016 - 12:18 PM (IST)

ਮੈਕ ਲਈ LG ਨੇ ਕੀਤਾ UltraFine 5K ਤੇ 4K ਦਾ ਐਲਾਨ
ਜਲੰਧਰ- ਐੱਲ.ਜੀ. ਨੇ 2 ਨਵੀਆਂ ਹਾਈ ਡੈਫੀਨੇਸ਼ਨ ਡਿਸਪਲੇ ਨੂੰ ਪੇਸ਼ ਕੀਤਾ ਹੈ ਜਿਸ ਨੂੰ ਇਸ ਤਰ੍ਹੰ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਮੈਕ ਦੇ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਸਕਣ। ਇਸ ਡਿਸਪਲੇ ਨੂੰ ਅਲਟਰਾ ਫਾਈਨ 4ਕੇ ਅਤੇ ਅਲਟਰਾ ਫਾਈਨ 5ਕੇ ''ਚ ਲਾਂਚ ਕੀਤਾ ਗਿਆ ਹੈ। 
 
ਅਲਟ੍ਰਾ ਫਾਈਨ 5ਕੇ ਡਿਸਪਲੇ :- ਇਹ ਇਕ ਥੰਡਰਬੋਲਡ ਡਿਸਪਲੇ ਹੈ। ਇਸ 27-ਇੰਚ ਆਈ.ਪੀ.ਐੱਸ. ਪੈਨਲ ਦਾ ਰੈਜ਼ੋਲਿਊਸ਼ਨ 5120x2880 ਹੈ। ਇਸ ਵਿਚ 500 ਨਿਟਸ ਵਾਧੂ ਬ੍ਰਾਈਟਨੈੱਸ ਅਤੇ ਡੀ.ਸੀ.ਆਈ.-ਪੀ3 ਕਲਰ ਸਪੇਸ ਦਾ ਸਪੋਰਟ ਮਿਲਦਾ ਹੈ। ਡਿਸਪਲੇ ਦੇ ਪਿਛਲੇ ਪਾਸੇ 5ਜੀ.ਬੀ.ਪੀ.ਐੱਸ. ਬੈਂਡਵਿੰਥ ਦੇ ਨਾਲ 4ਯੂ.ਐੱਸ.ਬੀ. ਟਾਈਪ-ਸੀ ਕੁਨੈਕਟਰ ਜਿਨ੍ਹਾਂ ''ਚੋਂ ਇਕ ਥੰਡਰਬੋਲਟ 3 ਇਨਪੁਟ ਅਤੇ ਬਾਕੀ ਦੇ 3 ਯੂ.ਐੱਸ.ਬੀ. ਜੈੱਨ 1 ਪੋਰਟਸ ਲੱਗੇ ਹਨ। ਨਵੇਂ ਮੈਕਬੁੱਕ ਪ੍ਰੋ ਦੀ ਸਕ੍ਰੀਨ ਨੂੰ ਇਸ ਡਿਸਪਲੇ ''ਤੇ ਸ਼ੇਅਰ ਕੀਤਾ ਜਾ ਸਕਦਾ ਹੈ। ਇਹ ਡਿਸਪਲੇ 85 ਵਾਟ ਦੀ ਪਾਵਰ ਪੈਦਾ ਕਰਦੀ ਹੈ ਜਿਸ ਨਾਲ ਮੈਕਬੁੱਕ ਪ੍ਰੋ ਨੂੰ ਚਾਰਜ ਵੀ ਕੀਤਾ ਜਾ ਸਕਦਾ ਹੈ। ਮੈਕ ਓ.ਐੱਸ. ਇੰਟੀਗ੍ਰੇਸ਼ਨ ਦੇ ਨਾਲ ਬ੍ਰਾਈਟਨੈੱਸ ਅਤੇ ਵਾਲਿਊਮ ਨੂੰ ਮੈਕ ਨਾਲ ਕੰਟਰੋਲ ਕਰ ਸਕਦੇ ਹੋ। 
ਅਲਟ੍ਰਾ ਫਾਈਨ 4ਕੇ ਡਿਸਪਲੇ :- ਇਹ ਥੰਡਰਬੋਲਟ ਡਿਸਪਲੇ ਨਵੀਂ ਹੈ ਅਤੇ ਇਸ ਦਾ ਸਕ੍ਰੀਨ ਸਾਈਜ਼ 21.5-ਇੰਚ ਦਾ ਹੈ ਜਿਸ ਵਿਚ ਆਈ.ਪੀ.ਐਸ. ਪੈਨਲ ਲੱਗਾ ਹੈ ਅਤੇ ਇਸ ਦਾ ਪਿਕਸਲ ਰੈਜ਼ੋਲਿਊਸ਼ਨ 4096x2304 ਹੈ। ਇਸ ਦੇ ਪਿਛਲੇ ਪਾਸੇ ਯੂ.ਐੱਸ.ਬੀ. ਟਾਈਪ-ਸੀ ਪੋਰਟਸ ਲੱਗੇ ਹਨ ਜਿਸ ਨਾਲ ਡਿਸਪਲੇ ਨੂੰ ਵੀ ਨਵੇਂ ਮੈਕਬੁੱਕ ਅਤੇ ਮੈਕਬੁੱਕ ਪ੍ਰੋ ਨਾਲ ਅਟੈਚ ਕਰ ਸਕੋਗੇ। ਐਪਲ ਵੈੱਬਸਾਈਟ ਦਾ ਦਾਅਵਾ ਹੈ ਕਿ ਮੈਕ ਓ.ਐੱਸ. ਸਿਏਰਾ 10.12.1 ਦੇ ਨਾਲ ਕੰਮ ਕਰੇਗੀ। ਇਸ ਵਿਚ ਲੱਗੇ ਯੂ.ਐੱਸ.ਬੀ. 2.0 ਪੋਰਟ 480 ਐੱਸ.ਬੀ.ਪੀ.ਐੱਸ. ਦੀ ਸਪੀਡ ਦਿੰਦੇ ਹਨ। ਇਹ 60 ਵਾਟ ਦੀ ਪਾਵਰ ਦਿੰਦਾ ਹੈ ਜਿਸ ਨਾਲ ਮੈਕ ਨੂੰ ਟਾਈਪ-ਸੀ ਨਾਲ ਕੁਨੈਕਟ ਕਰ ਸਕਦੇ ਹੋ। ਪਾਵਰ ਸਪਲਾਈ ਇਸ ਦੇ ਅੰਦਰ ਹੈ ਜਿਸ ਨਾਲ ਅਲਟ੍ਰਾ ਫਾਈਨ 5ਕੇ ਡਿਸਪਲੇ ਦੀ ਕੀਮਤ 1,300 ਡਾਲਰ ਅਤੇ ਅਲਟ੍ਰਾ ਫਾਈਨ 4ਕੇ ਡਿਸਪਲੇ ਦੀ ਕੀਮਤ 700 ਡਾਲਰ ਹੈ।

Related News