ਦਮਦਾਰ ਪ੍ਰੋਸੈਸਰ ਤੇ ਡਾਲਬੀ ਵਿਜ਼ਨ ਨਾਲ Lenovo ਦੇ ਦੋ ਨਵੇਂ ਲੈਪਟਾਪ ਲਾਂਚ, ਜਾਣੋ ਕੀਮਤ

Friday, Nov 05, 2021 - 12:58 PM (IST)

ਦਮਦਾਰ ਪ੍ਰੋਸੈਸਰ ਤੇ ਡਾਲਬੀ ਵਿਜ਼ਨ ਨਾਲ Lenovo ਦੇ ਦੋ ਨਵੇਂ ਲੈਪਟਾਪ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਟੈੱਕ ਕੰਪਨੀ ਲੇਨੋਵੋ ਨੇ ਆਪਣੇ ਦੋ ਸ਼ਾਨਦਾਰ ਲੈਪਟਾਪ Lenovo Yoga 16s ਅਤੇ Yoga Pro 14s ਕਾਰਬਨ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਲੈਪਟਾਪ ਦਾ ਡਿਜ਼ਾਇਨ ਆਕਰਸ਼ਕ ਹੈ। ਇਨ੍ਹਾਂ ਦੋਵਾਂ ਲੈਪਟਾਪ ’ਚ Ryzen ਪ੍ਰੋਸੈਸਰ ਅਤੇ ਡਾਲਬੀ ਵਿਜ਼ਨ ਸਪੋਰਟ ਕਰਨ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋਵਾਂ ਲੈਪਟਾਪ ’ਚ ਦਮਦਾਰ ਬੈਟਰੀ ਦੇ ਨਾਲ ਵਿੰਡੋਜ਼ 11 ਆਊਟ-ਆਫ-ਦਿ-ਬਾਕਸ ਦਾ ਸਪੋਰਟ ਮਿਲੇਗਾ। ਆਓ ਜਾਣਦੇ ਹਾਂ ਲੇਨੋਵੋ ਦੇ ਨਵੇਂ ਲੈਪਟਾਪ ਬਾਰੇ ਵਿਸਤਾਰ ਨਾਲ...

Lenovo Yoga Pro 14s Carbon ਦੇ ਫੀਚਰਜ਼
Lenovo Yoga Pro 14s Carbon ਲੈਪਟਾਪ 2.8K OLED ਡਿਸਪਲੇਅ ਨਾਲ ਆਉਂਦਾ ਹੈ। ਇਸ ਦਾ ਰਿਫ੍ਰੈਸ਼ ਰੇਟ 90Hz ਹੈ। ਇਸ ਦੀ ਸਕਰੀਨ ਐੱਚ.ਡੀ.ਆਰ. ਅਤੇ ਡਾਲਬੀ ਵਿਜ਼ਨ ਸਪੋਰਟ ਕਰਦੀ ਹੈ। ਇਸ ਦੀ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਇਸ ਤੋਂ ਇਲਾਵਾ ਲੇਨੋਵੋ ਯੋਗਾ ਪ੍ਰੋ 11 ਐੱਸ ਕਾਰਬਨ ’ਚ ਆਕਟਾ-ਕੋਰ AMD Ryzen 7 5800U ਪ੍ਰੋਸੈਸਰ ਮਿਲੇਗਾ।

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਯੋਗਾ ਪ੍ਰੋ 14 ਐੱਸ ’ਚ 61Whr ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿੰਗਲ ਚਾਰਜ ’ਚ 8 ਘੰਟਿਆਂ ਦਾ ਬੈਕਅਪ ਦਿੰਦੀ ਹੈ। ਇਸ ਦੀ ਬੈਟਰੀ 65 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਵਿਚ 16GB LPDDR4X ਰੈਮ, ਵਾਈ-ਫਾਈ 6 ਅਤੇ ਦੋ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ। ਇਸ ਦਾ ਭਾਰ 1.08 ਕਿਲੋਗ੍ਰਾਮ ਹੈ। 

Lenovo Yoga 16s ਦੇ ਫੀਚਰਜ਼
Lenovo Yoga 16s ਲੈਪਟਾਪ ’ਚ 16 ਇੰਚ ਦੀ 2.5K OLED ਡਿਸਪਲੇਅ ਹੈ, ਜਿਸ ਦਾ ਰਿਫ੍ਰੈਸ਼ ਰੇਟ 120hz ਕਲਰ ਡੈੱਪਥ 10 ਬਿਟ ਅਤੇ ਪੀਕ ਬ੍ਰਾਈਟਨੈੱਸ 500 ਨਿਟਸ ਹੈ। ਇਸ ਵਿਚ ਐੱਚ.ਡੀ.ਆਰ. ਅਤੇ ਡਾਲਬੀ ਵਿਜ਼ਨ ਦਾ ਸਪੋਰਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੈਪਟਾਪ ’ਚ AMD Ryzen 5800H ਪ੍ਰੋਸੈਸਰ, NVIDIA GeForce RTX 3050 ਗ੍ਰਾਫਿਕ ਕਾਰਡ, 16 ਜੀ.ਬੀ. ਰੈਮ+512 ਜੀ.ਬੀ. ਦੀ ਐੱਸ.ਐੱਸ.ਡੀ. ਸਪੋਰਟ ਮਿਲੇਗੀ। 

Lenovo Yoga 16s ਲੈਪਟਾਪ ’ਚ 75Whr ਦੀ ਬੈਟਰੀ ਹੈ। ਇਸ ਦੀ ਬੈਟਰੀ ਸਿੰਗਲ ਚਾਰਜ ’ਚ 7 ਘੰਟਿਆਂ ਦਾ ਬੈਕਅਪ ਦਿੰਦੀ ਹੈ। ਇਸ ਤੋਂ ਇਲਾਵਾ ਲੈਪਟਾਪ ’ਚ ਕੁਨੈਕਟੀਵਿਟੀ ਲਈ SB-A Gen 1, USB Type-C, HDMI, ਹੈੱਡਫੋਨ ਜੈੱਕ ਅਤੇ ਐੱਸ.ਡੀ. ਕਾਰਡ ਰੀਡਰ ਵਰਗੇ ਫੀਚਜ਼ ਦਿੱਤੇ ਗਏ ਹਨ। 

Lenovo Yoga Pro14s Carbon ਅਤੇ Lenovo Yoga 16s
Lenovo Yoga Pro14s Carbon ਲੈਪਟਾਪ ਦੀ ਕੀਮਤ 7,299 ਯੁਆਨ (ਕਰੀਬ 85,000 ਰੁਪਏ) ਅਤੇ Lenovo Yoga 16s ਦੀ ਕੀਮਤ 7,499 ਯੁਆਨ (ਕਰੀਬ 87,400 ਰੁਪਏ) ਰੱਖੀ ਗਈ ਹੈ। ਫਿਲਹਾਲ, ਇਹ ਜਾਣਕਾਰੀ ਨਵੀਂ ਮਿਲੀ ਕਿ ਇਨ੍ਹਾਂ ਦੋਵਾਂ ਲੈਪਟਾਪ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ। 


author

Rakesh

Content Editor

Related News