15 ਮਾਰਚ ਨੂੰ ਭਾਰਤ ''ਚ ਲਾਂਚ ਹੋਵੇਗਾ ''Lenovo Vibe K5 Plus''
Wednesday, Mar 02, 2016 - 12:47 PM (IST)

ਜਲੰਧਰ— ਚੀਨੀ ਮੋਬਾਇਲ ਕੰਪਨੀ ਲਿਨੋਵੋ ਹਾਲ ਹੀ ''ਚ ਪੇਸ਼ ਕੀਤੇ ਆਪਣੇ ਨਵੇਂ ਸਮਾਰਟਫੋਨ ਵਾਈਬ ਕੇ5 ਪਲੱਸ ਨੂੰ ਛੇਤੀ ਹੀ ਭਾਰਤ ''ਚ ਲਾਂਚ ਕਰੇਗੀ। ਕੰਪਨੀ ਨੇ ਭਾਰਤ ''ਚ ਲਾਂਚ ਲਈ ਪ੍ਰੈੱਸ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਹੈਂਡਸੈੱਟ ਨੂੰ ਪਿਛਲੇ ਮਹੀਨੇ ਹੀ ਐਮ.ਡਬਲਯੂ.ਸੀ 2016 ''ਚ ਪੇਸ਼ ਕੀਤਾ ਗਿਆ ਸੀ।
ਲਿਨੋਵੋ ਇੰਡੀਆ ਨੇ ਪਿਛਲੇ ਹਫਤੇ ਟਵੀਟ ਕੀਤਾ ਸੀ ਕਿ ਐਮ.ਡਬਲਯੂ.ਸੀ 2016 ''ਚ #KnockOut ਕਰਨ ਵਾਲਾ ਫੋਨ ਛੇਤੀ ਹੀ ਭਾਰਤ ਪਹੁੰਚੇਗਾ। ਤੁਸੀਂ ਕਿੰਨੇ ਉਤਸ਼ਾਹਿਤ ਹੋ? #LenovoMWC ਇਸ ਦੇ ਨਾਲ ਹੀ ਲਿਨੋਵੋ ਵਾਈਬ ਕੇ5 ਪਲੱਸ ਦੀ ਇਕ ਤਸਵੀਰ ਪੋਸਟ ਕੀਤੀ ਗਈ ਹੈ।
ਦਸ ਦਈਏ ਕਿ ਵਾਈਬ ਕੇ5 ਪਲੱਸ ਸਮਾਰਟਫੋਨ ਦੇ ਨਾਲ ਐਮ.ਡਬਲਯੂ.ਸੀ 2016 ''ਚ ਲਿਨੋਵੋ ਵਾਈਬ ਕੇ5 ਵੀ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਸਮਾਰਟਫੋਨਸ ''ਚ ਡਿਸਪਲੇ ਰੈਜ਼ੋਲਿਊਸ਼ਨ ਅਤੇ ਪ੍ਰੋਸੈਸਰ ਨੂੰ ਛੱਡ ਕੇ ਬਾਕੀ ਸਾਰੇ ਫੀਚਰ ਇਕੋ ਜਿਹੇ ਹਨ। ਦੋਹਾਂ ਸਮਾਰਟਫੋਨਸ ''ਚ 4ਜੀ ਐਲ.ਟੀ.ਈ. ਬੈਂਡ ਲਈ ਸਪੋਰਟ ਮੌਜੂਦ ਹੈ। ਹੋਰ ਕਨੈਕਟੀਵਿਟੀ ਫੀਚਰ ''ਚ ਵਾਈ-ਫਾਈ 802.11ਬੀ/ਜੀ/ਐਨ, ਬਲੂਟੂਥ 4.1, ਮਾਈਕ੍ਰੋ-ਯੂ.ਐੱਸ.ਬੀ. 2.0 ਅਤੇ ਐੱਫ.ਐਮ. ਰੇਡੀਓ ਸ਼ਾਮਲ ਹੈ। ਇਨ੍ਹਾਂ ਦੋਹਾਂ ਸਮਾਰਟਫੋਨਸ ''ਚ 2750ਐਮ.ਏ.ਐੱਚ. ਦੀ ਬੈਟਰੀ ਹੈ। ਦੋਵੇਂ ਸਮਾਰਟਫੋਨ 5.1 ਲਾਲੀਪਾਪ ''ਤੇ ਚਲਦੇ ਹਨ।
ਲਿਨੋਵੋ ਨੇ ਐਮ.ਡਬਲਯੂ.ਸੀ 2016 ''ਚ ਐਂਡ੍ਰਾਇਡ 6.0 ਮਾਰਸ਼ਮੈਲੋ ਅਤੇ ਵਿੰਡੋਜ਼ 10 ਨਾਲ ਲੈਸ ਕਈ ਟੈਬਲੇਟ ਅਤੇ ਲੈਪਟਾਪ ਲਾਂਚ ਕੀਤੇ। ਲਿਨੋਵੋ ਨੇ ਟੈਬ3 7, ਲਿਨੋਵੋ ਟੈਬ3 8 ਅਤੇ ਲਿਨੋਵੋ ਟੈਬ3 10 ਬਿਜ਼ਨੈੱਸ ਵਰਗੇ ਟੈਬਲੇਟ ਤਾਂ ਲਿਨੋਵੋ ਯੋਗਾ 710, ਫਲੈਕਸ 4 ਅਤੇ ਆਈਡੀਆਪੈਡ ਮਿਕਸ 310 ਵਰਗੇ ਲੈਪਟਾਪ ਵੀ ਲਾਂਚ ਕੀਤੇ।