ਡਿਊਲ ਫਰੰਟ ਕੈਮਰਾ ਤੇ 6GB ਰੈਮ ਨਾਲ ਲੇਨੋਵੋ S5 Pro GT ਲਾਂਚ

Wednesday, Dec 19, 2018 - 02:22 PM (IST)

ਡਿਊਲ ਫਰੰਟ ਕੈਮਰਾ ਤੇ  6GB ਰੈਮ ਨਾਲ ਲੇਨੋਵੋ S5 Pro GT ਲਾਂਚ

ਗੈਜੇਟ ਡੈਸਕ- Lenovo Z5s ਸਮਾਰਟਫੋਨ ਲਾਂਚ ਕਰਨ ਦੇ ਨਾਲ ਚੀਨੀ ਮਾਰਕੀਟ 'ਚ ਲੇਨੋਵੋ ਐੱਸ 5 ਪ੍ਰੋ ਜੀ. ਟੀ ਵੇਰੀਐਂਟ ਨੂੰ ਵੀ ਪੇਸ਼ ਕੀਤਾ ਗਿਆ। ਇਹ ਹੈਂਡਸੈੱਟ ਦੋ ਮਹੀਨੇ ਪਹਿਲਾਂ ਲਾਂਚ ਕੀਤੇ ਗਏ ਲੇਨੋਵੋ  ਐੱਸ 5 ਪ੍ਰੋ ਦਾ ਅਪਗ੍ਰੇਡ ਹੈ। ਲੇਨੋਵੋ ਐੱਸ 5 ਪ੍ਰੋ ਜੀ. ਟੀ 'ਚ ਸਨੈਪਡ੍ਰੈਗਨ 660 ਪ੍ਰੋਸੈਸਰ ਹੈ, ਜਦ ਕਿ ਪੁਰਾਣਾ ਵੇਰੀਐਂਟ ਸਨੈਪਡ੍ਰੈਗਨ 636 ਪ੍ਰੋਸੈਸਰ ਦੇ ਨਾਲ ਲਾਂਚ ਹੋਇਆ ਸੀ। ਨਵਾਂ ਜੀ. ਟੀ ਵੇਰੀਐਂਟ ਆਊਟ ਆਫ ਬਾਕਸ ਜੇ. ਡੀ. ਯੂ. ਆਈ. 10 'ਤੇ ਚੱਲੇਗਾ ਤੇ ਇਸ ਦਾ 4 ਜੀ. ਬੀ ਰੈਮ ਵੇਰੀਐਂਟ ਵੀ ਹੋਵੇਗਾ। ਬਾਕੀ ਸਪੈਸੀਫਿਕੇਸ਼ਨ ਪੁਰਾਣੇ ਵੇਰੀਐਂਟ ਵਾਲੇ ਹੀ ਹਨ। 

ਲੇਨੋਵੋ ਐੱਸ 5 ਪ੍ਰੋ ਜੀ. ਟੀ ਦੀ ਕੀਮਤ
ਲੇਨੋਵੋ ਐੱਸ 5 ਪ੍ਰੋ ਜੀ. ਟੀ ਦੇ 4 ਜੀ. ਬੀ. ਰੈਮ ਤੇ 64 ਜੀ. ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 1,198 ਚੀਨੀ ਯੂਆਨ (ਕਰੀਬ 12,100 ਰੁਪਏ) ਹੈ। ਇਸ ਦਾ 6 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ਼ ਵੇਰੀਐਂਟ 1,298 ਚੀਨੀ ਯੂਆਨ (ਕਰੀਬ 13,100 ਰੁਪਏ) 'ਚ ਵੇਚਿਆ ਜਾਵੇਗਾ। ਡਿਵਾਈਸ ਨੂੰ ਤਿੰਨ ਰੰਗਾਂ 'ਚ ਉਪਲੱਬਧ ਕਰਾਇਆ ਗਿਆ ਹੈ- ਬਲੈਕ, ਗੋਲਡ ਤੇ ਬਲੂ। 

ਲੇਨੋਵੋ ਐੱਸ 5 ਪ੍ਰੋ ਜੀ. ਟੀ ਸਪੈਸੀਫਿਕੇਸ਼ਨ
ਲੇਨੋਵੋ ਐੱਸ 5 ਪ੍ਰੋ ਜੀ. ਟੀ. ਆਊਟ ਆਫ ਬਾਕਸ ਐਂਡ੍ਰਾਇਡ 8.1 ਓਰੀਓ 'ਤੇ ਅਧਾਰਿਤ ਜੇ. ਡੀ ਯੂ. ਆਈ 10 'ਤੇ ਚੱਲੇਗਾ। ਇਹ ਹਾਇ-ਬਰਿਡ ਡਿਊਲ ਸਿਮ ਸਲਾਟ ਦੇ ਨਾਲ ਆਉਂਦਾ ਹੈ। ਇਸ 'ਚ 6.2 ਇੰਚ ਦੀ ਫੁੱਲ-ਐੱਚ. ਡੀ+ (1080x2246 ਪਿਕਸਲ) ਡਿਸਪਲੇਅ ਹੈ, ਉਹ ਵੀ 18.7:9 ਆਸਪੈਕਟ ਰੇਸ਼ਿਓ ਦੇ ਨਾਲ। ਹੈਂਡਸੈੱਟ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ। ਇਸ ਦੇ ਨਾਲ 4 ਜੀ. ਬੀ. ਰੈਮ ਤੇ 6 ਜੀ. ਬੀ ਰੈਮ ਦੀ ਆਪਸ਼ਨ ਹੈ। ਦੋਨਾਂ ਹੀ ਵੇਰੀਐਂਟ ਦੀ ਇਨਬਿਲਟ ਸਟੋਰੇਜ 64 ਜੀ. ਬੀ ਹੈ ਤੇ ਜ਼ਰੂਰਤ ਪੈਣ 'ਤੇ 256 ਜੀ. ਬੀ ਤੱਕ ਦੀ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੋਵੇਗਾ।

ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਇਮਰੀ ਸੈਂਸਰ 20 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 12 ਮੈਗਾਪਿਕਸਲ ਦਾ ਹੈ। ਸੈਲਫੀ ਦੇ ਸ਼ੌਕੀਨਾ ਲਈ  ਡਿਊਲ ਫਰੰਟ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇੱਥੇ 20 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਸੈਂਸਰ ਮੌਜੂਦ ਹੈ। ਫਰੰਟ ਸੈਂਸਰ ਇੰਫਰਾਰੈੱਡ ਪਾਵਰਡ ਫੇਸ ਅਨਲਾਕ ਫੀਚਰ ਤੋਂ ਇਲਾਵਾ ਏ. ਆਈ ਪੋਰਟ੍ਰੇਟ, ਬਿਊਟੀ ਤੇ 3ਡੀ ਐਬੀਅੰਟ ਲਾਈਟਨਿੰਗ ਨਾਲ ਲੈਸ ਹੈ। 


Related News