13MP ਰਿਅਰ ਕੈਮਰਾ ਨਾਲ ਭਾਰਤ ''ਚ ਲਾਂਚ ਹੋਇਆ Lenovo Phab 2

Tuesday, Dec 06, 2016 - 02:41 PM (IST)

13MP ਰਿਅਰ ਕੈਮਰਾ ਨਾਲ ਭਾਰਤ ''ਚ ਲਾਂਚ ਹੋਇਆ Lenovo Phab 2

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਭਾਰਤ ''ਚ ਆਪਣੇ ਫੈਬ 2 ਸਮਾਰਟਫੋਨ ਨੂੰ 11,999 ਰੁਪਏ ''ਚ ਲਾਂਚ ਕਰ ਦਿੱਤਾ। ਲਿਨੋਵੋ ਫੈਬ 2 ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਸ਼ੁੱਕਰਵਾਰ ਤੋਂ ਮਿਲੇਗਾ। ਫਿਲਹਾਲ, ਕੰਪਨੀ ਨੇ ਟੈਂਗੋ ਸਪੋਰਟ ਦੇ ਨਾਲ ਆਉਣ ਵਾਲੇ ਫੈਬ 2 ਪ੍ਰੋ ਨੂੰ ਭਾਰਤ ''ਚ ਲਾਂਚ ਕਰਨ ਦੇ ਸੰਬੰਧ ''ਚ ਕੁੱਝ ਨਹੀਂ ਦੱਸਿਆ ਹੈ।

 

ਲਿਨੋਵੋ ਫੈਬ 2 ਸਪੈਸੀਫਿਕੇਸ਼ਨ

- 6.4 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ।

- 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ - ਐੱਮ. ਟੀ 8735 ਪ੍ਰੋਸੈਸਰ

- 3 ਜੀ. ਬੀ ਰੈਮ

- ਇਨ-ਬਿਲਟ ਸਟੋਰੇਜ਼ 32 ਜੀ. ਬੀ।

- 128 ਜੀ. ਬੀ ਤੱਕ ਕਾਰਡ ਸਪੋਰਟ।- 13 ਮੈਗਾਪਿਕਸਲ ਦੇ ਰਿਅਰ ਕੈਮਰਾ ਅਤੇ ਐੱਲ. ਈ. ਡੀ ਫਲੈਸ਼

- ਸੈਲਫੀ ਲਈ 5 ਮੈਗਾਪਿਕਸਲ ਦਾ ਸੈਂਸਰ।

- ਐਂਡ੍ਰਾਇਡ 6.0 ਮਾਰਸ਼ਮੈਲੋ

- ਹਾਇ-ਬਰਿਡ ਡਿਊਲ-ਸਿਮ ਸਲਾਟ

- ਡਾਇਮੇਂਸ਼ਨ 175x88.5x9.6 ਮਿਲੀਮੀਟਰ

- ਭਾਰ 225 ਗਰਾਮ ।

- 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.0 ਅਤੇ ਜੀ. ਪੀ. ਐੱਸ ਸਪੋਰਟ। 

- ਬੈਟਰੀ 4050 ਐੱਮ. ਏ. ਐੱਚ ।


Related News