Lenovo ਨੇ ਲਾਂਚ ਕੀਤੇ ਇਹ ਪ੍ਰੋਡਕਟਸ, ਆਵਾਜ਼ ਨਾਲ ਹੋਣਗੇ ਕੰਟਰੋਲ

Friday, Dec 06, 2019 - 01:19 AM (IST)

Lenovo ਨੇ ਲਾਂਚ ਕੀਤੇ ਇਹ ਪ੍ਰੋਡਕਟਸ, ਆਵਾਜ਼ ਨਾਲ ਹੋਣਗੇ ਕੰਟਰੋਲ

ਗੈਜੇਟ ਡੈਸਕ—ਚੀਨ ਦੀ ਤਕਨਾਲੋਜੀ ਕੰਪਨੀ ਲੈਨੋਵੋ ਨੇ ਆਪਣੀ ਸਮਾਰਟ ਡਿਵਾਈਸੇਜ ਦੀ ਰੇਂਜ 'ਚ ਕੁਝ ਨਵੇਂ ਪ੍ਰੋਡਕਟਸ ਜੋੜੇ ਹਨ। ਕੰਪਨੀ ਨੇ 7 ਇੰਚ ਦੀ ਲੈਨੋਵੋ ਸਮਾਰਟ ਡਿਸਪਲੇਅ, ਲੈਨੋਵੋ ਸਮਾਰਟ ਬਲੱਬ ਅਤੇ ਲੈਨੋਵੋ ਸਮਾਰਟ ਕੈਮਰਾ ਲਾਂਚ ਕੀਤਾ। ਇਹ ਤਿੰਨੋਂ ਸਮਾਰਟਫੋਨ ਡਿਵਾਈਸ ਗੂਗਲ ਅਸਿਸਟੈਂਟ ਦੇ ਨਾਲ ਆਉਂਦੇ ਹਨ। 7 ਇੰਚ ਦੀ ਸਮਾਰਟ ਡਿਸਪਲੇਅ ਦੀ ਕੀਮਤ 8,999 ਰੁਪਏ ਰੱਖੀ ਗਈ ਹੈ ਜਿਸ ਨੂੰ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ Lenovo.com , ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ਅਤੇ ਲੈਨੋਵੋ ਸਟੋਰਸ ਤੋਂ ਖਰੀਦਿਆ ਜਾ ਸਕੇਗਾ। ਸਮਾਰਟ ਬਲੱਬ ਅਤੇ ਸਮਾਰਟ ਕੈਮਰਾ ਦੀ ਕੀਮਤ ਦਾ ਖੁਲਾਸਾ ਅਜੇ ਤਕ ਨਹੀਂ ਕੀਤਾ ਗਿਆ ਹੈ।

PunjabKesari

ਲੈਨੋਵੋ ਸਮਾਰਟ ਬਲੱਬ
ਇਸ ਸਮਾਰਟ ਬਲੱਬ ਦੀ ਖਾਸ ਗੱਲ ਹੈ ਕਿ ਇਸ 'ਚ ਸਿਰਫ ਲਾਈਟ ਨੂੰ ਹੀ ਨਹੀਂ, ਕਲਰ, ਤਾਪਮਾਨ ਅਤੇ ਬ੍ਰਾਈਟਨੈਸ ਨੂੰ ਵੀ ਆਵਾਜ਼ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਘਰ ਨੂੰ ਲਾਈਟ ਨੂੰ ਮੂਡ ਅਤੇ ਸਮੇਂ ਦੇ ਹਿਸਾਬ ਨਾਲ ਬਦਲ ਸਕਦੇ ਹੋ। ਇਸ ਬਲੱਬ ਨੂੰ ਲੈਨੋਵੋ Link app ਜਾਂ ਆਵਾਜ਼ਾ ਰਾਹੀਂ ਕੰਟਰੋਲ ਕਰ ਸਕੋਗੇ।

PunjabKesari

ਲੈਨੋਵੋ ਸਮਾਰਟ ਡਿਸਪਲੇਅ
ਇਸ 7 ਇੰਚ ਦੀ ਸਮਾਰਟ ਡਿਸਪਲੇਅ ਰਾਹੀਂ ਯੂਜ਼ਰਸ 5000 ਤੋਂ ਜ਼ਿਆਦਾ ਹੋਮ ਡਿਵਾਈਸੇਸ ਨੂੰ ਕੰਟਰੋਲ, ਵੀਡੀਓ ਕਾਲਿੰਗ ਅਤੇ ਬੱਚਿਆਂ ਦੇ ਰੂਮ ਦੀ ਦੇਖ-ਰੇਖ ਵਰਗੇ ਕੰਮ ਕਰ ਸਕਦੇ ਹਨ। ਇਸ ਨਾਲ ਕੈਮਰਾ ਕੁਨੈਕਟ ਕਰਕੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਦਰਵਾਜ਼ੇ 'ਤੇ ਕੌਣ ਹੈ।

PunjabKesari

ਲੈਨੋਵੋ ਸਮਾਰਟ ਕੈਮਰਾ
ਇਸ ਸਮਾਰਟ ਕੈਮਰੇ ਰਾਹੀਂ ਵਾਇਡ ਐਂਗਲ ਵਿਊ ਨਾਲ ਹਾਈ-ਰੈਜੋਲਿਉਸ਼ਨ ਦੀਆਂ ਤਸਵੀਰਾਂ ਆਉਂਦੀਆਂ ਹਨ। ਇਸ ਨਾਲ ਤੁਸੀਂ 355 ਡਿਗਰੀ ਵਿਊ ਕੈਪਚਰ ਕਰ ਸਕਦੇ ਹੋ। ਇਸ ਕੈਮਰੇ 'ਚ 20 ਮੀਟਰ ਤਕ ਇੰਫਰਾਰੈੱਡ ਨਾਈਟ ਵਿਜ਼ਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਹ ਕੈਮਰਾ ਬਿਲਟ-ਇਨ-ਮਾਈਕ ਅਤੇ ਸਪੀਕਰ ਨਾਲ ਆਉਂਦਾ ਹੈ। ਯੂਜ਼ਰਸ ਆਪਣੀ ਆਵਾਜ਼ ਨਾਲ ਹੀ ਇਸ ਕੈਮਰੇ ਨੂੰ ਕੰਟਰੋਲ ਕਰ ਸਕਦੇ ਹਨ।


author

Karan Kumar

Content Editor

Related News