ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 1000 ਰੁਪਏ ਦੀ ਛੋਟ
Thursday, Jun 09, 2016 - 06:07 PM (IST)

ਜਲੰਧਰ— ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਆਪਣੇ ਕੇ4 ਨੋਟ ਸਮਾਰਟਫੋਨ ਨੂੰ 11,999 ਰੁਪਏ ਦੀ ਕੀਮਤ ''ਚ ਜਨਵਰੀ ''ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ''ਤੇ ਅੱਜ ਦੇ ਦਿਨ ਲਈ 1000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਜਿਸ ਨਾਲ ਇਸ ਦੀ ਕੀਮਤ 10,999 ਰੁਪਏ ਰਹਿ ਗਈ ਹੈ। ਇਸ ਨੂੰ ਤੁਸੀਂ ਐਮੇਜ਼ਾਨ ਇੰਡੀਆ ਤੋਂ ਖਰੀਦ ਸਕਦੇ ਹੋ।
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ-ਇਸ ਸਮਾਰਟਫੋਨ ''ਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਮੌਜੂਦ ਹੈ ਜਿਸ ''ਤੇ ਕਾਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ।
ਪ੍ਰੋਸੈਸਰ- ਇਸ ਵਿਚ 64-ਬਿਟ ਮੀਡੀਆਟੈੱਕ ਐੱਮ.ਟੀ.6753 ਆਕਟਾ-ਕੋਰ ਪ੍ਰੋਸੈਸਰ ਸ਼ਾਮਲ ਹੈ।
ਰੈਮ- 3ਜੀ.ਬੀ.
ਮੈਮਰੀ- 16ਜੀ.ਬੀ. ਇੰਟਰਨਲ ਮੈਮਰੀ (128ਜੀ.ਬੀ. ਐਕਪੈਂਡੇਬਲ ਮੈਮਰੀ)।
ਕੈਮਰਾ- ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਬੈਟਰੀ- ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।