4,050mAh ਬੈਟਰੀ ਵਾਲਾ Lenovo K10 Plus ਲਾਂਚ, ਜਾਣੋ ਕੀਮਤ
Monday, Sep 23, 2019 - 11:44 AM (IST)

ਗੈਜੇਟ ਡੈਸਕ– ਚਾਈਨੀਜ਼ ਇਲੈਕਟ੍ਰੋਨਿਕਸ ਕੰਪਨੀ ਲੇਨੋਵੋ ਨੇ ਭਾਰਤ ’ਚ ਆਪਣਾ ਬਜਟ-ਰੇਂਜ ਸਮਾਰਟਫੋਨ Lenovo K10 Plus ਲਾਂਚ ਕਰ ਦਿੱਤਾ ਹੈ। ਨਾਲ ਹੀ ਇਹ ਵੀ ਕਨਫਰਮ ਹੋ ਗਿਆ ਹੈ ਕਿ ਟ੍ਰਿਪਲ ਕੈਮਰਾ ਵਾਲੇ ਇਸ ਫੋਨ ਦਾ ਸਿਰਫ ਇਕ (4 ਜੀ.ਬੀ.) ਰੈਮ ਵੇਰੀਐਂਟ ਬਾਜ਼ਾਰ ’ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ, ਜਿਥੇ ਇਸ ਦੀ ਸੇਲ 30 ਸਤੰਬਰ ਨੂੰ ਦਪਹਿਰ 12 ਵਜੇ ਬਿਗ ਬਿਲੀਅਨ ਡੇਅ ਸੇਲ ਈਵੈਂਟ ’ਚ ਹੀ ਸ਼ੁਰੂ ਹੋਵੇਗੀ। ਲੇਨੋਵੋ ਅਤੇ ਫਲਿਪਕਾਰਟ ਕਈ ਲਾਂਚ ਆਫਰਜ਼ ਵੀ ਇਸ ਡਿਵਾਈਸ ’ਤੇ ਦੇ ਰਹੇ ਹਨ, ਜਿਨ੍ਹਾਂ ਨੂੰ ਡਿਵਾਈਸ ਦੇ ਲਿਸਟਿੰਗ ਪੇਜ ’ਤੇ ਦੇਖਿਆ ਜਾ ਸਕਦਾ ਹੈ।
ਕੀਮਤ
ਲੇਨੋਵੋ ਦੇ ਇਸ ਸਮਾਰਟਫੋਨ ਦਾ ਇਕ ਹੀ ਵੇਰੀਐਂਟ ਬਾਜ਼ਾਰ ’ਚ ਖਰੀਦਿਆ ਜਾ ਸਕੇਗਾ। 4 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਇਸ ਸਮਾਰਟਫੋਨ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਗਾਹਕਾਂ ਨੂੰ ਈ.ਐੱਮ.ਆਈ. ਆਪਸ਼ਨ ਤੋਂ ਇਲਾਵਾ ਐਕਸਚੇਂਜ ਡਿਸਕਾਊਂਟ ਵੀ ਮਿਲ ਸਕਦਾ ਹੈ। ਲੇਨੋਵੋ ਨੇ ਇਹ ਡਿਵਾਈਸ ਬਜਟ ਪ੍ਰਾਈਜ਼ ਸੈਗਮੈਂਟ ’ਚ ਉਤਾਰਿਆ ਹੈ, ਜਿਥੇ ਇਸ ਦਾ ਮੁਕਾਬਲਾ ਸ਼ਾਓਮੀ, ਰਿਅਲਮੀ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨਾਲ ਹੋਵੇਗਾ।
ਫੀਚਰਜ਼
ਫੋਨ ’ਚ 6.22 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜੋ ਫੁਲ-ਐੱਚ.ਡੀ. ਪਲੱਸ (1080x2340 ਪਿਕਸਲ) ਰੈਜ਼ੋਲਿਊਸ਼ਨ ਦੇ ਨਾਲ ਮਿਲੇਗਾ। ਇਸ ਸਮਾਰਟਫੋਨ ’ਚ ਲੇਨੋਵੋ ਨੇ ਕੁਆਲਕਾਮ ਸਨੈਪਡ੍ਰੈਗਨ 632 ਆਕਟਾ-ਕੋਰ ਪ੍ਰੋਸੈਸਰ ਦਿੱਤਾ ਹੈ। ਇਸ ਵਿਚ 4 ਜੀ.ਬੀ. ਰੈਮ+64 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਲੇਨੋਵੋ ਨੇ ਇਸ ਸਮਾਰਟਫੋਨ ’ਚ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ 13 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ ਇਕ 5 ਮੈਗਾਪਿਕਸਲ ਸੈਂਸਰ ਡੈੱਫਥ ਮੈਪਿੰਗ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ ਯੂਜ਼ਰਜ਼ ਨੂੰ ਐਂਡਰਾਇਡ 9 ਪਾਈ ਬੇਸਡ ZUI 11 ਦਿੱਤਾ ਜਾਵੇਗਾ। ਇਸ ਵਿਚ 4,050mAh ਦੀ ਬੈਟਰੀ ਲੰਬੇ ਬੈਕਅਪ ਲਈ ਦਿੱਤੀ ਗਈ ਹੈ।