Leeco Le Pro 3 ਦਾ ਨਵਾਂ ਵੇਰੀਅੰਟ ਲਾਂਚ, ਜਾਣੋ ਸਪੈਸੀਫਿਕੇਸ਼ਨ

Wednesday, Mar 08, 2017 - 06:48 PM (IST)

Leeco Le Pro 3 ਦਾ ਨਵਾਂ ਵੇਰੀਅੰਟ ਲਾਂਚ, ਜਾਣੋ ਸਪੈਸੀਫਿਕੇਸ਼ਨ
ਜਲੰਧਰ- ਲੇਈਕੋ ਨੇ ਆਪਣੇ ਲੇ ਪ੍ਰੋ 3 ਸਮਾਰਟਫੋਨ ਦਾ ਇਕ ਨਵਾਂ ਵੇਰੀਅੰਟ ''ਏਲੀਟ'' ਚੀਨ ''ਚ ਲਾਂਚ ਕਰ ਦਿੱਤਾ ਹੈ। ਲੇਈਕੋ ਲੇ ਪ੍ਰੋ 3 ਏਲੀਟ ਸਮਾਰਟਫੋਨ ਦੀ ਕੀਮਤ 1,699 ਚੀਨੀ ਯੁਆਨ (ਕਰੀਬ 17,000 ਰੁਪਏ) ਲੇਈਕੋ ਲੇ ਪ੍ਰੋ 3 ਏਲੀਟ ਸਮਾਰਟਫੋਨ ਚੀਨ ''ਚ ਕੰਪਨੀ ਦੇ ਆਨਲਾਈਨ ਸਟੋਰ ''ਤੇ ਖਰੀਦਣ ਲਈ ਉਪਲੱਬਧ ਹੈ। ਕੰਪਨੀ ਨੇ ਘੱਟ ਬਿਹਤਰੀਨ ਚਿੱਪਸੈੱਟ ਅਤੇ ਐੱਨ.ਐੱਫ.ਸੀ. ਦੀ ਕਮੀਂ ਦੇ ਚੱਲਦੇ ਓਰਿਜਨਲ ਲੇ ਪ੍ਰੋ 3 ਦੀ ਕੀਮਤ ਦੀ ਤੁਲਨਾ ''ਚ ਨਵੇਂ ਫੋਨ ਦੀ ਕੀਮਤ ''ਚ ਕਰੀਬ 100 ਡਾਲਰ ਦੀ ਕਮੀਂ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਫੋਨ ਦੇ ਨਾਲ ਲੇਈਕੋ ਦੀ ਸਟਰੀਮਿੰਗ ਸਰਵਿਸ ਲਈ ਤਿੰਨ ਮਹੀਨੇ ਦਾ ਸਬਸਕ੍ਰਿਪਸ਼ਨ ਮੁਫਤ ਦੇ ਰਹੀ ਹੈ। 
 
Leeco Le Pro 3 Elite ਦੇ ਫੀਚਰਜ਼
ਡਿਸਪਲੇ - 5.50-ਇੰਚ (1080x1920 ਪਿਕਸਲ) ਰੈਜ਼ੋਲਿਊਸ਼ਨ 
ਪ੍ਰੋਸੈਸਰ - ਸਨੈਪਡਰੈਗਨ 820
ਰੈਮ            - 4ਜੀ.ਬੀ.
ਸਟੋਰੇਜ - 32ਜੀ.ਬੀ.
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੈਮਰਾ         - 16MP ਰਿਅਰ ਅਤੇ 8MP ਦਾ ਫਰੰਟ
ਬੈਟਰੀ         - 4070 ਐੱਮ.ਏ.ਐੱਚ.
ਭਾਰ           - 175 ਗ੍ਰਾਮ

Related News