LeEco ਨੇ ਲਾਂਚ ਕੀਤਾ ਆਪਣਾ ਪਹਿਲਾ 4K ਐਕਸ਼ਨ ਕੈਮਰਾ
Tuesday, Jan 10, 2017 - 02:42 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ LeEco ਨੇ ਆਪਣੀ ਪ੍ਰੋਡਕਟ ਲਿਸਟ ''ਚ ਇਕ ਨਵਾਂ ਡਿਵਾਈਸ ਜੋੜਦੇ ਹੋਏ LeEco Liveman C1 ਕੈਮਰਾ ਲਾਂਚ ਕੀਤਾ ਹੈ। ਇਹ ਕੈਮਰਾ 4ਕੇ ਵੀਡੀਓ ਨੂੰ 30 ਫਰੇਮ ਪਰ-ਸੈਕਿੰਡ ''ਤੇ ਰਿਕਾਰਡ ਕਰ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕੈਮਰਾ 28 ਜਨਵਰੀ ਤੋਂ ਪਹਿਲਾਂ ਚੀਨ ''ਚ ਉਪਲੱਬਧ ਹੋ ਜਾਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।
LeEco ਦੇ ਇਸ ਕੈਮਰੇ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਇਕ ਵਾਟਰਪਰੂਫ ਕੇਸ ਦੇ ਨਾਲ ਆਉਂਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਕੈਮਰੇ ਦੀ ਵਰਤੋਂ ਪਾਣੀ ਦੇ ਅੰਦਰ ਵੀ ਕਰ ਸਕਦੇ ਹੋ ਪਰ ਧਿਆਨ ਰਹੇ ਕਿ ਪਾਣੀ ਦੀ ਢੁੰਘਾਈ 40 ਮੀਟਰ ਤੋਂ ਜ਼ਿਆਦਾ ਨਾ ਹੋਵੇ। ਕੈਮਰੇ ਦੀ ਇਕ ਹੋ ਖਾਸ ਗੱਲ ਇਹ ਹੈ ਕਿ ਇਸ ਵਿਚ ਜੀ-ਸੈਂਸਰ ਲੱਗਾ ਹੋਇਆ ਹੈ ਜੋ ਮੂਵਮੈਂਟ ਮਹਿਸੂਸ ਕਰਨ ''ਤੇ ਆਪਣੇ ਆਪ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੰਦਾ ਹੈ। ਲੀਕੋ ਨੇ ਇਸ ਕੈਮਰੇ ''ਚ 1.8-ਇੰਚ ਦੀ ਟੱਚਸਕਰੀਨ ਡਿਸਪਲੇ ਲਗਾਈ ਹੈ। ਕੈਮਰੇ ''ਚ 1050 ਐੱਮ.ਏ.ਐੱਚ. ਦੀ ਬੈਟਰੀ ਲਗਾਈ ਗਈ ਹੈ। ਇਸ ਵਿਚ 16 ਮੈਗਾਪਿਕਸਲ ਦਾ ਕੈਮਰਾ ਸੈਂਸਰ 140-ਡਿਗਰੀ ਵਿਊ ਦੇ ਨਾਲ ਲੱਗਾ ਹੈ। ਕੁਨੈਕਟੀਵਿਟੀ ਲਈ ਇਸ ਕੈਮਰੇ ''ਚ ਵਾਈ-ਫਾਈ, ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਅਤੇ ਮਾਈਕ੍ਰੋ-ਐੱਚ.ਡੀ.ਐੱਮ.ਆਈ. ਪੋਰਟ ਦਿੱਤਾ ਗਿਆ ਹੈ।