ਰਾਤ ਨੂੰ ਦਿਨ ''ਚ ਬਦਲੇਗੀ LED ਚਿਪਸ ਤਕਨਾਲੋਜੀ

11/26/2015 3:33:45 PM

ਜਲੰਧਰ— ਆਮ ਤੌਰ ''ਤੇ ਫਲੈਸ਼ ਲਾਈਟ ਦੀ ਵਰਤੋਂ ਰਸਤਾ ਦਿਖਾਉਣ ਲਈ ਕੀਤੀ ਜਾਂਦੀ ਹੈ ਪਰ ਹੁਣ ਅਜਿਹੀ ਹੈਂਡਹੈਲਡ ਫਲੈਸ਼ ਲਾਈਟ ਬਣਾਈ ਗਈ ਹੈ ਜੋ ਆਪਣੀ ਰੌਸ਼ਨੀ ਨਾਲ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਫਲੈਸ਼ ਲਾਈਟ ਰਾਤ ਨੂੰ ਦਿਨ ''ਚ ਬਦਲਣ ਦੀ ਤਾਕਤ ਰੱਖਦੀ ਹੈ। ਇਸ ਨੂੰ Youtube ਦੇ ਯੂਜ਼ਰ rctestflight ਨੇ ਬਣਾਇਆ ਹੈ ਅਤੇ ਇਸ ਨੂੰ ਵਰਲਡ ਬ੍ਰਾਈਟੈਸਟ ਫਲੈਸ਼ ਲਾਈਟ ਦਾ ਨਾਂ ਵੀ ਦਿੱਤਾ ਗਿਆ ਹੈ। 
rctestflight ਨੇ ਇਸ ਵਿਚ 100-Watt ਦੀਆਂ 10 LED chips ਨੂੰ ਕਨੈੱਕਟ ਕੀਤਾ ਹੈ ਜੋ ਹੀਟ ਨੂੰ ਪੈਦਾ ਕਰਦੀ ਹੈ, ਇਸ ਨੂੰ ਅਲਮੀਨੀਅਮ ਬਾਰਸ ਦੀ ਮਦਦ ਨਾਲ ਮੈਨੇਜ ਕੀਤਾ ਜਾਂਦਾ ਹੈ ਨਹੀਂ ਤਾਂ ਇਹ ਆਨ ਕਰਦੇ ਸਮੇਂ ਹੀ ਗਰਮ ਹੋ ਜਾਂਦੀ ਹੈ। ਇਸ ਦੀ ਬੈਟਰੀ 10 ਮਿੰਟ ਦਾ ਗਲੋ-ਟਾਈਮ ਦਿੰਦੀ ਹੈ ਅਤੇ ਇਸ ਦਾ ਭਾਰ 4.5 ਕਿਲੋ ਹੈ ਜਿਸ ਨਾਲ ਤੁਸੀਂ ਇਸ ਨੂੰ ਆਸਾਨੀ ਨਾਲ ਫੜ੍ਹ ਕੇ ਚਲਾ ਸਕਦੇ ਹੋ। 
LED chips ਵਾਲੀ ਇਹ ਲਾਈਟ ਬੱਦਲਾਂ ਤੱਕ ਪਹੁੰਚਣ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਨਾਲ ਇਕ ਹੀ ਸਮੇਂ ''ਚ ਪੂਰੇ ਪਹਾੜ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਨੂੰ ਯੂਜ਼ ਕਰਦੇ ਸਮੇਂ ਹਮੇਸ਼ਾ ਧਿਆਨ ਰਹੇ ਕਿ ਇਸ ਨੂੰ ਵ੍ਹੀਕਲ ''ਤੇ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਸਾਹਮਣੇ ਵਾਲੇ ਨੂੰ 100 ਫੁੱਟ ਦੀ ਦੂਰੀ ਤੱਕ ਦੇਖਣ ਵਿਚ ਸਮੱਸਿਆ ਹੋਵੇਗੀ ਜਿਸ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਹੈ।


Related News