ਜਾਣੋ ਰਿਲਾਇੰਸ ਜਿਓ ਸਿਮ ਦੀ ਹੋਮ ਡਿਲੀਵਰੀ ਦਾ ਪੂਰਾ ਸੱਚ
Wednesday, Nov 02, 2016 - 12:39 PM (IST)

ਜਲੰਧਰ- ਰਿਲਾਇੰਸ ਜਿਓ ਵੈਲਕਮ ਆਫਰ ਤਹਿਤ ਵੱਡੇ ਪੱਧਰ ''ਤੇ ਲੋਕ ਜਿਓ ਦੀ ਸਿਮ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ''ਚ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਖਬਰਾਂ ਆਉਣ ਲੱਗੀਆਂ ਕਿ ਜਲਦੀ ਹੀ ਕੰਪਨੀ ਯੂਜ਼ਰਸ ਦੇ ਘਰ ''ਚ ਸਿਮ ਦੀ ਡਿਲੀਵਰੀ ਕਰਨ ਦੀ ਤਿਆਰੀ ''ਚ ਹੈ। ਆਓ ਜਾਣਦੇ ਹਾਂ ਇਸ ਖਬਰ ਦੀ ਸੱਚਾਈ ਕੀ ਹੈ-
ਮੰਗਲਵਾਰ ਸਵੇਰ ਤੋਂ ਹੀ ਇਸ ਤਰ੍ਹਾਂ ਦੇ ਮੈਸੇਜ ਜਾਂ ਖਬਰਾਂ ਕਈ ਵੈੱਬਸਾਈਟਾਂ ''ਤੇ ਦਿਖਾਈ ਦੇ ਰਹੀਆਂ ਹਨ ਜਿਨ੍ਹਾਂ ''ਚ ਯੂਜ਼ਰਸ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਓ ਜਲਦੀ ਹੀ ਇਕ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰਨ ਵਾਲੀ ਹੈ ਜਿਸ ਦੀ ਮਦਦ ਨਾਲ ਜਿਓ ਸਿਮ ਦੀ ਹੋਮ ਡਿਲੀਵਰੀ ਕੀਤੀ ਜਾਵੇਗੀ। ਇਨ੍ਹਾਂ ਰਿਪੋਰਟਾਂ ''ਚ ਦੱਸਿਆ ਗਿਆ ਹੈ ਕਿ ਯੂਜ਼ਰ ਨੂੰ ਫੋਨ ''ਚ ''ਮਾਈ ਜਿਓ'' ਐਪ ਇੰਸਟਾਲ ਕਰਨ ਤੋਂ ਬਾਅਦ ਵੈਲਕਮ ਆਪਰ ਕੋਡ ਜਨਰੇਟ ਕਰਨਾ ਹੋਵੇਗਾ ਅਤੇ ਆਪਣੀ ਪਰਸਨਲ ਜਾਣਕਾਰੀ ਭਰਦੇ ਹੀ ਰਿਲਾਇੰਸ ਜਿਓ ਐਗਜ਼ੀਕਿਊਟਿਵ ਤੁਹਾਡੇ ਕੋਲੋ ਤੁਹਾਡਾ ਆਧਾਰ ਕਾਰਡ ਨੰਬਰ ਮੰਗੇਗਾ। 15 ਮੰਟਾਂ ''ਚ ਤੁਹਾਡੀ ਸਿਮ ਐਕਟਿਵੇਟ ਹੋ ਜਾਵੇਗੀ।
ਅਸੀਂ ਜਦੋਂ ਇਸ ਪੂਰੀ ਵਾਇਰਲ ਹੁੰਦੀ ਖਬਰ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਾਇਆ ਕਿ ਜਿਓ ਦੀ ਵੈੱਬਸਾਈਟ ''ਚ ਕੰਪਨੀ ਨੇ ਅਜਿਹੀ ਕਿਸੇ ਵੀ ਸੇਵਾ ਦਾ ਜ਼ਿਕਰ ਨਹੀਂ ਕੀਤਾ ਹੈ ਜਿਸ ਤਹਿਤ ਸਿਮ ਦੀ ਹੋਮ ਡਿਲੀਵਰੀ ਕੀਤੀ ਜਾਵੇ। ਇਸ ਦੇ ਨਾਲ ਹੀ ਜਿਓ ਵੱਲੋਂ ਕਿਸੇ ਵੀ ਅਧਿਕਾਰੀ ਨੇ ਹੁਣ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜਿਓ ਸਿਮ ਦੇ ਨਾਂ ''ਤੇ ਲੋਕਾਂ ਨੂੰ ਗੁਮਰਾਹ ਅਤੇ ਧੋਖਾ ਦੇ ਕੇ ਵੈੱਬਸਾਈਟਾਂ ਵੱਲੋਂ ਕਲਿੱਕਸ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਅਜਿਹਾ ਜ਼ਰੂਰ ਹੋ ਸਕਦਾ ਹੈ ਕਿ ਕੰਪਨੀ ਇਸ ਤਰ੍ਹਾਂ ਦੀਆਂ ਵਾਇਰਲ ਹੋਈਆਂ ਖਬਰਾਂ ਨੂੰ ਲੈ ਕੇ ਕੋਈ ਅਜਿਹੀ ਆਪਸ਼ਨ ਕੱਢੇ ਜਿਸ ਨਾਲ ਲੋਕਾਂ ਨੂੰ ਸਿਮ ਲੈਣ ਲਈ ਲੰਬੀਆਂ ਲਾਈਨਾਂ ''ਚ ਲੱਗਨਾ ਨਾ ਪਵੇ।