ਕਿਸੇ ਵੀ ਭਾਸ਼ਾ ਨੂੰ ਆਨਲਾਈਨ ਸਿੱਖਣ ''ਚ ਇਹ ਐਪ ਕਰੇਗੀ ਤੁਹਾਡੀ ਮਦਦ
Friday, Jul 29, 2016 - 04:08 PM (IST)
ਜਲੰਧਰ- ਸਮਾਰਟਫੋਨ ਦੀ ਵਰਤੋਂ ਨਾ ਸਿਰਫ ਫੋਟੋਗ੍ਰਾਫੀ ਅਤੇ ਇੰਟਰਨੈੱਟ ਸਫਰਿੰਗ ਲਈ ਹੀ ਸੀਮਿਤ ਨਹੀਂ ਹੈ। ਹੁਣ ਇਸ ਦੀ ਵਰਤੋਂ ਨਾਲ ਤੁਸੀਂ ਘਰ ਬੈਠੇ ਕਿਸੇ ਵੀ ਭਾਸ਼ਾ ਨੂੰ ਆਸਾਨੀ ਨਾਲ ਸਿਖ ਸਕਦੇ ਹੋ। ਭਾਸ਼ਾ ਸਿੱਖਣ ਲਈ ਡੁਓਲਿੰਗ ਪਲੀਕੇਸ਼ਨ ਤੁਹਾਡੇ ਲਈ ਬੇਹੱਦ ਮਦਦਗਾਰ ਸਾਬਿਤ ਹੋਵੇਗੀ। ਅੱਗੇ ਅਸੀਂ ਤੁਹਾਨੂੰ ਡੁਓਲਿੰਗ ਐਪਲੀਕੇਸ਼ਨ ਦੇ ਫੀਚਰਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਡੁਓਲਿੰਗ ਐਪਲੀਕੇਸ਼ਨ-
ਇਸ ਐਪਲੀਕੇਸ਼ਨ ਨੂੰ ਖਾਸਤੌਰ ''ਤੇ ਭਾਸ਼ਾ ਸਿਖਣ ਲਈ ਬਣਾਇਆ ਗਿਆ ਹੈ। ਸ਼ੁਰੂਆਤ ''ਚ ਇਸ ਐਪਲੀਕੇਸ਼ਨ ਦਾ ਹਿੰਦੀ ਵਰਜ਼ਨ ਉਪਲੱਬਧ ਨਹੀਂ ਸੀ ਪਰ ਹੁਣ ਹਿੰਦੀ ਭਾਸ਼ਾ ਜਾਣਨ ਵਾਲੇ ਯੂਜ਼ਰਸ ਵੀ ਡੁਓਲਿੰਗ ਦੀ ਵਰਤੋਂ ਨਾਲ ਕਈ ਹੋਰ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਨ।
ਡੁਓਲਿੰਗ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ ''ਤੇ ਵਰਤੋਂ-
ਤੁਹਾਨੂੰ ਬੱਸ ਆਪਣੇ ਸਮਾਰਟਫੋਨ ''ਚ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ। ਐਂਡ੍ਰਾਇਡ ਫੋਨ ਯੂਜ਼ਰਸ ਲਈ ਇਹ ਐਪਲੀਕੇਸ਼ਨ ਗੂਗਲ ਪਲੇਅ ਸਟੋਰ ''ਤੇ ਬਿਲਕੁਲ ਫ੍ਰੀ ''ਚ ਉਪਲੱਬਧ ਹੈ। ਇਸ ਨਾਲ ਤੁਸੀਂ ਹਿੰਦੀ ''ਚ ਟਾਇਪ ਕਰਕੇ ਆਸਾਨੀ ਨਾਲ ਅੰਗਰੇਜੀ ਸਿਖ ਸਕਦੇ ਹੋ।ਉਥੇ ਹੀ ਅੰਗਰੇਜੀ ਭਾਸ਼ਾ ਜਾਣਨ ਵਾਲੇ ਵੀ ਇਥੇ ਦਿੱਤੀਆਂ ਗਈਆਂ 16 ਭਾਸ਼ਾਵਾਂ ''ਚੋਂ ਕਿਸੇ ਦੀ ਵੀ ਚੋਣ ਕਰਕੇ ਉਸ ਨੂੰ ਸਿਖ ਸਕਦੇ ਹਨ। ਇਨ੍ਹਾਂ 16 ਭਾਸ਼ਾਵਾਂ ''ਚ ਅੰਗਰੇਜੀ ਤੋਂ ਇਲਾਵਾ ਸਪੈਨਿਸ਼, ਫ੍ਰੈਂਚ, ਜਰਮਨ, ਇਟਾਲੀਅਨ, ਪੁਰਤਗਾਲੀ, ਡੱਚ, ਰਸ਼ੀਅਨ ਅਤੇ ਟਰਕਿਸ਼ ਆਦਿ ਸ਼ਾਮਲ ਹਨ।
