ਲੀਕਡ ਪ੍ਰੋਮੋ ਵੀਡੀਓ ''ਚ ਦਿਖਿਆ Motorola Moto G8 , ਸਾਹਮਣੇ ਆਇਆ ਡਿਜ਼ਾਈਨ

11/09/2019 9:52:48 PM

ਗੈਜੇਟ ਡੈਸਕ—ਪਿਛਲੇ ਮਹੀਨੇ ਹੀ ਮੋਟੋਰੋਲਾ ਨੇ ਮੋਟੋ ਜੀ8 ਪਲੱਸ ਅਤੇ ਮੋਟੋ ਜੀ8 ਪ੍ਰੋ ਸਮਾਰਟਫੋਨ ਲਾਂਚ ਕੀਤੇ ਸਨ। ਹੁਣ ਕੰਪਨੀ ਇਸ ਸੀਰੀਜ਼ ਦਾ ਇਕ ਹੋਰ ਡਿਵਾਈਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਲਾਂਚ ਤੋਂ ਪਹਿਲਾਂ ਹੀ ਮੋਟੋ ਜੀ8 ਦੀ ਇਕ ਪ੍ਰਮੋਸ਼ਨਲ ਵੀਡੀਓ ਲੀਕ ਹੋਈ ਹੈ ਜਿਸ 'ਚ ਸਮਾਰਟਫੋਨ ਦਾ ਡਿਜ਼ਾਈਨ ਦੇਖਣ ਨੂੰ ਮਿਲਿਆ ਹੈ। ਇਸ ਹੈਂਡਸੈੱਟ 'ਚ ਮੋਟੋ ਜੀ8 ਪਲੇਅ ਨਾਲ ਮਿਲਦਾ-ਜੁਲਦਾ ਹਾਰਡਵੇਅਰ ਦੇਖਣ ਨੂੰ ਮਿਲ ਸਕਦਾ ਹੈ।

ਇਕ ਟਿਪਸਟਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਮੋਟੋ ਜੀ8 ਦੇ ਰੀਅਰ ਪੈਨਲ 'ਤੇ ਯੂਜ਼ਰਸ ਨੂੰ ਟ੍ਰਿਪਲ ਕੈਮਰਾ ਸੈਟਅਪ ਦੇਖਣ ਨੂੰ ਮਿਲੇਗਾ। ਇਸ ਸੈਟਅਪ 'ਚ 48 ਮੈਗਾਪਿਕਸਲ ਦਾ ਮੇਨ ਕੈਮਰੇ ਸੈਂਸਰ ਦਿੱਤਾ ਜਾ ਸਕਦਾ ਹੈ। ਮੋਟੋਰੋਲਾ ਇਸ ਸੈਟਅਪ 'ਚ ਅਲਟਰਾਵਾਈਡ ਸੈਂਸਰ ਅਤੇ ਇਕ ਡੈਫਥ ਸੈਂਸਰ ਵੀ ਦੇ ਸਕਦੀ ਹੈ। ਸਾਹਮਣੇ ਆਇਆ ਹੈ ਕਿ ਮੋਟੋ ਜੀ8 'ਚ ਯੂਜ਼ਰਸ ਨੂੰ ਡਿਸਪਲੇਅ 'ਤੇ ਵਾਟਰਡਰਾਪ ਨੌਚ ਡਿਸਪਲੇਅ ਮਿਲ ਸਕਦੀ ਹੈ ਜਿਵੇਂ ਮਾਰਕੀਟ 'ਚ ਮੌਜੂਦਾ ਬਾਕੀ ਬਜਟ ਸਮਾਰਟਫੋਨਸ 'ਚ ਦਿੱਤੀ ਜਾ ਰਹੀ ਹੈ। ਇਹ ਡਿਵਾਈਸ ਤਿੰਨ ਕਲਰ ਆਪਸ਼ਨ ਰੈੱਡ, ਬਲੈਕ ਅਤੇ ਬਲੂ 'ਚ ਲਾਂਚ ਹੋ ਸਕਦਾ ਹੈ।

PunjabKesari

ਮਿਲ ਸਕਦਾ ਹੈ ਸਨੈਪਡਰੈਗਨ ਚਿਪਸੈੱਟ
ਸਕਿਓਰਟੀ ਲਈ ਇਸ 'ਚ ਰੀਅਰ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਤੋਂ ਇਲਾਵਾ ਐਕਸੇਲੇਰੋਮੀਟਰ, ਜਾਇਰੋਸਕੋਪ, ਪ੍ਰਾਕਸੀਮਿਟੀ, ਕੰਪਾਸ ਵਰਗੇ ਸੈਂਸਰ ਦਿੱਤੇ ਜਾ ਸਕਦੇ ਹਨ। ਮੋਟੋ ਜੀ8 'ਚ ਯੂਜ਼ਰਸ ਨੂੰ ਕੁਨੈਕਟੀਵਿਟੀ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5 ਐੱਮ.ਐੱਮ. ਦਾ ਆਡੀਓ ਜੈਕ ਦਿੱਤਾ ਜਾ ਸਕਦਾ ਹੈ। ਮੋਟੋਰੋਲਾ ਦੇ ਇਸ ਡਿਵਾਈਸ 'ਚ ਯੂਜ਼ਰਸ ਨੂੰ ਕੁਆਲਕਾਮ ਸਨੈਪਡਰੈਗਨ ਚਿਪਸੈੱਟ ਦੇਖਣ ਨੂੰ ਮਿਲ ਸਕਦਾ ਹੈ। ਲੀਕਸ ਦੇ ਬਾਵਜੂਦ ਡਿਵਾਈਸ ਨਾਲ ਜੁੜੇ ਬਾਕੀ ਸਪੈਸੀਫਿਕੇਸ਼ਨਸ ਹੁਣ ਤਕ ਸਾਹਮਣੇ ਨਹੀਂ ਆਏ ਹਨ।

Motorola G8 Plus ਦੇ ਸਪੈਸੀਫਿਕੇਸ਼ਨਸ
ਭਾਰਤ 'ਚ ਮੋਟੋਰੋਲਾ 8ਜੀ ਪਲੱਸ ਨੂੰ 13,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਹੈਂਡਸੈੱਟ 'ਚ ਕੰਪਨੀ ਨੇ 6.3 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਮੈਕਸ ਵਿਜ਼ਨ ਡਿਸਪਲੇਅ, ਸਨੈਪਡਰੈਗਨ 665 ਚਿਪਸੈੱਟ, ਐਂਡ੍ਰਾਇਡ 9 ਪਾਈ ਓ.ਐੱਸ. ਦਿੱਤਾ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ 48 ਮੈਗਾਪਿਕਸਲ ਦਾ ਮੇਨ ਸੈਂਸਰ ਦਿੱਤਾ ਗਿਆ ਹੈ, ਨਾਲ ਹੀ ਸੈਲਫੀ ਲਈ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News